ਰਾਜ ਕੁੰਦਰਾ ਤੋਂ ਬਾਅਦ ਹੁਣ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਜੁਹੂ ਦੇ ਇਕ ਹੋਟਲ ਤੋਂ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਕ੍ਰਾਈਮ ਬ੍ਰਾਂਚ ਨੇ ਮੁੰਬਈ ਦੀ ਇਕ ਪ੍ਰਮੁੱਖ ਮਾਡਲ ਤੇ ਮਸ਼ਹੂਰ ਟੀ. ਵੀ. ਅਦਾਕਾਰਾ ਨੂੰ ਜੁਹੂ ਦੇ ਇਕ ਪੰਜ ਤਾਰਾ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਾਂਚ ਟੀਮ ਨੇ ਈਸ਼ਾ ਖ਼ਾਨ ਨਾਂ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇਸ ਪੂਰੇ ਮਾਮਲੇ ‘ਚ ਇਹ ਸੈਕਸ ਰੈਕੇਟ ਚਲਾਉਂਦੀ ਸੀ। ਮੁੰਬਈ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਈਸ਼ਾ ਖ਼ਾਨ ਲੰਮੇ ਸਮੇਂ ਤੋਂ ਮੁੰਬਈ ਦੇ ਇਕ ਵੱਡੇ ਹੋਟਲ ‘ਚ ਸੈਕਸ ਰੈਕੇਟ ਚਲਾ ਰਹੀ ਹੈ।
ਸੂਚਨਾ ਦੇ ਆਧਾਰ ‘ਤੇ ਅਪਰਾਧ ਸ਼ਾਖਾ ਨੇ ਇਕ ਟੀਮ ਤਿਆਰ ਕੀਤੀ। ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਸਭ ਤੋਂ ਪਹਿਲਾਂ ਫਰਜ਼ੀ ਗਾਹਕ ਬਣ ਕੇ ਈਸ਼ਾ ਖ਼ਾਨ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਈਸ਼ਾ ਨੇ ਕਈ ਤਸਵੀਰਾਂ ਭੇਜੀਆਂ। ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਦੋ ਲੜਕੀਆਂ ਦੀਆਂ ਤਸਵੀਰਾਂ ਦੀ ਚੋਣ ਕੀਤੀ। ਉਨ੍ਹਾਂ ‘ਚੋਂ ਇਕ ਬਹੁਤ ਸਾਰੇ ਇਸ਼ਤਿਹਾਰਾਂ ‘ਚ ਕੰਮ ਕਰਦੀ ਹੈ ਤੇ ਦੂਜੀ ਨੇ ਬਹੁਤ ਸਾਰੇ ਟੀ. ਵੀ. ਸੀਰੀਅਲਜ਼ ‘ਚ ਕੰਮ ਕੀਤਾ ਹੈ।
ਰਿਪੋਰਟ ਮੁਤਾਬਕ ਈਸ਼ਾ ਖ਼ਾਨ ਨੇ ਦੱਸਿਆ ਕਿ ਹਰ ਲੜਕੀ ਦੋ ਘੰਟਿਆਂ ਲਈ ਦੋ ਲੱਖ ਰੁਪਏ ਲਵੇਗੀ। ਦੋ ਲੱਖ ‘ਚੋਂ 50 ਹਜ਼ਾਰ ਈਸ਼ਾ ਖ਼ਾਨ ਨੂੰ ਮਿਲਣੇ ਸਨ। ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਤਿੰਨਾਂ ਨੂੰ ਜੁਹੂ ਦੇ ਇਕ ਹੋਟਲ ‘ਚ ਮਿਲਣ ਲਈ ਕਿਹਾ। ਜਿਵੇਂ ਹੀ ਈਸ਼ਾ ਖ਼ਾਨ, ਮਾਡਲ ਤੇ ਅਦਾਕਾਰਾ ਵੀਰਵਾਰ ਰਾਤ ਨੂੰ ਉਸ ਹੋਟਲ ਦੇ ਬਾਹਰ ਪਹੁੰਚੀਆਂ ਤਾਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
Author: Gurbhej Singh Anandpuri
ਮੁੱਖ ਸੰਪਾਦਕ