ਕਪੂਰਥਲਾ 13 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਲੰਮੇ ਸਮੇਂ ਤੋਂ ਸੂਬਾ ਸਰਕਾਰ ਵਿਰੁੱਧ ਧਰਨਿਆਂ ਅਤੇ ਰੋਸ ਮੁਜ਼ਾਹਰਿਆਂ ਤੇ ਬੈਠੇ ਪੀ ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਦੀ ਹਮਾਇਤ ਵਿੱਚ ਆਮ ਆਦਮੀ ਪਾਰਟੀ ਕਪੂਰਥਲਾ ਯੁਨਿਟ ਵੱਲੋਂ ਸਮਰਥਨ ਦਿੱਤਾ ਗਿਆ !
ਸਾਬਕਾ ਅਡੀਸਨਲ ਸੈਸ਼ਨ ਜੱਜ ਮੰਜੂ ਰਾਣਾ ਅਤੇ ਸੀਨੀਅਰ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ ਦੀ ਅਗਵਾਈ ਵਿੱਚ ਪਾਰਟੀ ਦੇ ਹੋਰ ਸਿਰਕੱਢ ਆਗੂਆਂ ਵਿੱਚ ਸ਼ਾਮਲ ਯਸ਼ਪਾਲ ਆਜ਼ਾਦ, ਮਨਿੰਦਰ ਸਿੰਘ ਬਲਾਕ ਪ੍ਰਧਾਨ, ਮਨਿਓਰਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਧੰਨਾ, ਕਰਨਵੀਰ ਦੀਕਸ਼ਤ ਜ਼ਿਲ੍ਹਾ ਯੂਥ ਸਕੱਤਰ, ਗੌਰਵ ਕੰਡਾ, ਗੋਵਿੰਦ ਕੁਮਾਰ, ਰੂਪ ਲਾਲ ਸ਼ਰਮਾ, ਕੁਲਦੀਪ ਸਿੰਘ ਜੌਹਲ, ਗੁਰਸ਼ਰਨ ਦੀਪ, ਜਸਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਸਿਮਰਜੀਤ ਕੌਰ, ਆਦਿ ਨੇ ਬੱਸ ਸਟੈਂਡ ਕਪੂਰਥਲਾ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਡਰਾਈਵਰਾਂ ਅਤੇ ਕੰਡਕਟਰਾਂ ਕੋਲੋਂ ਤੱਥਾਂ ਦੇ ਅਧਾਰਿਤ ਇਹ ਜਾਣਕਾਰੀ ਪ੍ਰਾਪਤ ਕੀਤੀ ਕਿ ਸਰਕਾਰ ਕਿਵੇਂ ਉਨ੍ਹਾਂ ਦਾ ਸ਼ੋਸ਼ਨ ਕਰ ਕੇ, ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ !
ਭਰਵੀਂ ਹਾਜ਼ਰੀ ਵਿੱਚ ਬੈਠੇ ਕੱਚੇ ਮੁਲਾਜ਼ਮਾਂ ਸੰਬੋਧਨ ਕਰਦਿਆਂ ਹੋਇਆਂ ਮੈਡਮ ਮੰਜੂ ਰਾਣਾ ਜੀ, ਕੰਵਰ ਇਕਬਾਲ ਸਿੰਘ, ਯਸ਼ਪਾਲ ਅਜ਼ਾਦ, ਅਤੇ ਰਾਜਵਿੰਦਰ ਸਿੰਘ ਧੰਨਾ ਨੇ ਕਿਹਾ ਕਿ ਅੱਜ ਅਸੀਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਹੱਕਾਂ ਵਾਸਤੇ ਲੜ ਰਹੇ ਹਾਂ, ਪਰ ਜਲਦੀ ਹੀ ਜਦੋਂ ਤੁਹਾਡੇ ਵਰਗੇ ਸੂਝਵਾਨ ਲੋਕਾਂ ਦੇ ਸਾਥ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਅਜਿਹੇ ਧਰਨੇ, ਰੋਸ ਪ੍ਰਦਰਸ਼ਨ ਅਤੇ ਭੁੱਖ ਹੜਤਾਲਾਂ ਤੇ ਤੁਹਾਨੂੰ ਕਦੇ ਵੀ ਨਹੀਂ ਬਹਿਣਾ ਪਵੇਗਾ
Author: Gurbhej Singh Anandpuri
ਮੁੱਖ ਸੰਪਾਦਕ