51 Views
ਸ਼ਾਹਪੁਰ ਕੰਢੀ 9 ਅਕਤੂਬਰ (ਸੁਖਵਿੰਦਰ ਜੰਡੀਰ) ਕਰਮਚਾਰੀ ਦਲ ਆਰ ਐਸ ਡੀ ਪੰਜਾਬ ਪ੍ਰਧਾਨ ਹਰਦੇਵ ਸਿੰਘ ਦੇਬੀ, ਸੁਰਜੀਤ ਸਿੰਘ ਔਜਲਾ ਐਮ ਪੀ ਅੰਮ੍ਰਿਤਸਰ, ਡਾਕਟਰ ਕੰਵਲ ਕੇਜੇ, ਅਤੇ ਉਨ੍ਹਾਂ ਦੀ ਜਥੇਬੰਦੀ ਦੇ ਹੋਰ ਅਹੁਦੇਦਾਰ ਸੇਖਵਾਂ ਪਿੰਡ ਵਿਚ ਪਹੁੰਚੇ ਉਨਾਂ ਨੇ ਸੇਵਾ ਸਿੰਘ ਸੇਖਵਾਂ ਜੋ ਕਿ ਪਿਛਲੇ ਦਿਨੀਂ ਸੰਸਾਰਕ ਯਾਤਰਾ ਨੂੰ ਪੂਰਾ ਕਰਦੇ ਹੋਏ ਸਭਨਾਂ ਨੂੰ ਵਿਛੋੜਾ ਦੇ ਗਏ ਸਨ ਬਹੁਤ ਹੀ ਸੂਝਵਾਨ ਲੀਡਰ ਸਨ ਅੱਜ ਹਰਦੇਵ ਸਿੰਘ ਜਥੇਬੰਦੀ ਵੱਲੋਂ ਉਨ੍ਹਾਂ ਦੇ ਬੇਟੇ ਜਗਰੂਪ ਸਿੰਘ ਸੇਖਵਾ ਦੇ ਨਾਲ ਦੁੱਖ ਸਾਂਝਾ ਕੀਤਾ ਹਰਦੇਵ ਸਿੰਘ ਦੇਬੀ ਪ੍ਰਧਾਨ ਨੇ ਕਿਹਾ ਜਥੇਦਾਰ ਸੇਖਵਾਂ ਵਰਗੇ ਸੂਝਵਾਨ ਲੀਡਰ ਪਾਰਟੀਆਂ ਨੂੰ ਬਹੁਤ ਮੁਸ਼ਕਲ ਦੇ ਨਾਲ ਮਿਲਦੇ ਹਨ ਉਨ੍ਹਾਂ ਕਿਹਾ ਕਿ ਜਥੇਦਾਰ ਸੇਖਵਾਂ ਦੇ ਜਾਣ ਨਾਲ ਕਦੇ ਵੀ ਨਾ ਭੁੱਲਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਪ੍ਰਭੂ ਚਰਨਾਂ ਵਿਚ ਬੇਨਤੀ ਕਰਦੇ ਹੋਏ ਕਿਹਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਬਖਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
Author: Gurbhej Singh Anandpuri
ਮੁੱਖ ਸੰਪਾਦਕ