Home » ਜੀਵਨ ਸ਼ੈਲੀ » ਸਿਹਤ » ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਨੌਜਵਾਨਾਂ ਵੱਲੋਂ ਉਤਸ਼ਾਹ ਨਾਲ 126 ਯੂਨਿਟ ਕੀਤਾ ਖੂਨਦਾਨ

ਸਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਨੌਜਵਾਨਾਂ ਵੱਲੋਂ ਉਤਸ਼ਾਹ ਨਾਲ 126 ਯੂਨਿਟ ਕੀਤਾ ਖੂਨਦਾਨ

40 Views

ਨੌਸਿਹਰਾ ਪਨੂੰਆ 26 ਦਸੰਬਰ -(ਜਗਜੀਤ ਸਿੰਘ ਬੱਬੂ)-ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ (ਪੰਜਾਬ) ਵੱਲੋਂ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਚ ਗੁਰਦੁਆਰਾ ਬੀਬੀ ਰਜਨੀ ਜੀ ਪੱਟੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਧ ਚੜ੍ਹ ਕੇ ਨੌਜਵਾਨਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ‘ਤੇ ਸੰਸਥਾਂ ਦੇ ਪ੍ਰਬੰਧਕ ਮਲਕੀਅਤ ਸਿੰਘ ਬੱਬਲ ਨੇ ਦੱਸਿਆ ਕਿ ਪੰਜਾਬ ਵਿੱਚ ਬਿਮਾਰੀਆਂ ਨੇ ਵੱਡੇ ਪੱਧਰ ਤੇ ਪੈਰ ਪਸਾਰ ਲਏ ਹਨ ਜਿਸ ਕਾਰਨ ਹਸਪਤਾਲਾਂ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਨੂੰ ਬਲੱਡ ਦੀ ਜ਼ਰੂਰਤ ਆਮ ਹੀ ਬਣੀ ਰਹਿੰਦੀ ਹੈ ਤੇ ਬਲੱਡ ਲੈਣ ਲਈ ਲੋਕਾਂ ਨੂੰ ਕਾਫੀ ਮੁਸ਼ਕਲ ਆਉਂਦੀ ਹੈ। ਇਸ ਮੁਸ਼ਕਲ ਨੂੰ ਧਿਆਨ ਵਿੱਚ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਜਿੱਥੇ ਹਰ ਰੋਜ ਹੀ ਲੋਕਾਂ ਦੀ ਸੇਵਾ ਵਿਚ ਹਾਜ਼ਿਰ ਰਹਿੰਦੀ ਹੈ ਉੱਥੇ ਹੀ ਚਾਰ ਸਾਹਿਬਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਵਿਚ ਇਲਾਕੇ ਦੇ ਨੌਜਵਾਨ ਵੀਰਾਂ ਅਤੇ ਭੈਣਾਂ ਵੱਲੋਂ ਉਤਸ਼ਾਹ ਨਾਲ 126 ਯੂਨਿਟ ਖ਼ੂਨਦਾਨ ਕੀਤਾ ਗਿਆ ਹੈ ।
ਬੱਬਲ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਮਾਨਵਤਾ ਦੇ ਭਲੇ ਦੀ ਸਿੱਖਿਆ ਦਿੱਤੀ ਹੈ। ਅੱਜ ਦੇ ਸਮੇਂ ਵਿਚ ਬਿਮਾਰੀਆਂ ਤੇ ਨਸ਼ਿਆਂ ਕਾਰਨ ਬਹੁਤ ਘੱਟ ਇਨਸਾਨ ਹੀ ਹਨ ਜੋ ਖੂਨ ਦਾਨ ਕਰਨ ਯੋਗ ਹਨ । ਬੱਬਲ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਕੀਤੇ ਉਪਰਾਲਾ ਸਦਕਾ ਇਲਾਕੇ ਦੇ ਨੌਜਵਾਨ ਚੰਗੇ ਪਾਸੇ ਵੱਲ ਜਾ ਰਹੇ ਹਨ । ਉਹਨਾਂ ਕਿਹਾ ਕਿ ਹਰ ਉਸ ਤੰਦਰੁਸਤ ਇਨਸਾਨ ਨੂੰ ਜਿਸ ਦੀ ਉਮਰ 18 ਤੋਂ 60 ਸਾਲ ਦੀ ਹੈ ਉਸ ਨੂੰ ਜ਼ਰੂਰ ਖੂਨ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਹਸਪਤਾਲਾਂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਲੋਕਾਂ ਨੂੰ ਖੂਨ ਦੀ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਬਲੱਡ ਬੈਂਕਾਂ ਵਿੱਚ ਸਿਫਾਰਸ਼ ਨਹੀਂ ਕਰਨੀ ਚਾਹੀਦੀ ਸਗੋਂ ਆਪਣਾ ਵੀ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ ਹੈ ਤੇ ਇਨਸਾਨ ਹੋਣ ਦਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਇਸ ਮੌਕੇ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਵੱਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੰਦੀਪ ਸਿੰਘ, ਜਗਰੂਪ ਸਿੰਘ, ਨਵਦੀਪ ਸਿੰਘ, ਗੁਰਮੀਤ ਸਿੰਘ ਬੱਬਾ,ਕੇ ਪੀ ਗਿੱਲ, ਗੁਰਦੇਵ ਸਿੰਘ ਖਾਲਸਾ, ਟੋਨੀ,ਜੱਸਾ ਸਿੰਘ, ਸੁਖਬੀਰ ਸਿੰਘ, ਗੁਰਪਾਲ ਸਿੰਘ ਅਲਗੋਂ,ਬਲਜੀਤ ਦਾਰਾ, ਪਲਵਿੰਦਰ ਸਿੰਘ ਪਿੰਦਰ, ਸਰਬਜੀਤ ਸਿੰਘ,ਮਾਸਟਰ ਗੋਰਾ, ਪ੍ਰਭਦੀਪ ਸਿੰਘ, ਵਿਵੇਕ ਕੁਮਾਰ, ਗੁਰਪ੍ਰੀਤ ਬੁਰਜ,ਜਗਦੀਪ ਵਲਟੋਹਾ,ਅਬੀਜੀਤ ਤਰਨਤਾਰਨ,ਜਤਿਨ ਸ਼ਰਮਾ, ਵਿਸ਼ਾਲ ਸੂਦ, ਗੁਲਸ਼ਨ ਪਾਸੀ, ਅਸ਼ੀਸ਼ ਚੀਮਾਂ,ਪਰਮਿੰਦਰ ਸਿੰਘ,ਅਨਿਲ ਕੁਮਾਰ, ਦੀਪ ਖਹਿਰਾ, ਰਜਿੰਦਰ ਚੀਮਾ, ਦਰਸ਼ਨ ਪਟਵਾਰੀ, ਮਨਦੀਪ ਸਿੰਘ, ਮਨਜਿੰਦਰ ਸਿੰਘ,ਧਰਮਵੀਰ ਪਟਵਾਰੀ, ਰਵੀਦੀਪ ਧਾਮੀ,ਸੰਜੀਵ ਰਾਣਾ, ਗਗਨ ਤਰਨਤਾਰਨ, ਗਿੰਦਰ ਕ੍ਰਿਤੋਵਾਲ, ਹੈਪੀ ਅੰਮ੍ਰਿਤਸਰ, ਬੱਬਰ ਅੰਮ੍ਰਿਤਸਰ,ਰਾਜਦੀਪ ਸਿੰਘ, ਕੁਲਵਿੰਦਰ ਪੰਨੂੰ, ਗੁਰਮੀਤ ਸਿੰਘ,ਬੱਲੂ ਮਹਿਤਾ,ਅਮਰ ਸਿੰਘ,ਨਵ ਪੱਟੀ, ਗੁਰਪ੍ਰੀਤ ਬੁਰਜ, ਰਸ਼ਪਾਲ ਰਿੰਕੂ ਫੋਜੀ, ਹਰਪਾਲ, ਸਾਗਰ, ਭਗਵੰਤ ਸਿੰਘ, ਲਖਵਿੰਦਰ ਸਿੰਘ ਆਦਿ ਹਾਜਰ ਸਨ।
ਨੌਜਵਾਨਾਂ ਦੀ ਹੌਸਲਾਂ ਅਫਜਾਈ ਕਰਦੇ ਹੋਏ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪ੍ਰਬੰਧਕ ਮਲਕੀਅਤ ਸਿੰਘ ਬੱਬਲ ।
ਕੈਪ ਦੋਰਾਨ ਖੂਨਦਾਨ ਕਰਦੇ ਹੋਏ ਨੌਜਵਾਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?