ਕਪੂਰਥਲਾ 23 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ)ਸ੍ਰੀ ਗੁਰੂ ਹਰਗੋਬਿੰਦ ਨਗਰ ਜਲੰਧਰ ਰੋਡ ਕਪੂਰਥਲਾ ਵਿੱਖੇ ਸ ਤਜਿੰਦਰ ਪਾਲ ਸਿੰਘ ਦੇ ਗ੍ਰਹਿ ਵਿੱਖੇ ਇੱਕ ਮੀਟਿੰਗ ਹੋਈ ਜਿਸ ਵਿੱਚ ਸ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਸ਼ਾਮਲ ਹੋਏ।
ਇਸ ਮੀਟਿੰਗ ਦੌਰਾਨ ਨੌਜਵਾਨਾ ਦੇ ਦੱਸਿਆ ਕਿ 2017 ਦੀ ਚੋਣ ਵੇਲੇ ਕੈਪਟਨ ਸਰਕਾਰ ਨੂੰ ਪੰਜਾਬ ਦੇ ਯੂਥ ਨੂੰ ਝੂਠੇ ਸਬਜ਼ ਬਾਗ਼ ਦਿਖਾ ਕੇ ਵੋਟਾਂ ਲੈਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਲਈ ਪਰ ਯੂਥ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ।
ਅੱਜ ਇਸ ਸੰਖੇਪ ਜਿਹੀ ਮਿਲਣੀ ਦੌਰਾਨ ਸਾਰੇ ਨੌਜਵਾਨਾਂ ਨੇ ਇੱਕ ਸੁਰ ਹੋਕੇ 2022 ਦੀਆਂ ਚੋਣਾਂ ਵੇਲੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸ ਸੁਖਬੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਬਣਾਉਣ ਦਾ ਅਹਿਦ ਕੀਤਾ ਅਤੇ ਅਕਾਲੀ ਨੇਤਾ ਸ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਯੂਥ ਵਾਸਤੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਸ ਦਲਜੀਤ ਸਿੰਘ ਬਸਰਾ, ਰਾਜਿੰਦਰ ਸਿੰਘ ਧੰਜਲ, ਪ੍ਰਦੀਪ ਸਿੰਘ ਕੁਲਾਰ, ਵਿਵੇਕ ਸਿੰਘ ਬੈਂਸ, ਪਰਮਿੰਦਰ ਸਿੰਘ ਵਾਲੀਆਸ੍ਰ ਕਿਰਪਾਲ ਸਿੰਘ ਤਰਲੋਚਨ ਸਿੰਘ ਤਜਿੰਦਰ ਪਾਲ ਸਿੰਘ ਤਰਨਜੀਤ ਸਿੰਘ ਲਾਵਦੀਪ ਸਿੰਘ ਬਲਵਿੰਦਰ ਕੁਮਾਰ ਵਿੱਕੀ ਬਹਿਲ, ਜੋਬਨਜੀਤ ਸਿੰਘ ਜੌਹਲ ਗੁਰਪ੍ਰੀਤ ਸਿੰਘ ਮੁਨੀਸ਼ ਕੁਮਾਰ ਭੁਪਿੰਦਰ ਕੁਮਾਰ ਸਰਬ ਜੀਤ ਸਿੰਘ ਦੀਦਾਰ ਸਿੰਘ ਮਠਾੜੂ, ਰਾਜਣ ਸਿੰਘ ਬਲਰਾਜ ਸਿੰਘ ਇੰਦਰਜੀਤ ਸਿੰਘ ਮਨਦੀਪ ਸਿੰਘ ਵੀਰਮੋਹਨ ਸਿੰਘ ਸਾਹਿਲ ਗੁਪਤਾ ਜੋਸ਼ੀਵਾ ਗਿੱਲ ਹਰਵਿੰਦਰ ਸਿੰਘ ਰਾਜਾ ਮਨਿੰਦਰਜੀਤ ਸਿੰਘ ਆਦਿ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ