ਕਰਤਾਰਪੁਰ 25 ਅਗਸਤ (ਭੁਪਿੰਦਰ ਸਿੰਘ ਮਾਹੀ): ਸ਼੍ਰੀ ਅਮਰਨਾਥ ਬਰਫਾਨੀ ਸੇਵਾ ਸਮਿਤੀ (ਰਜਿ:) ਕਰਤਾਰਪੁਰ ਦੀ ਇੱਕ ਮੀਟਿੰਗ ਪ੍ਰਧਾਨ ਸੰਜੀਵ ਭੱਲਾ ਦੀ ਦੇਖ ਰੇਖ ਹੇਠ ਸ਼੍ਰੀ ਰਾਮਾ ਕ੍ਰਿਸ਼ਨਾ ਮੰਦਰ ਵਿਖੇ ਹੋਈ। ਜਿਸ ਵਿੱਚ ਸ਼੍ਰੀ ਅਮਰਨਾਥ ਬਰਫਾਨੀ ਸੇਵਾ ਸਮਿਤੀ ਦੀ ਸਮੁੱਚੀ ਟੀਮ ਨੂੰ ਭੰਗ ਕਰ ਦਿੱਤਾ ਗਿਆ ਅਤੇ ਸਾਰੇ ਮੈਂਬਰਾਂ ਦੀ ਸਰਬਸੰਮਤੀ ਨਾਲ ਰਣਦੀਪ ਗੌੜ (ਕਾਕਾ) ਨੂੰ ਸ਼੍ਰੀ ਅਮਰਨਾਥ ਬਰਫਾਨੀ ਸੇਵਾ ਸਮਿਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸਦੇ ਨਾਲ ਹੀ ਨਵੀਂ ਕਾਰਜਕਾਰਨੀ ਦਾ ਵੀ ਐਲਾਨ ਕੀਤਾ ਗਿਆ। ਜਿਸ ਵਿੱਚ ਸਰਪ੍ਰਸਤ ਨਰੇਸ਼ ਅਗਰਵਾਲ, ਸਰਪ੍ਰਸਤ ਰਾਜਕੁਮਾਰ ਅਰੋੜਾ, ਸਰਪ੍ਰਸਤ ਵੇਦ ਪ੍ਰਕਾਸ਼, ਚੀਫ ਪੈਟਰਨ ਪ੍ਰਦੀਪ ਅਗਰਵਾਲ, ਚੀਫ ਪੈਟਰਨ ਪ੍ਰਿੰਸ ਅਰੋੜਾ, ਚੀਫ ਪੈਟਰਨ ਸੰਜੀਵ ਭੱਲਾ, ਚੇਅਰਮੈਨ ਮੁਨੀਸ਼ ਸਿੰਗਲਾ, ਉੱਪ ਚੇਅਰਮੈਨ ਸੁਨੀਲ ਕੁਮਾਰ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਬਿੱਲਾ, ਮੀਤ ਪ੍ਰਧਾਨ ਕਿੱਟੂ ਵਾਲੀਆ, ਮੀਤ ਪ੍ਰਧਾਨ ਪਵਨ ਸ਼ਰਮਾ, ਕੈਸ਼ੀਅਰ ਅੰਕੁਰ ਵਾਲੀਆ, ਜਨਰਲ ਸਕੱਤਰ ਬੰਨੀ ਕੰਬੋਜ, ਸਕੱਤਰ ਅਮਿਤ ਵਾਲੀਆ, ਮੁੱਖ ਸਲਾਹਕਾਰ ਮਾਸਟਰ ਅਮਰੀਕ ਸਿੰਘ, ਸਲਾਹਕਾਰ ਰਾਮਪਾਲ ਬੋਨੀ, ਸੰਦੀਪ ਕੁਮਾਰ ਗੋਪਾਲਾ, ਸੁਧੀਰ ਵਾਲੀਆ, ਪ੍ਰਚਾਰ ਮੰਤਰੀ ਬਚਨ ਸਿੰਘ, ਪ੍ਰੈਸ ਸੈਕਟਰੀ ਗਗਨ ਗੌਤਮ, ਕਾਨੂੰਨੀ ਸਲਾਹਕਾਰ ਐਡਵੋਕੇਟ ਸੰਦੀਪ ਸ਼ਰਮਾ ਨੂੰ ਬਣਾਇਆ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਸੰਜੀਵ ਭੱਲਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕਾਰਜਾਂ ਅਤੇ ਉਨ੍ਹਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਵਿੱਕੀ ਅਗਰਵਾਲ, ਸੌਰਭ ਗੁਪਤਾ, ਜਤਿਨ ਸ਼ਰਮਾ, ਅਸ਼ਵਨੀ ਸ਼ਰਮਾ ਅਤੇ ਹੋਰ ਹਾਜ਼ਰ ਸਨ। ਇਸ ਦੌਰਾਨ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਮਾਤਾ ਰਾਣੀ ਦੀ ਚੁਨਰੀ ਅਤੇ ਸ਼੍ਰੀ ਰਾਮ ਨਾਮ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਣਦੀਪ ਗੌੜ ਨੇ ਕਿਹਾ ਕਿ ਸ਼੍ਰੀ ਅਮਰਨਾਥ ਬਰਫਾਨੀ ਸੇਵਾ ਸਮਿਤੀ ਜੋ ਹਰ ਸਾਲ ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਲੰਗਰ ਸੇਵਾ ਭੇਜੀ ਜਾਂਦੀ ਹੈ, ਕਰਤਾਰਪੁਰ ਵਿੱਚ ਕਿਸੇ ਵੀ ਧਾਰਮਿਕ ਪ੍ਰੋਗਰਾਮ ਵਿੱਚ ਵਧ ਚੜ ਕੇ ਹਿੱਸਾ ਲੈਂਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਕਮੇਟੀ ਵੱਲੋਂ ਸਾਰੇ ਸਮਾਜ ਸੇਵਾ ਦੇ ਕੰਮ ਇਸੇ ਤਰ੍ਹਾਂ ਨਾਲ ਹੋਰ ਵਧ ਚੜ ਕੇ ਕੀਤੇ ਜਾਣਗੇ।
Author: Gurbhej Singh Anandpuri
ਮੁੱਖ ਸੰਪਾਦਕ