ਜੁਗਿਆਲ 6 ਨਵੰਬਰ (ਸੁਖਵਿੰਦਰ ਜੰਡੀਰ )ਮੁੱਖ ਮੰਤਰੀ ਕੈਪਟਨ ਚਰਨਜੀਤ ਸਿੰਘ ਚੰਨੀ ਵੱਲੋਂ ਮਲਾਜਮਾ ਦੀ ਡੀ ਏ ਕਿਸ਼ਤ ਦਾ ਵਾਧਾ ਕਰਨਾ, ਪੇ ਕਮਿਸ਼ਨ ਰਿਪੋਰਟ ਲਾਗੂ ਕਰਨਾ ਅਤੇ ਹਰ ਵਰਗ ਦੇ ਬਿਜਲੀ ਯੂਨਿਟ ਮਾਫ ਕਰਨਾ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਭੋਗਪੁਰ ਨਜ਼ਦੀਕ ਪਿੰਡ ਡੱਲੀ ਵਿਖੇ ਪਹੁੰਚੇ ਵੱਖ-ਵੱਖ ਆਗੂ ਪ੍ਰਧਾਨ ਨਗਰ ਕੌਂਸਲ ਭੂੰਗਾ ਹਰਿਆਣਾ, ਸਮਾਜ ਸੇਵਕ ਸੰਸਥਾ ਦੇ ਊਜਲ ਸਿੰਘ ਕਪੂਰਥਲਾ, ਅਵਤਾਰ ਸਿੰਘ ਪ੍ਰਧਾਨ ਭਾਖੜਾ ਨੰਗਲ ਡੈਮ, ਮਨਜੀਤ ਸਿੰਘ ਰੋਪੜ ਆਦਿ ਆਗੂਆਂ ਨੇ ਕੀਤਾ ਉਨ੍ਹਾਂ ਕਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਸਰਕਾਰ ਬਣੇਗੀ ਅਤੇ ਕਾਂਗਰਸ ਸਰਕਾਰ 2022 ਦੀਆਂ ਚੋਣਾਂ ਵਿਚ ਭਾਰੀ ਮਾਤਰਾ ਵਿੱਚ ਵੋਟਾਂ ਲੈ ਕੇ ਜਿੱਤ ਹਾਸਲ ਕਰੇਗੀ ਇਸ ਮੌਕੇ ਤੇ ਇਕਬਾਲ ਸਿੰਘ ਪ੍ਰਧਾਨ ਨਗਰ ਕੌਂਸਲ ਨੇ ਕਿਹਾ ਕਿ ਪਿਛਲੇ ਦਸ ਸਾਲ ਅਕਾਲੀਆਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਬੇਅਦਬੀਆਂ ਅਤੇ ਨਸ਼ਿਆਂ ਦਾ ਰਿਕਾਰਡ ਕਾਇਮ ਕੀਤਾ ਉਨ੍ਹਾਂ ਕਿਹਾ ਕਿ ਹੂਣ ਅਕਾਲੀ ਸਰਕਾਰ ਪਤਾ ਨਹੀਂ ਕਿਸ ਮੂੰਹ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰ ਰਹੀ ਹੈ ਸ੍ਰੀ ਅਕਵਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਅਤੇ ਪੜ੍ਹੇ ਲਿਖੇ ਹਨ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਝੂਠੇ ਲਾਰਿਆਂ ਦੇ ਮਗਰ ਨਹੀਂ ਲਗਣਗੇ ਇਸ ਮੌਕੇ ਤੇ ਹਰਮੀਤ ਸਿੰਘ, ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਮਨਜੀਤ ਸਿੰਘ, ਜੋਰਾਵਰ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ