ਬਾਘਾ ਪੁਰਾਣਾ, 14 ਦਸਬੰਰ (ਰਾਜਿੰਦਰ ਸਿੰਘ ਕੋਟਲਾ) ਪਿਛਲੇ ਦੋ ਦਹਾਕਿਆਂ ਤੋਂ ਯੂਥ ਕਾਂਗਰਸ ਦੇ ਸੂਬਾਈ ਅਹੁਦਿਆਂ ਤੋਂ ਇਲਾਵਾ ਪਾਰਟੀ ਦੇ ਬੁਲਾਰੇ ਵਜੋਂ ਅਣਥੱਕ ਸੇਵਾਵਾਂ ਨਿਭਾਉਂਦੇ ਆ ਰਹੇ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਰੋਲ ਅਦਾ ਕਰਨ ਵਾਲੇ ਨੌਜਵਾਨ ਆਗੂ ਅਤੇ ਨਿਧੜਕ ਯੋਧੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਦੇ ਸਿਰ ਜ਼ਿਲਾ ਕਾਂਗਰਸ ਮੋਗਾ ਦੀ ਪ੍ਰਧਾਨਗੀ ਦਾ ਤਾਜ਼ ਸਜਣ ਮਗਰੋਂ ਜ਼ਿਲੇ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸ੍ਰੀ ਬਰਾੜ ਦੀ ਨਿਯੁਕਤੀ ਮਗਰੋਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿਚ ਇੰਨ੍ਹਾਂ ਉਤਸ਼ਾਹ ਪੈਦਾ ਹੋ ਗਿਆ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਾਰਟੀ ਦੇ ਆਗੂਆਂ ਵਿਚ ਨਵੀਂ ਜਾਨ ਪੈ ਗਈ ਹੋਵੇ, ਕਿਉਂਕਿ ਲੰਮੇਂ ਅਰਸੇ ਜ਼ਿਲਾ ਕਾਂਗਰਸ ਦਾ ਢਾਂਚਾ ਭੰਗ ਪਿਆ ਸੀ, ਜਿਸ ਕਰ ਕੇ ਪਾਰਟੀ ਸਰਗਰਮੀਆਂ ਜ਼ਿਆਦਾ ਗਤੀਸ਼ੀਲ ਨਹੀਂ ਹੋ ਰਹੀਆਂ ਸਨ। ਅੱਜ ਸਵੇਰੇ ਬਹੁ ਗਿਣਤੀ ਵਰਕਰਾਂ ਅਤੇ ਆਗੂਆਂ ਨੇ ਪਿੰਡ ਖੋਟੇ ਪੁੱਜ ਕੇ ਕਮਲਜੀਤ ਸਿੰਘ ਬਰਾੜ ਨੂੰ ਵਧਾਈ ਦਿੱਤੀ। ਥਾਂ-ਥਾਂ ਲੱਡੂ ਵੰਡੇ ਗਏ ਅਤੇ ਬਾਘਾਪੁਰਾਣਾ ਹਲਕੇ ‘ਚ ਪਹੁੰਚਣ ‘ਤੇ ਕਮਲਜੀਤ ਸਿੰਘ ਬਰਾੜ ਦਾ ਸਵਾਗਤ ਕੀਤਾ ਗਿਆ ਅਤੇ ਗਲ ‘ਚ ਹਾਰ ਪਾਏ ਗਏ ।ਇਸ ਮੌਕੇ ‘ਤੇ ਜਗਸੀਰ ਸਿੰਘ ਚੇਅਰਮੈਨ , ਜਗਸੀਰ ਗਰਗ ਵਾਈਸ ਪਰਧਾਨ,ਬਿੱਟੂ ਮਿੱਤਲ ਸੀਨੀਅਰ ਆਗੂ ,ਚਮਕੌਰ ਸਿੰਘ ਬਰਾੜ ਐਮ ਸੀ , ਸਤਵੀਰ ਸਿੰਘ ਭੋਲਾ,ਸ਼ਰਨ ਸਿੰਘ ਬਰਾੜ ਕੋਟਲਾ,ਨਰ ਸਿੰਘ ਬਰਾੜ ਸੀਨੀਅਰ ਆਗੂ , ਸੁਰਿੰਦਰ ਸਿੰਘ ਛਿੰਦਾ ਚੇਅਰਮੈਨ, ਗੁਰਚਨ ਸਿੰਘ ਚੀਦਾ ਚੇਅਰਮੈਨ, ਅਨੂੰ ਮਿੱਤਲ ਪ੍ਰਧਾਨ ਨਗਰ ਕੌਸਲ,ਅਜੈ ਗਰਗ ਐਮ ਸੀ ,ਬਾਘਾ ਪੁਰਾਣਾ ਦੇ ਯੂਥ ਕਾਂਗਰਸ ਪ੍ਰਧਾਨ ਮਨਵੀਰ ਸਿੰਘ ਬਰਾੜ ਲੰਗੇਆਣਾ ਪ੍ਰਧਾਨ ਯੂਥ ਕਾਂਗਰਸ ਹਲਕਾ ਬਾਘਾ ਪੁਰਾਣਾ, ਗੁਰਤੇਜ ਸਿੰਘ ਪ੍ਰਧਾਨ ਯੂਥ ਕਾਂਗਰਸ ਬਲਾਕ 1 ਬਾਘਾ ਪੁਰਾਣਾ, ਜਸ਼ਨਪ੍ਰੀਤ ਸਿੰਘ ਪ੍ਰਧਾਨ ਯੂਥ ਕਾਂਗਰਸ ਬਲਾਕ ਸਮਾਲਸਰ, ਮਨਤਾਰ ਰੋਡੇ ਜਨਰਲ ਸਕੱਤਰ ਯੂਥ ਕਾਂਗਰਸ ਬਾਘਾ ਪੁਰਾਣਾ, ਸਤਨਾਮ ਸਿੰਘ ਨਿਗਾਹਾਂ, ਸੁਖਦੇਵ ਸਿੰਘ ਲੰਗੇਆਣਾ ਬਲਾਕ ਸੰਮਤੀ ਮੈਂਬਰ, ਬੂਟਾ ਲੰਗੇਆਣਾ, ਜਗਤਾਰ ਸਿੰਘ ਵੈਰੋਕੇ ਮੈਂਬਰ ਜ਼ਿਲਾ ਪ੍ਰੀਸ਼ਦ, ਅਮਨਾਂ ਵੈਰੋਕੇ, ਸੁਖਵੰਤ ਮਰਾੜ ਨੇ ਸ੍ਰੀ ਬਰਾੜ ਦਾ ਸਨਮਾਨ ਕਰਦਿਆਂ ਕਿਹਾ ਕਿ ਪਾਰਟੀ ਬੁਲਾਰੇ, ਧੜੱਲੇਦਾਰ ਆਗੂ ਅਤੇ ਵਰਕਰਾਂ ਨਾਲ ਹਰ ਵੇਲੇ ਖੜ੍ਹਨ ਵਾਲੇ ਕਮਲਜੀਤ ਸਿੰਘ ਬਰਾੜ ਦੇ ਪ੍ਰਧਾਨ ਬਣਨ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਨਵਨਿਯੁਕਤ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਸਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਅਤੇ ਪਾਰਟੀ ਜ਼ਿਲੇ ਦੀਆਂ ਚਾਰੇ ਵਿਧਾਨ ਸਭਾਵਾਂ ਸੀਟਾਂ ਸ਼ਾਨ ਨਾਲ ਜਿੱਤੇਗੀ। ਜਦੋਂ ਕਿ ਪਰਮਿੰਦਰ ਸਿੰਘ ਡਿੰਪਲ ਧਰਮਕੋਟ ਅਤੇ ਪੁਰਾਣੇ ਕਾਂਗਰਸੀ ਗੁਰਮੀਤ ਮੁਖੀਜਾ ਨੂੰ ਪਾਰਟੀ ਵੱਲੋਂ ਵਰਕਿੰਗ ਪ੍ਰਧਾਨ ਲਗਾਇਆ ਗਿਆ ਹੈ। ਪਾਰਟੀ ਨੇ ਜ਼ਿਲੇ ਦੇ ਸਾਰੇ ਵਰਗਾਂ ਨੂੰ ਮਾਣ ਦੇ ਕੇ ਪਾਰਟੀ ਵਰਕਰਾਂ ਦਾ ਦਿਲ ਜਿੱਤਿਆ ਹੈ।ਇਸ ਸਮੇਂ ਜਗਸੀਰ ਸਿੰਘ ਸਰਪੰਚ ਕੋਟਲਾ,ਕਰਮਜੀਤ ਸਿੰਘ ਕੋਟਲਾ,ਬਹਰਮਾ ਕੋਟੇ,ਮੁਕੇਸ਼ ਪੀਏ,ਚੰਨੀ ਆਦਿ ਤੋਂ ਭਾਰੀ ਗਿਣਤੀ ‘ਚ ਵਰਕਰ ਅਤੇ ਆਗੂ ਆਦਿ ਹਾਜਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ