44 Views
ਭੋਗਪੁਰ 23 ਨਵੰਬਰ ( ਸੁੱਖਵਿੰਦਰ ਜੰਡੀਰ )ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਕਲੀਨਿਕ ਲੈਬ ਵੱਲੋਂ ਤਿੰਨ ਰੋਜ਼ਾ ਘੱਟ ਰੇਟਾਂ ਤੇ ਕੈਂਪ ਲਗਾਇਆ ਗਿਆ। ਇਹ ਕੈਂਪ 20, 21, 22 ਨਵੰਬਰ 2021 ਦਿਨ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਨੂੰ ਲਗਾਤਾਰ ਨਿਰੰਤਰ ਜਾਰੀ ਰਿਹਾ । ਲੈਬ ਟੈਕਨੀਸ਼ਨਲ ਡਾ: ਰਾਜ ਕੁਮਾਰ ਨੇ ਦੱਸਿਆ ਕਿ ਸਮੇਂ ਦੇ ਹਿਸਾਬ ਨਾਲ ਸਰੀਰ ਦੇ ਲੋੜੀਂਦੀ ਟੇਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ। ਤਾਂ ਜੋ ਵੱਧ ਰਹੀਆਂ ਬਿਮਾਰੀਆਂ ਨੂੰ ਜਲਦੀ ਫੜਿਆ ਅਤੇ ਉਸ ਦਾ ਸਹੀ ਇਲਾਜ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਆਪ ਜੀ ਦੀ ਇਹ ਭੋਗਪੁਰ ਵਿੱਚ ਸਭ ਤੋਂ ਵੱਡੀ ਤੇ ਪੁਰਾਣੀ ਲੈਬੋਰਟਰੀ ਹੈ ਜਿਸਨੂੰ ਅੱਜ 17 ਸਾਲ ਹੋ ਚੁੱਕੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਇਹ ਘੱਟ ਰੇਟਾਂ ਤੇ ਟੇਸਟ ਦਾ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਇਲਾਕਾ ਨਿਵਾਸੀਆਂ ਵੇ ਵੱਧ ਤੋਂ ਵੱਧ ਲਾਭ ਉਠਾਇਆ ।
Author: Gurbhej Singh Anandpuri
ਮੁੱਖ ਸੰਪਾਦਕ