ਭੋਗਪੁਰ 9 ਸਤੰਬਰ ( ਸੁੱਖਵਿੰਦਰ ਜੰਡੀਰ ) ਸਮਾਜ ਸੇਵਕ ਸੰਸਥਾ ਮੁੱਖੀ ਗਿਆਨੀ ਬੂਟਾ ਸਿੰਘ ਧੁੱਗਾਕਲਾਂ ਆਪਣੀ ਟੀਮ ਸਮੇਤ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਸਮਰਪਿਤ ਪਾਤਸ਼ਾਹੀ ਛੇਵੀਂ ਵਿਖੇ ਦਰਸ਼ਨਾਂ ਨੂੰ ਪਹੁੰਚੇ ਮੱਸਿਆ ਦੇ ਦਿਹਾੜੇ ਨੂੰ ਮੁੱਖ ਰੱਖਦੇ ਸੇਵਾਵਾਂ ਨਿਭਾਉਂਦੇ ਹੋਏ ਪਾਠੀ ਸਿੰਘਾਂ ਦੇ ਨਾਲ ਗੁਰੂ ਘਰ ਦੇ ਦਰਸ਼ਨ ਕੀਤੇ, ਇਸ ਮੌਕੇ ਤੇ ਗਿਆਨੀ ਬੂਟਾ ਸਿੰਘ ਧੁੱਗਾਕਲਾਂ ਜੋ ਕੇ ਸਮਾਜ ਸੇਵਕ ਸੰਸਥਾ ਦੇ ਮੁਖੀ ਅਤੇ ਬਹੁਤ ਹੀ ਸੂਝਵਾਨ ਪਾਠੀ ਸਿੰਘ ਹਨ ਨੇ ਦੱਸਿਆ ਕਿ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਹਰ ਮੱਸਿਆ ਤੇ ਦੀਵਾਨ ਸੱਜਦੇ ਹਨ ਅਤੇ ਵੱਖ-ਵੱਖ ਰਾਗੀ ਸਿੰਘਾ ਵੱਲੋਂ ਗੁਰਬਾਣੀ ਕੀਰਤਨ ਦੀ ਖੂਬ ਵਰਖਾ ਕੀਤੀ ਜਾਂਦੀ ਹੈ ਅਤੇ ਉਹ ਹਰ ਮਹੀਨੇ ਹੀ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਨੂੰ ਪੁਜਦੇ ਹਨ ਅਤੇ ਸੇਵਾਵਾਂ ਨਿਭਾਉਂਦੇ ਹਨ, ਇਸ ਅਸਥਾਨ ਤੇ ਹਰ ਮੱਸਿਆ ਦੇ ਦਿਹਾੜੇ ਤੇ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ, ਅਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸ ਮੌਕੇ ਤੇ ਗਿਆਨੀ ਬੂਟਾ ਸਿੰਘ ਧੁੱਗਾ ਕਲਾਂ ਦੇ ਨਾਲ ਪਰਮਜੀਤ ਸਿੰਘ ਖਾਲਸਾ, ਅਮਰਜੀਤ ਸਿੰਘ ਭੋਗਪੁਰ, ਬਿੱਕਰ ਸਿੰਘ ਆਦਿ ਸਿੰਘ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ