ਜਲੰਧਰ 23 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ)ਪੰਜਾਬੀ ਗਾਇਕ ਗੁਰਦਾਸ ਮਾਨ ਨੇ ਨਕੋਦਰ ਦੇ ਇੱਕ ਅਖੌਤੀ ਡੇਰੇਦਾਰ ਸਾਂਈਂ ਗੁਲਾਮ ਸ਼ਾਹ ਨੂੰ ਇੱਕ ਸਟੇਜ ਸ਼ੋਅ ਦੌਰਾਨ ਸ੍ਰੀ ਗੁਰੂ ਅਮਰਦਾਸ ਜੀ ਦੀ ਅੰਸ ਬੰਸ ਵਿੱਚੋਂ ਕਹਿ ਕੇ ਹੁਣ ਇੱਕ ਵਾਰ ਫੇਰ ਨਵਾਂ ਵਿਵਾਦ ਛੇੜ ਲਿਆ ਹੈ। ਗੁਰਦਾਸ ਮਾਨ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਪੰਥਕ ਜਥੇਬੰਦੀਆਂ ਭੜਕ ਉੱਠੀਆਂ ਹਨ ਤੇ ਉਹਨਾਂ ਵਿੱਚ ਭਾਰੀ ਰੋਹ ਤੇ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਅਤੇ ਸਿੱਖ ਤਾਲਮੇਲ ਕਮੇਟੀ ਦੇ ਭਾਈ ਤਜਿੰਦਰ ਸਿੰਘ ਪ੍ਰਦੇਸੀ ਨੇ ਕਿਹਾ ਕਿ ਹੰਕਾਰੇ ਹੋਏ ਗੁਰਦਾਸ ਮਾਨ ਦਾ ਦਿਮਾਗੀ ਸੰਤੁਲਨ ਏਨਾ ਵਿਗੜ ਚੁੱਕਾ ਹੈ ਕਿ ਇਹ ਗੁਰੂ ਘਰ ਨਾਲ ਮੱਥਾ ਲਾ ਰਿਹਾ ਹੈ ਜਿਸ ਦਾ ਹਸ਼ਰ ਇਸਨੂੰ ਭੁਗਤਣਾ ਪਵੇਗਾ। ਓਨਾ ਕਿਹਾ ਕਿ ਐਸ ਐਸ ਪੀ ਜਲੰਧਰ ਨੂੰ ਇਸ ਸੰਬਧੀ ਸ਼ਿਕਾਇਤ ਦਿਤੀ ਗਈ ਹੈ ਪਰ ਦਿਹਾਤੀ ਪੁਲਿਸ ਵਲੋਂ ਗੁਰਦਾਸ ਮਾਨ ਖਿਲਾਫ ਪਰਚਾ ਨਾ ਦਰਜ ਕਰਨ ਵਿਰੁੱਧ ਸਿੱਖ ਜਥੇਬੰਦੀਆਂ ਵਲੋਂ ਐਸ ਐਸ ਪੀ ਦਫਤਰ ਦੇ ਬਾਹਰ ਅਣਮਿਥੇ ਸਮੇ ਲਈ ਧਰਨਾ ਸ਼ੁਰੂ ਕਰ ਦਿੱਤੋ ਗਿਆ ਹੈ
ਉਨ੍ਹਾਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਦਸੇ ਗੁਰੂ ਸਾਹਿਬਾਨ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਨ ਤੇ ਗੁਰਦਾਸਪੁਰ ਮਾਨ ਇੱਕ ਬੀੜ੍ਹੀਆਂ ਪੀਣ ਵਾਲੇ, ਸ਼ਰਾਬੀ ਤੇ ਘੋਨੇ ਮੋਨੇ ਪਖੰਡੀ ਨੂੰ ਗੁਰੂ ਸਾਹਿਬ ਦੀ ਬੰਸ ਵਿੱਚੋਂ ਕਹਿ ਕੇ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਮਾਰ ਰਿਹਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਉਹਨਾਂ ਕਿਹਾ ਕਿ ਨਕੋਦਰ ਵਾਲਾ ਸਾਂਈਆਂ ਦਾ ਡੇਰਾ ਤਾਂ ਸਿੱਖੀ ਦਾ ਦੁਸ਼ਮਣ ਹੈ ਤੇ ਭੋਲੇ ਭਾਲੇ ਸਿੱਖਾਂ ਤੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਿਹਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦਾ ਨਿਰਾਦਰ ਕਰਨ ਵਾਲੇ ਗੁਰਦਾਸ ਮਾਨ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਕੇ ਇਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇ ਹੋਰ ਵੀ ਅਨੇਕਾਂ ਸਿੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ