ਬਾਘਾਪੁਰਾਣਾ 3 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਨਿਹਾਲ ਸਿੰਘ ਵਾਲਾ ਰੋਡ ‘ਤੇ ਬਣਾਏ ਗਏ ਮਹਾਰਾਜ ਅਗਰਸੈਨ ਚੌਂਕ ਦਾ ੳਦਘਾਟਨ ਕਰ ਦਿੱਤਾ ਗਿਆ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਆਪਣੇ ਕਰ-ਕਮਲਾਂ ਨਾਲ ਕੀਤਾ।ਇਸ ਮੌਕੇ ਵੱਡੀ ਗਿਣਤੀ ‘ਚ ਅਗਰਵਾਲ ਭਰਾ ਵੀ ਹਾਜਰ ਹੋਏ।ਬਹੁਤੇ ਅਗਰਵਾਲ ਭਰਾਵਾਂ ‘ਚ ਰੋਸ ਪਾਇਆ ਜਾ ਰਿਹਾ ਹੈ ਕਿ ਹਲਕਾ ਵਿਧਾਇਕ ਦੀ ਹਾਜਰੀ ਜਰੂਰੀ ਸੀ ਪਰ ਮਹਾਰਾਜ ਅਗਰਸੈਨ ਚੌਕ ਦਾ ਉਦਘਾਟਨ ਕਿਸੇ ਹਿੰਦੂ ਲੀਡਰ ਜਾਂ ਕਿਸੇ ਹਿੰਦੂ ਸੰਤ ਮਹਾਾਂਪੁਰਸ਼ ਤੋਂ ਕਰਵਾਉਣਾ ਚਾਹੀਦਾ ਸੀ।ਪ੍ਰੈਸ ਨਾਲ ਗੱਲਬਾਤ ਕਰਿਦਆਂ ਅੱਗਰਵਾਲ ਭਰਾਵਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਜਦੋਂ ਤੋਂ ਅਗਰਸੈਨ ਚੌਂਕ ਦੀ ਮਨਜੂਰੀ ਅਤੇ ਉਸਾਰੀ ਸ਼ੁਰੂ ਹੋਈ ਸੀ ਤਾਂ ਉਸ ਵਕਤ ਤੋਂ ਅਗਰਵਾਲ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਜਾਗ ਉੱਠੀ ਸੀ ਪਰ ਖੁਸ਼ੀ ਉਦੋਂ ਮਾਯੂਸੀ ‘ਚ ਬਦਲ ਗਈ ਕਿ ਕੁਝ ਚੰਦ ਚੌਧਰੀਆਂ ਵੱਲੋਂ ਆਪਣੀ ਸਿਆਸਤ ਚਮਕਾਉਣ ਖਾਤਰ ਅੱਗਰਵਾਲ ਭਾਈਚਾਰੇ ਨਾਲ ਬਿਨਾਂ ਸਲਾਹ ਮਸ਼ਵਰਾਂ ਕੀਤੇ ਇਸ ਦਾ ਚੌਂਕ ਉਦਘਾਟਨ ਹਲਕਾ ਵਿਧਾਇਕ ਤੋਂ ਕਰਵਾ ਦਿੱਤਾ।ਉਨ੍ਹਾਂ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਲਕਾ ਵਿਧਾਇਕ ਦੀ ਹਾਜਰੀ ‘ਤੇ ਕੋਈ ਗਿਲਾ-ਸ਼ਿਕਵਾ ਨਹੀਂ ਪਰ ਜੇਕਰ ਚੌਂਕ ਦਾ ੳੁਦਘਾਟਨ ਕਿਸੇ ਹਿੰਦੂ ਲੀਡਰ ਜਾਂ ਹਿੰਦੂ ਸੰਤ ਮਹਾਂਪੁਰਸ਼ ਤੋਂ ਕਰਵਾਇਆ ਜਾਂਦਾ ਤਾਂ ਖੁਸ਼ੀ ਹੋਰ ਹੀ ਹੋਣੀ ਸੀ।
Author: Gurbhej Singh Anandpuri
ਮੁੱਖ ਸੰਪਾਦਕ