53 Views
ਸ਼ਾਹਪੁਰ ਕੰਢੀ 5 ਦਸੰਬਰ (ਸੁਖਵਿੰਦਰ ਜੰਡੀਰ) ਹਲਕਾ ਸੁਜਾਨਪੁਰ ਕਾਂਗਰਸ ਦੇ ਸੀਨੀਅਰ ਨੇਤਾ ਸ੍ਰੀ ਅਮਿਤਮੰਟੂ ਵਲੋਂ ਆ ਰਹੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾ ਦੇ ਸਬੰਧ ਵਿੱਚ ਆਗੂਆਂ ਦੇ ਨਾਲ ਖਾਸ ਮੀਟਿੰਗ ਕੀਤੀ ਗਈ ਅਮਿਤ ਮੰਟੂ ਨੇ ਕਿਹਾ ਕੇ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਹੋਵੇਗੀ ਅਤੇ ਭਾਰੀ ਬਹੁਮੱਤ ਦੇ ਲਾਲ ਕਾਂਗਰਸ ਪਾਰਟੀ ਜਿੱਤ ਹਾਸਲ ਕਰੇਗੀ ਅਮਿਤ ਮੰਟੂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਨਾਲ ਨਾਲ ਸੁਜਾਨਪੁਰ ਹਲਕੇ ਦਾ ਵੀ ਕਾਫੀ ਵਿਕਾਸ ਹੋਇਆ ਹੈ ਅਤੇ ਰਹਿੰਦੇ ਅਧੂਰੇ ਕੰਮ ਵੀ ਜਲਦ ਪੂਰੇ ਹੋ ਰਹੇ ਹਨ ਇਸ ਮੌਕੇ ਤੇ ਸੁਗਰੀਵ ਸਿੰਘ ਸੰਮਤੀ ਮੈਂਬਰ, ਰਾਕੇਸ਼ ਸਿੰਘ ਸਮਤੀ ਮੈਂਬਰ, ਵਿਨੋਦ ਪਠਾਣੀਆਂ , ਚੈਨ ਸਿੰਘ ਸਰਪੰਚ, ਕਰਨ ਸਿੰਘ ਸਰਪੰਚ, ਪੂਰਨ ਸਿੰਘ, ਬਲਬੀਰ ਸਿੰਘ, ਰਾਜੇਸ਼ ਸ਼ਰਮਾ, ਰਕੇਸ਼ ਕੁਮਾਰ, ਸੁਭਾਸ਼ ਸ਼ਰਮਾ, ਸੰਦੀਪ ਪਠਾਣੀਆਂ ਆਦਿ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ