ਸ਼ਾਹਪੁਰ ਕੰਢੀ 27 ਦਸੰਬਰ (ਸੁਖਵਿੰਦਰ ਜੰਡੀਰ )-ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ ਪਰਿਵਾਰ ਜਿਨ੍ਹਾਂ ਦੀਆਂ ਜ਼ਮੀਨਾਂ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਢੀ ਡੈਮ ਦੀ ਝੀਲ ਨਿਰਮਾਣ ਸਮੇਂ ਇਕਵਾਇਰ ਕੀਤੀਆਂ ਗਈਆਂ ਸਨ ਅਤੇ ਜਿਨ੍ਹਾਂ ਨੂੰ ਡੈਮ ਪ੍ਰਸ਼ਾਸਨ ਨੇ ਨੌਕਰੀਆਂ ਅਤੇ ਬਣਦੇ ਹੱਕ ਦੇਣ ਦਾ ਵਾਅਦਾ ਕੀਤਾ ਸੀ ਉਨ੍ਹਾਂ ਵਿੱਚੋਂ ਬਹੁਤ ਸਾਰੇ ਪਰਿਵਾਰਾਂ ਨੂੰ ਅਜੇ ਤੱਕ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਜਿਸ ਨੂੰ ਲੈ ਕੇ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਪਰਿਵਾਰਾਂ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਕਈ ਵਾਰ ਉਨ੍ਹਾਂ ਵੱਲੋਂ ਡੈਮ ਪ੍ਰਸ਼ਾਸਨ ਦੇ ਵਿਰੋਧ ਵਿਚ ਧਰਨੇ ਪ੍ਰਦਰਸ਼ਨ ਪਾਣੀ ਦੀ ਟੰਕੀ ਤੇ ਬਿਜਲੀ ਦੇ ਟਾਵਰ ਤੇ ਚੜ੍ਹਿਆ ਗਿਆ ਹੈ ਅਤੇ ਆਪਣੇ ਆਪਣੇ ਹੱਕਾਂ ਦੀ ਮੰਗ ਕੀਤੀ ਗਈ ਪਰ ਹਰ ਵਾਰ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਸਿਰਫ਼ ਦਿਲਾਸਾ ਹੀ ਮਿਲਿਆ ਹੈ ਜਿਸ ਨੂੰ ਦੇਖਦੇ ਹੋਏ ਦੋ ਦਿਨ ਪਹਿਲਾਂ ਇਕ ਵਾਰ ਫਿਰ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਦੋ ਬਜ਼ੁਰਗ ਸ਼ਰਮ ਸਿੰਘ ਅਤੇ ਕੁਲਵਿੰਦਰ ਸਿੰਘ ਬਿਜਲੀ ਦੇ ਉੱਚੇ ਟਾਵਰ ਤੇ ਚੜ੍ਹ ਗਏ ਜਿਸ ਤੋਂ ਬਾਅਦ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਬਾਕੀ ਮੈਂਬਰ ਉੱਥੇ ਪਹੁੰਚ ਪ੍ਰਸ਼ਾਸਨ ਦੇ ਵਿਰੋਧ ਚ ਨਾਅਰੇਬਾਜ਼ੀ ਕਰਨ ਲੱਗੇ ਅਤੇ ਪ੍ਰਸ਼ਾਸਨ ਤੋਂ ਆਪਣੇ ਹੱਕ ਮੰਗਣ ਲੱਗੇ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਡੈਮ ਪ੍ਰਸ਼ਾਸਨ ਉਨ੍ਹਾਂ ਨੂੰ ਸੰਤੁਸ਼ਟ ਨਹੀਂ ਕਰ ਸਕਿਆ ਇਸ ਸਾਰੇ ਬਾਰੇ ਜਾਣਕਾਰੀ ਦਿੰਦੇ ਹੋਏ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਜਾ ਰਹੇ ਝੂਠੇ ਦਿਲਾਸਿਆਂ ਤੋਂ ਤੰਗ ਆ ਕੇ ਦੋਨੋਂ ਬਜ਼ੁਰਗ ਇਸ ਟਾਵਰ ਤੇ ਚੜ੍ਹ ਗਏ ਉਨ੍ਹਾਂ ਕਿਹਾ ਕਿ ਹੁਣ ਜਦੋਂ ਤੱਕ ਡੈਮ ਪ੍ਰਸ਼ਾਸਨ ਔਸਤੀ ਪਰਿਵਾਰਾਂ ਦੇ ਹੱਕ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਨਹੀਂ ਦਿੰਦਾ ਉਹ ਹੇਠਾਂ ਨਹੀਂ ਉਤਰਨਗੇ ਉਨ੍ਹਾਂ ਦੱਸਿਆ ਕਿ ਦੋਨਾਂ ਬਜ਼ੁਰਗਾਂ ਦੀ ਤਬੀਅਤ ਵੀ ਖ਼ਰਾਬ ਹੈ ਤੇ ਜੇਕਰ ਉਨ੍ਹਾਂ ਨਾਲ ਕੋਈ ਵੀ ਜਾਨੀ ਹਾਨੀ ਹੁੰਦੀ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਉਥੇ ਸੁੱਚਾ ਸਿੰਘ ਜਗੀਰ ਸਿੰਘ ਟਹਿਲ ਸਿੰਘ ਕੁਲਵਿੰਦਰ ਸਿੰਘ ਉਂਕਾਰ ਸਿੰਘ ਰਣਜੀਤ ਸਿੰਘ ਬਿਸ਼ਨ ਸਿੰਘ ਕਸ਼ਮੀਰ ਸਿੰਘ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ