ਭੋਗਪੁਰ 23 ਅਗਾਸਤ . (ਸੁੱਖਵਿੰਦਰ ਜੰਡੀਰ ) ਪਿੰਡ ਤਲਵੰਡੀ ਡੱਡੀਆਂ ਵਿਖੇ ਹੋਈ ਵਿਸ਼ੇਸ਼ ਮੀਟਿੰਗ ਦੋਰਾਨ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸੜਕ ਦੇ ਕੰਮਾਂ ਦਾ ਉਦਘਾਟਨ ਕੀਤਾ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ, ਮਨਜੀਤ ਸਿੰਘ ਐਸ ਡੀ ਓ, ਦਵਿੰਦਰਪਾਲ ਸਿੰਘ, ਅਤੇ ਜੁਗਿੰਦਰ ਸਿੰਘ ਗਿਲਜੀਆਂ ਵੀ ਮੌਜੂਦ ਸਨ, ਵਿਧਾਇਕ ਗਿਲਜੀਆਂ ਨੇ ਟਾਂਡੇ ਤੋਂ ਜਹੂਰਾ ਵਾਇਆ ਤਲਵੰਡੀ, ਸੱਲਾ ਤਲਵੰਡੀ ਡੱਡੀਆ ਪਰੇਮਪੁਰ ਠਾਕਰੀ 10 ਤੋਂ 18 ਫੁੱਟ ਚੌੜਾ ਕਰਦੇ ਹੋਏ 10 ਕਰੋੜ 63 ਲੱਖ ਦੇ ਨਾਲ ਬਣਨ ਵਾਲੀ 13 . 73 ਕਿਲੋਮੀਟਰ ਸੜਕ ਦਾ ਉਦਘਾਟਨ ਕਰਦੇ ਹੋਏ ਦੱਸਿਆ ਕਿ ਨਿਰਮਾਣ ਸੰਸਥਾ ਵੱਲੋਂ ਇਸ ਸੜਕ ਦੀ 5 ਸਾਲ ਦੇ ਲਈ ਅਤੇ ਨਾਲ ਹੀ ਮਰੰਮਤ ਵੀ ਕੀਤੀ ਜਾਵੇਗੀ, ਇਸ ਮੌਕੇ ਤੇ ਬੇਟ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ਇਸ ਵੱਡੀ ਸਹੂਲਤ ਤੇ ਗੁਰੂ ਨਾਨਕ ਦੇਵ ਜੂਨੀਵਰੈਸਟੀ ਚ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਚੇਅਰ ਸਥਾਪਤ ਕਰਨ ਲਈ ਵਿਧਾਇਕ ਗਿਲਜੀਆਂ ਦਾ ਵਿਸ਼ੇਸ਼ ਸਨਮਾਨ ਕੀਤਾ, ਇਸ ਮੌਕੇ ਤੇ ਤਰਲੋਕ ਸਿੰਘ ਮੁਲਤਾਨੀ, ਜਸਬੀਰ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਹਰਿਭਜਨ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਗੁਰਮੁਖ ਸਿੰਘ, ਗੁਰਬਖਸ਼ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਅਸ਼ਵਨੀ ਕੁਮਾਰ ,ਰਾਜ ਕੁਮਾਰ, ਰਣਜੀਤ ਸਿੰਘ ਕੱਕੜ, ਜਗਜੀਤ ਸਿੰਘ, ਕੁਲਦੀਪ ਸਿੰਘ ਬਾਲੀ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ