ਤਰਨ ਤਾਰਨ 30 ਨਵੰਬਰ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜ਼ਿਲਾ ਤਰਨਤਾਰਨ ਦੀ ਵਲੰਟੀਅਰਜ਼ ਮੀਟਿੰਗ ਗੁਰਦੁਆਰਾ ਬਾਬਾ ਕਾਹਨ ਸਿੰਘ ਪਿੱਦੀ ਵਿਖੇ ਜ਼ਿਲਾ ਪ੍ਰਧਾਨ ਸ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ ਸੁਖਵਿੰਦਰ ਸਿੰਘ ਸਭਰਾ ਹਰਪ੍ਰੀਤ ਸਿੰਘ ਸਿੱਧਵਾਂ ਫਤਿਹ ਸਿੰਘ ਪਿੱਦੀ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੀ ਵਾਰੀ ਅਨੁਸਾਰ 15 ਦਸੰਬਰ ਨੂੰ ਦਿੱਲੀ ਮੋਰਚੇ ਵਿਚ ਤਿਆਰੀਆ ਚੱਲ ਰਹੀਆਂ ਹਨ ਚਾਹੇ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਰੱਦ ਕਰ ਦਿੱਤਾ ਹਨ ਪਰ ਅਜੇ ਵੀ ਬਹੁਤ ਮਸਲੇ ਹਨ ਜਿਵੇ ਕਿ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਬਿਜਲੀ ਸੋਧ ਬਿਲ, ਪ੍ਰਦੂਸ਼ਣ ਐਕਟ ਮੋਰਚੇ ਦੌਰਾਨ ਕਿਸਾਨਾਂ ਮਜ਼ਦੂਰਾਂ ਸਿਰ ਹੋਏ ਪਰਚੇ 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪ੍ਰੀਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਉਨ੍ਹਾਂ ਨੂੰ ਸ਼ਹੀਦਾਂ ਦਾ ਦਰਜਾ ਦੇਣ ਆਦਿ ਨੂੰ ਲੈਕੇ ਇਹ ਸਘੰਰਸ਼ ਜਾਰੀ ਰਹਿਣਗੇ। ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ , ਸਘੰਰਸ਼ ਦੌਰਾਨ ਸ਼ਹੀਦ ਹੋਏ ਪ੍ਰੀਵਾਰਾਂ ਨੂੰ ਨੌਕਰੀ ਦੇਣ, ਮੁਜ਼ਾਹਰੇ ਦਾਰਾ ਨੂੰ ਮਾਲਕੀ ਹੱਕ ਦੇਣ ਆਦਿ ਨੂੰ ਲੈਕੇ 13 ਦਸੰਬਰ ਨੂੰ ਦੋ ਦਿਨ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜੇਕਰ ਸਰਕਾਰ ਮਸਲੇ ਹੱਲ ਨਹੀ ਕਰਦੀ ਤਾਂ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਅਜੀਤ ਸਿੰਘ ਚੰਬਾ, ਹਰਬਿੰਦਰ ਸਿੰਘ ਕੰਗ, ਹਰਜਿੰਦਰ ਸਿੰਘ ਸ਼ਕਰੀ, ਤਰਸੇਮ ਸਿੰਘ ਧਾਲੀਵਾਲ, ਅੰਗਰੇਜ ਸਿੰਘ ਬਗਰਾੜੀ , ਧੰਨਾ ਸਿੰਘ ਲਾਲੂਘੁੱਮਣ ਸਲਵਿੰਦਰ ਸਿੰਘ ਜੀਓਬਾਲਾ, ਮਨਜਿੰਦਰ ਸਿੰਘ ਗੋਹਲਵੜ , ਜਵਾਹਰ ਸਿੰਘ ਟਾਂਡਾ, ਸੁਖਦੇਵ ਸਿੰਘ ਦੁਬਲੀ ,ਸਤਨਾਮ ਸਿੰਘ ਖਾਰੇ, ਦਿਲਬਾਗ ਸਿੰਘ ਪਹੂਵਿੰਡ, ਬਲਜਿੰਦਰ ਸਿੰਘ ਸ਼ੇਰੋਂ, ਹਰਜਿੰਦਰ ਸਿੰਘ ਘੱਗੇ,ਸਤਨਾਮ ਸਿੰਘ ਡੱਲ ਹਾਜਰਸਨ।
Author: Gurbhej Singh Anandpuri
ਮੁੱਖ ਸੰਪਾਦਕ