ਭੋਗਪੁਰ 8 ਨਵੰਬਰ ( ਸੁਖਵਿੰਦਰ ਜੰਡੀਰ ) ਐਕਸ ਆਰਮੀ ਵੈਲਫੇਅਰ ਕਮੇਟੀ ਬਲਾਕ ਭੋਗਪੁਰ ਦੇ ਚੇਅਰਪਰਸਨ ਕੈਪਟਨ ਹਰਭਜਨ ਸਿੰਘ ਨੰਬਰਦਾਰ ਪਿੰਡ ਘੋੜਾ ਵਾਹੀ ਕਮੇਟੀ ਮੈਂਬਰਾਂ ਸਮੇਤ ਪੁਲੀਸ ਥਾਣਾ ਭੋਗਪੁਰ SHO ਹਰਿੰਦਰ ਸਿੰਘ ਮੁੱਖ ਮੁਨਸ਼ੀ ਸਰਬਜੀਤ ਸਿੰਘ ਅਤੇ ਥਾਣੇ ਦੇ ਸਟਾਫ ਨੂੰ ਮਿਲੇ
ਮਕਸਦ ਇਲਾਕੇ ਦੇ ਸਾਬਕਾ ਨੂੰ ਕਿਸੇ ਵੀ ਕੰਮ ਵਾਸਤੇ ਜੇਕਰ ਆਉਣਾ ਪਵੇ ਓਹਨਾ ਨਾਲ ਅਤੇ ਸਮਾਜ ਦੇ ਕਿਸੇ ਵੀ ਲੋੜਵੰਦ ਨੂੰ ਥਾਣੇ ਕੰਮ ਪਵੇ ਓਹਨਾ ਨਾਲ ਦੋਸਤਾਨਾ ਵਿਹਾਰ ਕੀਤਾ ਜਾਵੇ ਅਤੇ ਸਾਬਕਾ ਸੈਨਿਕਾਂ ਵਿਡੋ ਪਰਿਵਾਰਾ ਅਤੇ ਬਜ਼ੁਰਗ ਸਾਬਕਾ ਫੌਜੀਆ ਨੂੰ ਥਾਣੇ ਚੌਂਕੀ ਵਿੱਚ ਸਤਿਕਾਰ ਦਿੱਤਾ ਜਾਵੇ ਅਤੇ ਇਲਾਕੇ ਵਿੱਚ ਹੋ ਰਹੇ ਸਰਕਾਰੀ ਅਦਾਰਿਆਂ ਵਿੱਚ ਬ੍ਰਿਸਟਾ ਚਾਰ ਨਸ਼ੇ ਗੁੰਡਾ ਗਰਦੀ ਲੁਟਾ ਚੋਰੀਆ ਕਰਨ ਵਾਲੇ ਸੁਦਾਗਰਾਂ ਬਾਰੇ ਅਤੇ ਨਸ਼ੇ ਇਲਾਕੇ ਵਿੱਚ ਨਸ਼ਿਆਂ ਦੇ ਸੌਦਾਗਰਾਂ ਤੇ ਨੱਥ ਪਾਈ ਜਾਵੇ, ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਬਚਾਈ ਜਾਵੇ, ਇਸ ਮੌਕੇ ਸ੍ਰੀ ਨੰਬਰਦਾਰ ਨੇ ਕਿਹਾ ਕੇ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਹਰ ਪਿੰਡ ਬਲਾਕ ਭੋਗਪੁਰ ਦੇ ਪਿੰਡਾ ਦੇ ਸਾਬਕਾ ਫੌਜੀਆਂ ਦੇ ਪ੍ਰੀਵਾਰਾ ਦੇ ਸੰਪਰਕ ਵਿੱਚ ਹੈ ਅਤੇ ਸਾਬਕਾ ਫੌਜੀ ਪ੍ਰਸਾਸ਼ਨ ਨੂੰ ਅਪਣਾ ਬਣਦਾ ਸਰਦਾ ਜੋਗਦਾਨ ਮਿਲਦਾ ਰਹਾਗੇ ,
ਉਨ੍ਹਾਂ ਕਿਹਾ ਅਗਲੇ ਹਫਤੇ BDPO ਭੋਗਪੁਰ ਅਤੇ ਨਾਇਬ ਤਹਿਸੀਲ ਦਾਰ ਭੋਗਪੁਰ ਫੂਡ ਸਪਲਾਈ ਅਫ਼ਸਰ ਨਾਲ ਮਿਲ ਕੇ ਨੀਲੇ ਕਾਰਡ ਵਾਲੇ ਲੋੜਵੰਦ ਲੋਕਾਂ ਨੂੰ ਕੋਪਰੇਟਿਵ ਸੁਸਾਇਟੀ ਵਿੱਚ ਆ ਰਹੀਆ ਸਮੱਸਿਆਵਾਂ ਦੇ ਹੱਲ ਵੀ ਹੱਲ ਕਰਵਾਉਣਗੇ, ਅਤੇ ਨੋਟੀਫਿਕੇਸ਼ਨ ਦੀ ਕਾਪੀ ਫੂਡ ਸਪਲਾਈ ਅਫ਼ਸਰ ਨੂੰ ਨਿਊਜ਼ ਪੇਪਰ ਦੀ ਕਟਿਗ ਕਰਕੇ ਭੇਜੀ ਗਈ ਸੀ ਇਸ ਬਾਰੇ ਵੀ ਵਿਚਾਰ ਗੋਸਟੀ ਕੀਤੀ ਜਾਵੇਗੀ , ਐਕਸ ਆਰਮੀ ਵੈਲਫੇਅਰ ਕਮੇਟੀ ਦੇ ਸਰਪ੍ਰਸਤ ਕੈਪਟਨ ਹਰਭਜਨ ਸਿੰਘ ਦੇ ਥਾਣਾ ਭੋਗਪੁਰ ਪਹੁੰਚਣ ਤੇ SHO ਹਰਿੰਦਰ ਸਿੰਘ ਨੇ ਜੀ ਆਇਆ ਕਿਹਾ , ਅਤੇ ਮੁੱਖ ਮੁਨਸ਼ੀ ਸਰਬਜੀਤ ਸਿੰਘ ਨੂੰ ਵੀ ਆਦੇਸ਼ ਦਿੱਤੇ ਸਾਬਕਾ ਫੌਜੀਆ ਦਾ ਥਾਣੇ ਵਿੱਚ ਕਿਸੇ ਵੀ ਕੰਮ ਪੈਣ ਤੇ ਸਤਿਕਾਰ ਕੀਤਾ ਜਾਵੇ, ਇਸ ਮੌਕੇ ਤੇ ਪ੍ਰਧਾਨ ਹਰੀ ਪ੍ਰਕਾਸ਼ ਸਿੰਘ ਨਰੂਲਾ ਅਤੇ ਜਨਰਲ ਸੈਕਟਰੀ ਸੂਬੇਦਾਰ ਐਸ ਪੀ ਸਿੰਘ ਅਤੇ ਕਮੇਟੀ ਮੈਂਬਰ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ