ਵੱਖ ਵੱਖ ਸਕੂਲਾਂ ਤੋਂ ਬੱਚੇ ਲੈ ਕੇ ਪਹੁੰਚੇ ਹੋਏ ਅਧਿਆਪਕ ਸਾਹਿਬਾਨ ਦਾ ਕੀਤਾ ਵਿਸ਼ੇਸ਼ ਧੰਨਵਾਦ।
ਭਿਖੀਵਿੰਡ 22 ਜਨਵਰੀ ( ਤਾਜੀਮਨੂਰ ਕੌਰ )ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ , ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਉਤਾਰੇ ਕਰਨ ਵਾਲੇ ਕਲਮ ਦੇ ਧਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਦਸਤਾਰ , ਦੁਮਾਲਾ, ਗੁਰਬਾਣੀ ਕੰਠ ਅਤੇ ਸੁੰਦਰ ਲਿਖਾਈ ਮੁਕਾਬਲੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਪਿੰਡ ਵਿਖੇ ਇੱਕ ਅਮਿੱਟ ਛਾਪ ਛੱਡਦਿਆਂ ਹੋਇਆਂ ਅੱਜ ਚੜ੍ਹਦੀ ਕਲਾ ਦੇ ਨਾਲ ਸੰਪੰਨ ਹੋਏ। ਜਿਸ ਵਿੱਚ ਗੁਰੂ ਕੁਲ ਪਬਲਿਕ ਸਕੂਲ , ਸ਼ਹੀਦ ਭਗਤ ਸਿੰਘ ਸੀਨੀਅਰ ਸੈਕੈਂਡਰੀ ਸਕੂਲ , ਗੁਰੂ ਨਾਨਕ ਡੀਏਵੀ ਸਕੂਲ ਭਿੱਖੀਵਿੰਡ, ਲਾਈਫ ਗੋਲਡ ਸੀਨੀਅਰ ਸੈਕੈਂਡਰੀ ਸਕੂਲ ਮਾੜੀ ਗੌੜ ਸਿੰਘ, ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਦਿਆਲਪੁਰਾ, ਮਹਾਰਾਜਾ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਤਪਾ ਬਾਠ, ਬਾਬਾ ਦੀਪ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਪਹੂਵਿੰਡ, ਕੈਂਬਰਿਜ ਸਕੂਲ ਪਹੂਪਿੰਡ ਦੇ ਲਗਭਗ 300 ਤੋਂ ਵੱਧ ਬੱਚਿਆਂ ਅਤੇ ਮਾਪਿਆਂ ਨੇ ਭਾਗ ਲਿਆ। ਦਸਤਾਰ ਦੁਮਾਲਾ ਮੁਕਾਬਲੇ ਦੀ ਚਾਰ ਗਰੁੱਪ, ਗੁਰਬਾਣੀ ਕੰਠ ਅਤੇ ਸੁੰਦਰ ਲਿਖਾਈ ਮੁਕਾਬਲੇ ਦੇ ਦੋ ਗਰੁੱਪ ਛੇਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਬਣਾ ਕੇ ਇਹ ਮੁਕਾਬਲੇ ਕਰਵਾਏ ਗਏ। ਹਰੇਕ ਗਰੁੱਪ ਵਿੱਚੋਂ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਸਿੱਖ ਫੋਰ ਹਮਿਊਨਟੀ ਕੈਨੇਡਾ ਵੱਲੋਂ ਪ੍ਰਕਾਸ਼ਿਤ ਸਾਹਿਤ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ ਬਾਕੀ ਸਭਨਾ ਬੱਚਿਆਂ ਨੂੰ ਮੈਡਲ ਅਤੇ ਧਾਰਮਿਕ ਸਾਹਿਤ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਸਿੱਖ ਮਰਿਆਦਾ ਅਨੁਸਾਰ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਦਿਆਂ ਕੀਤੀ ਗਈ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਜਰਮਨ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਬਾਬਾ ਦੀਪ ਸਿੰਘ ਜੀ ਵਾਂਗ ਸਾਨੂੰ ਇੱਕ ਲਕੀਰ ਖਿੱਚਣ ਦੀ ਲੋੜ ਹੈ। ਇਹ ਲਕੀਰ ਉਹਨਾਂ ਲੋਕਾਂ ਨਾਲ ਖਿੱਚਣ ਦੀ ਲੋੜ ਹੈ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ, ਖਾਲਸੇ ਦੀ ਪਹਿਚਾਨ ਦਸਤਾਰ ਅਤੇ ਕਕਾਰਾਂ ਨੂੰ ਇਨੀ ਨਫਰਤ ਕਰਦੇ ਹਨ ਕਿ ਜਿੱਥੇ ਉਹਨਾਂ ਦੀ ਵਾਹ ਚਲਦੀ ਹੈ ਉਥੇ ਉਹ ਹਰੇਕ ਤਰ੍ਹਾਂ ਦੀ ਪਾਬੰਦੀ ਇਹਨਾਂ ਚਿੰਨਾਂ ਦੇ ਉੱਤੇ ਲਾਉਣ ਲਈ ਯਤਨਸ਼ੀਲ ਰਹਿੰਦੇ ਹਨ। ਕਿਉਂਕਿ ਜਿਹੜੇ ਲੋਕ ਲੰਮੇ ਸਮੇਂ ਤੋਂ ਸਾਨੂੰ ਆਪਣੇ ਵਿੱਚ ਸਮਾਈ ਬੈਠਣ ਦਾ ਸੁਪਨੇ ਉਲੀਕ ਕੇ ਬੈਠੇ ਹਨ ਉਹਨਾਂ ਨਾਲੋਂ ਨਾਤਾ ਤੋੜ ਲੈਣਾ ਹੀ ਸਾਡੇ ਲਈ ਬਿਹਤਰ ਹੈ ਤਾਂ ਹੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸੱਚੀ ਸੁੱਚੀ ਪਵਿੱਤਰ ਵਿਚਾਰਧਾਰਾ ਅਨੁਸਾਰ ਬੇਗਮਪੁਰੇ ਦੀ ਸਿਰਜਣਾ ਕਰਨ ਵਿੱਚ ਕਾਮਯਾਬ ਹੋ ਸਕਦੇ ਹਾਂ। ਦਸਤਾਰ ਅਤੇ ਦੁਮਾਲਾ ਮੁਕਾਬਲਿਆਂ ਦੀ ਜਜਮੈਂਟ ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਵਾਈਸ ਕੁਆਰਡੀਨੇਟਰ ਆਕਾਸ਼ਦੀਪ ਸਿੰਘ, ਸਾਜਨਪ੍ਰੀਤ ਸਿੰਘ, ਜਗਦੀਸ਼ ਸਿੰਘ,ਹੁਸਨਦੀਪ ਸਿੰਘ, ਸੁਖਮਨਦੀਪ ਸਿੰਘ, ਤਾਜਵੀਰ ਸਿੰਘ, ਵਜ਼ੀਰ ਸਿੰਘ, ਸਾਹਿਲ ਦੀਪ ਸਿੰਘ ਵੀਰਮ, ਹਰਮਨਦੀਪ ਸਿੰਘ , ਗੁਰਬਾਣੀ ਕੰਠ ਮੁਕਾਬਲੇ ਦੀ ਜਜਮੈਂਟ ਸਿੱਖ ਮਿਸ਼ਨਰੀ ਕਾਲਜ ਭਿੱਖੀਵਿੰਡ ਦੇ ਸਰਕਲ ਇਨਚਾਰਜ ਭਾਈ ਭਗਵਾਨ ਸਿੰਘ ਅਤੇ ਪੰਥ ਪ੍ਰਸਿੱਧ ਪ੍ਰਚਾਰਕ , ਭਾਈ ਸੁਖਵਿੰਦਰ ਸਿੰਘ ਖਾਲੜਾ ਭਾਈ ਦਿਲਬਾਗ ਸਿੰਘ ਜੀ ਡੱਲ, ਸੁੰਦਰ ਲਿਖਾਈ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ ਅਤੇ ਜੋਨਲ ਇੰਚਾਰਜ ਭਿੱਖੀਵਿੰਡ ਭਾਈ ਗੁਰਜੰਟ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਗੁਰੂ ਕੁਲ ਸਕੂਲ ਅਤੇ ਗੁਰੂ ਨਾਨਕ ਡੀਏਵੀ ਸਕੂਲ ਅਤੇ ਹੋਰ ਸਕੂਲਾਂ ਦੇ ਵੱਖ-ਵੱਖ ਬੱਚਿਆਂ ਵੱਲੋਂ ਚੜ੍ਹਦੀ ਕਲਾ ਨਾਲ ਭਾਸ਼ਣ ਕਵਿਤਾਵਾਂ ਅਤੇ ਕਵੀਸ਼ਰੀ ਪੇਸ਼ ਕੀਤੀ ਗਈ ਜਿਨਾਂ ਨੇ ਦਰਬਾਰ ਵਿੱਚ ਬੈਠੀਆਂ ਸੰਗਤਾਂ ਨੂੰ ਇੱਕ ਵਾਰੀ ਸੋਚਣ ਲਈ ਮਜਬੂਰ ਕਰ ਦਿੱਤਾ। ਸਿੱਖ ਜਗਤ ਦੇ ਉਭਰਦੇ ਕਵੀ ਭਾਈ ਜਸਵਿੰਦਰ ਸਿੰਘ ਅਮਰਕੋਟ ਵੱਲੋਂ ਆਪਣੀ ਰਚਨਾ ਸਾਵਣ ਸਰਸੀ ਕਾਮਣੀ ਵਿੱਚੋਂ ਹਲੂਣਾ ਦਿੰਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਉੱਘੇ ਸਮਾਜ ਸੇਵੀ ਅਤੇ ਸੋਸਾਇਟੀ ਦੇ ਸਹਿਯੋਗੀ ਭਾਈ ਬਲਰਾਜ ਸਿੰਘ ਖਾਲੜਾ, ਸਤਨਾਮ ਸਿੰਘ ਜੰਡ ਖਾਲੜਾ ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸਰਵਨ ਸਿੰਘ ਅਤੇ ਬੀਬੀ ਕੌਲਾਂ ਭਲਾਈ ਟਰਸਟ ਦੇ ਸੇਵਾਦਾਰ ਬਾਬਾ ਹਰ ਮਹਿੰਦਰ ਸਿੰਘ ਜੀ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਭਵਿੱਖ ਵਿੱਚ ਜਿੱਥੇ ਇਹਨਾਂ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਬੇਨਤੀ ਕੀਤੀ ਉਥੇ ਨਾਲ ਹੀ ਹਰੇਕ ਪੱਖ ਤੋਂ ਸਾਥ ਦੇਣ ਦਾ ਭਰੋਸਾ ਵੀ ਦਵਾਇਆ। ਉਹਨਾਂ ਵੱਲੋਂ ਪਹਿਲੇ ਦੂਸਰੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਦਸਤਾਰਾਂ ਦੇਣ ਦੀ ਸੇਵਾ ਵੀ ਕੀਤੀ ਗਈ। ਅਖੀਰ ਤੇ ਵੱਖ ਵੱਖ ਸਕੂਲਾਂ ਵੱਲੋਂ ਬੱਚੇ ਲੈ ਕੇ ਪਹੁੰਚੇ ਅਧਿਆਪਕ ਸਾਹਿਬਾਨ ਸਹਿਯੋਗੀ ਸੱਜਣਾਂ ਦਾ ਸ਼ੀਲਡਾਂ ਅਤੇ ਧਾਰਮਿਕ ਸਾਹਿਤ ਦੇ ਕੇ ਸਨਮਾਨ ਕੀਤਾ ਗਿਆ। ਸਕੂਲਾਂ ਦੀਆਂ ਲਾਇਬਰੇਰੀਆਂ ਲਈ ਸਿਖਜ ਫੋਰ ਹਮਿਊਨਟੀ ਕੈਨੇਡਾ ਵੱਲੋਂ ਪ੍ਰਕਾਸ਼ਿਤ ਪੰਜ ਪੰਜ ਕਿਤਾਬਾਂ ਭੇਟਾ ਦਿੱਤੀਆਂ ਗਈਆਂ। ਅਖੀਰ ਤੇ ਸੁਸਾਇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗੀ ਸੱਜਣਾਂ ਅਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਖਸ਼ੀਸ਼ ਸਿੰਘ ਮੈਡਮ ਮਨਦੀਪ ਕੌਰ ਮੈਡਮ ਜਸ਼ਨਪ੍ਰੀਤ ਕੌਰ ਮੈਡਮ ਪਰਮਜੀਤ ਕੌਰ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ