ਪਠਾਨਕੋਟ 9 ਸਤੰਬਰ ( ਸੁੱਖਵਿੰਦਰ ਜੰਡੀਰ )
ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਵੱਖ ਵੱਖ ਪਾਰਟੀਆਂ ਵੱਲੋਂ ਆਪਣੀ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਕੰਮ ਕੀਤੇ ਜਾ ਰਹੇ ਹਨ ਉਸੇ ਦੇ ਚਲਦਿਆਂ ਅੱਜ ਪਠਾਨਕੋਟ ਦੇ ਕਾਂਗਰਸ ਭਵਨ ਵਿਚ ਐਸਸੀ ਵਿੰਗ ਦੀ ਇਕਾਈ ਦੀ ਇਕ ਬੈਠਕ ਪ੍ਰਧਾਨ ਅਸ਼ਨੀ ਕਾਲਾ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕਾਂਗਰਸ ਦੇ ਯੁਵਾ ਨੇਤਾ ਅਸ਼ੀਸ਼ ਵਿੱਚ ਪਹੁੰਚੇ ਉੱਥੇ ਹੀ ਖਾਸ ਮਹਿਮਾਨਾਂ ਵਜੋਂ ਕਾਂਗਰਸ ਦੇ ਕਈ ਨੁਮਾਇੰਦੇ ਵੀ ਮੌਜੂਦ ਹੋਏ ਬੈਠਕ ਦੀ ਸ਼ੁਰੂਆਤ ਵਿੱਚ ਪਠਾਨਕੋਟ ਐਸਸੀ ਵਿੰਗ ਵਿਚ ਕੁਝ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਪ੍ਰੋਗਰਾਮ ਵਿਚ ਨਵੇਂ ਨਿਯੁਕਤ ਹੋਏ ਮੈਂਬਰਾਂ ਨੂੰ ਫੁੱਲਾਂ ਦੇ ਹਾਰ ਪਵਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਗੱਲਬਾਤ ਕਰਦਿਆਂ ਯੁਵਾ ਨੇਤਾ ਅਸ਼ੀਸ਼ ਵਿਜ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀਆਂ ਚੰਗੀਆਂ ਨੀਤੀਆਂ ਨੂੰ ਦੇਖਦੇ ਹੋਏ ਅਤੇ ਦੂਜੀਆਂ ਪਾਰਟੀਆਂ ਦੇ ਰਵੱਈਏ ਤੋਂ ਤੰਗ ਆ ਕੇ ਲੋਕ ਦੂਜੀਆਂ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਉਨ੍ਹਾਂ ਦੱਸਿਆ ਕਿ ਅੱਜ ਐਸਸੀ ਵਿੰਗ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਇੱਕ ਇਕ ਵਾਰ ਫਿਰ ਰਿਪੀਟ ਹੋਵੇਗੀ ਅੱਗੇ ਗੱਲਬਾਤ ਕਰਦਿਆਂ ਉੱਥੇ ਪਹੁੰਚੇ ਨੁਮਾਇੰਦਿਆਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਜਿਸ ਵਿਚ ਹਰ ਇਕ ਵਰਕਰ ਨੂੰ ਸਨਮਾਨ ਦਿੱਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਹਮੇਸ਼ਾ ਗ਼ਰੀਬਾਂ ਤੇ ਲੋੜਵੰਦਾਂ ਦੇ ਸਹਿਯੋਗ ਲਈ ਖੜ੍ਹੀ ਰਹਿੰਦੀ ਹੈ ਇਸ ਮੌਕੇ ਅਸ਼ਵਿਨੀ ਕਾਲਾ ਨੇ ਐੱਸ ਸੀ ਵਿੰਗ ਵਿੱਚ ਨਵੇਂ ਨਿਯੁਕਤ ਹੋਏ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਉੱਥੇ ਹੀ ਨਵੇਂ ਨਿਯੁਕਤ ਸਾਰੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਨਾਲ ਰਹਿ ਕੇ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰਦੇ ਰਹਿਣਗੇ ਇਸ ਮੌਕੇ ਪਰਵੀਨ ਕੁਮਾਰ ਮਾਨ ਸਿੰਘ ਜਨਕ ਰਾਜ ਰਾਹੁਲ ਕੁਮਾਰ ਦੇਵੀ ਦਾਸ ਪਾਸਟਰ ਸੁਰਿੰਦਰ ਜੀ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ