ਸ਼ਾਹਪੁਰਕੰਢੀ 11 ਨਵੰਬਰ (ਸੁਖਵਿੰਦਰ ਜੰਡੀਰ)-ਲਗਪਗ ਪਿਛਲੇ 11 ਦਿਨਾਂ ਤੋਂ ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ ਬਿਜਲੀ ਦੇ ਉੱਚੇ ਟਾਵਰ ਤੇ ਚੜ੍ਹੇ ਹੋਏ ਹਨ ਅਤੇ ਡੈਮ ਪ੍ਰਸ਼ਾਸਨ ਤੋਂ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਤੇ ਡੈਮ ਪ੍ਰਸ਼ਾਸਨ ਨਾਲ ਗੱਲਬਾਤ ਦੌਰਾਨ ਅਜੇ ਤਕ ਉਨ੍ਹਾਂ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਟਾਵਰ ਤੇ ਚੜ੍ਹੇ ਇਨ੍ਹਾਂ ਦੋਨਾਂ ਬਜ਼ੁਰਗਾਂ ਨੂੰ ਲੈ ਕੇ ਸਥਾਨਕ ਨੁਮਾਇੰਦਿਆਂ ਨੇ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਨਾਲ ਰੱਖੇ
ਕਾਂਗਰਸ ਦੇ ਯੁਵਾ ਨੇਤਾ ਅਸ਼ਵਨੀ ਲੂੰਬਾ ਨੇ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਨਾਲ ਦੱਸੇ -ਕਾਂਗਰਸ ਦੇ ਯੁਵਾ ਨੇਤਾ ਅਸ਼ਵਨੀ ਲੂੰਬਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਡੈਮ ਪ੍ਰਸ਼ਾਸਨ ਇਨ੍ਹਾਂ ਔਸਤੀ ਪਰਿਵਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਜਲਦ ਤੋਂ ਜਲਦ ਦੇਵੇ ਤਾਂ ਜੋ ਇਨ੍ਹਾਂ ਔਸਤੀ ਪਰਿਵਾਰਾਂ ਦਾ ਡੈਮ ਪ੍ਰਸ਼ਾਸਨ ਪ੍ਰਤੀ ਇਹ ਰੋਸ ਖਤਮ ਹੋ ਸਕੇ
ਆਰ ਐਸ ਡੀ ਯੂਥ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਰਿੰਟੂ ਨੇ ਕੀ ਕਿਹਾ-ਆਰ ਐਸ ਡੀ ਯੂਥ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਰਿੰਟੂ ਨੇ ਔਸਤੀ ਪਰਿਵਾਰਾਂ ਸਬੰਧੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਔਸਤੀ ਪਰਿਵਾਰਾਂ ਨੂੰ ਆਪਣੇ ਹੱਕ ਲੈਣ ਲਈ ਡੈਮ ਪ੍ਰਸ਼ਾਸਨ ਨਾਲ ਲੰਬਾ ਸੰਘਰਸ਼ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਡੈਮ ਪ੍ਰਸ਼ਾਸਨ ਨੂੰ ਇਨ੍ਹਾਂ ਔਸਤੀ ਪਰਿਵਾਰਾਂ ਦੇ ਬਣਦੇ ਜਾਇਜ਼ ਹੱਕ ਜਲਦ ਦੇਣੇ ਚਾਹੀਦੇ ਹਨ ਤਾਂ ਜੋ ਔਸਤੀ ਪਰਿਵਾਰਾਂ ਨੂੰ ਬਾਰ ਬਾਰ ਅਜਿਹੇ ਰਸਤੇ ਅਪਨਾਉਣ ਲਈ ਮਜਬੂਰ ਨਾ ਹੋਣਾ ਪਵੇ
ਔਸਤੀ ਪਰਿਵਾਰਾਂ ਨੂੰ ਲੈ ਕੇ ਕ੍ਰਿਸ਼ਚਨ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੈਮਸਨ ਮਿੰਟੂ ਦੇ ਵਿਚਾਰ ਕੁਝ ਇਸ ਤਰ੍ਹਾਂ ਰਹੇ- ਆਲ ਇੰਡੀਆ ਕ੍ਰਿਸਚੀਅਨ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੈਮਸਨ ਮਿੰਟੂ ਨੇ ਕਿਹਾ ਕਿ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਥੱਕ ਹਾਰ ਕੇ ਔਸਤੀ ਪਰਿਵਾਰਾਂ ਦੇ ਦੋ ਬਜ਼ੁਰਗਾਂ ਨੂੰ ਇਕ ਵਾਰ ਫਿਰ ਬਿਜਲੀ ਦੇ ਟਾਵਰ ਤੇ ਚੜ੍ਹਨਾ ਪਿਆ ਹੈ ਉਨ੍ਹਾਂ ਕਿਹਾ ਕਿ ਡੈਮ ਪ੍ਰਸ਼ਾਸਨ ਨੂੰ ਔਸਤੀ ਪਰਿਵਾਰਾਂ ਦੇ ਬੰਦੇ ਜਾਇਜ਼ ਹੱਕ ਜਲਦ ਦੇਣੇ ਚਾਹੀਦੇ ਹਨ
Author: Gurbhej Singh Anandpuri
ਮੁੱਖ ਸੰਪਾਦਕ