53 Views
ਜੁਗਿਆਲ 21 ਦਸੰਬਰ ( ਜੰਡੀਰ) 2022 ਦੀਆਂ ਵਿਧਾਨ ਸਭਾ ਚੋਣਾ ਦੇ ਸਬੰਧੀ ਹਲਕਾ ਨਕੋਦਰ ਚ ਕਾਂਗਰਸੀ ਨੇਤਾ ਅਸ਼ਵਨ ਭੱਲਾ ਕਾਫੀ ਸਰਗਰਮ ਹਨ, ਅਸ਼ਵਨ ਭੱਲਾ ਵਲੋਂ ਚੰਡੀਗੜ੍ਹ ਵਿਖੇ ਲਿਖਤੀ ਰੂਪ ਚ ਹਾਈਕਮਾਂਡ ਪੰਜਾਬ ਕਾਂਗਰਸ ਸੈਕਟਰੀ ਸ੍ਰੀ ਜਗਦੀਸ਼ ਰਿੰਕੂ ਨੂੰ ਸੌਂਪੀ ਗਈ ਹੈ, ਅਸ਼ਵਨ ਭੱਲਾ ਨੇ ਕਿਹਾ ਕਿ ਹਲਕੇ ਚ ਪਾਰਟੀ ਨੂੰ ਮਜ਼ਬੂਤ ਕਰਨਾ ਹੈ, ਉਨ੍ਹਾਂ ਕਿਹਾ ਕਿ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ ਉਹ ਹਲਕਾ ਨਕੋਦਰ ਤੋਂ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਦੇ ਵਿੱਚ ਪਾਉਣਗੇ, ਉਨ੍ਹਾਂ ਕਿਹਾ ਕੇ ਦੁਬਾਰਾ ਫਿਰ ਪੰਜਾਬ ਵਿੱਚ ਕਾਂਗਰਸ ਦੀ ਹੀ ਸਰਕਾਰ ਬਣੇਗੀ,ਅਸ਼ਵਨ ਭੱਲਾ ਨੇ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਪਾਰਟੀ ਵਿੱਚ ਸੇਵਾ ਕਰਦੇ ਆਏ ਹਨ ਤੇ ਕਰਦੇ ਰਹਿਣਗੇ, ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ , ਅਮਨਪ੍ਰੀਤ ਸਿੰਘ, ਕਮਲਜੀਤ ਸਿੰਘ , ਪਰਮਿੰਦਰ , ਹਨੀ ਜੋਸ਼ੀ , ਹੈਪੀ ਮਾਣਕਰਾਏ , ਰਵਿੰਦਰ ਸੋਨੀ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ