101 Views
ਭੋਗਪੁਰ 11 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੇ ਨਵਯੁੱਗ ਕਲੱਬ ਵੱਲੋਂ 15 ਅਕਤੂਬਰ ਨੂੰ ਸ੍ਰੀ ਹਰਗੋਬਿੰਦ ਸਾਹਿਬ ਜੀ ਖੇਡ ਅਕੈਡਮੀ ਸਟੇਡੀਅਮ ਡੱਲੀ ਵਿਖੇ ਦਸਹਿਰੇ ਦਾ ਤਿਓਹਾਰ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ।ਨਵ ਯੁੱਗ ਕਲੱਬ ਦੇ ਬੁਲਾਰਿਆਂ ਨੇ ਕਿਹਾ ਕੇ ਪਿਛਲੇ 2 ਸਾਲ ਤੋਂ ਕੋਵਿਡ ਮਹਾਂਮਾਰੀ ਦੇ ਕਾਰਨ ਲੋਕ ਖੁਸ਼ੀਆਂ ਦੇ ਤਿਉਹਾਰ ਨਹੀਂ ਮਨਾ ਸਕੇ, ਪਰ ਇਸ ਵਾਰ ਦੁਸਹਿਰੇ ਦਾ ਤਿਉਹਾਰ ਧੂਮਧਾਮ ਦੇ ਨਾਲ ਮਨਾਇਆ ਜਾਵੇਗਾ। ਅਤੇ ਸ਼ਹਿਰ ਦੇ ਵਿੱਚ ਝਾਕੀਆਂ ਵੀ ਕੱਢੀਆਂ ਜਾਣਗੀਆਂ ਉਨ੍ਹਾਂ ਕਿਹਾ ਦੁਸਹਿਰੇ ਦਾ ਤਿਉਹਾਰਰ ਪੂਰੇ ਰਸਮ ਰਿਵਾਜਾਂ ਦੇ ਨਾਲ ਮਨਾਇਆ ਜਾਵੇਗਾ। ਅਤੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ
Author: Gurbhej Singh Anandpuri
ਮੁੱਖ ਸੰਪਾਦਕ