34 Views
ਭੋਗਪੁਰ 30 ਦਸੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਹਾਈਵੇ ਤੇ ਬਣੇ ਹੋਏ ਜੰਗਲੇ ਅਧਿਕਾਰੀਆਂ ਵੱਲੋਂ ਕਈ ਵਾਰ ਰਿਪੇਅਰ ਕੀਤੇ ਗਏ ਹਨ ਅਤੇ ਬਾਰ ਬਾਰ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤੇ ਜਾਂਦੇ ਹਨ,ਟੌਲ ਪਲਾਜ਼ਾ ਦੇ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਇਸ ਵਾਰ ਮਾਲਕਾ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕੇ ਕਿਸੇ ਵੀ ਲੀਡਰ ਦੇ ਕਹਿਣ ਉਤੇ ਲੱਗੇ ਹੋਏ ਜੰਗਲਿਆਂ ਦੇ ਵਿੱਚ ਦੀ ਰਸਤਾ ਨਹੀਂ ਛੱਡਿਆ ਜਾਵੇਗਾ, ਉਨ੍ਹਾਂ ਕਿਹਾ ਅਗਰ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਸਾਹਮਣੇ ਦੀ ਜੰਗਲਾ ਤੋੜ ਕੇ ਰਸਤਾ ਬਣਾਉਂਦਾ ਹੈ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਜੰਗਲਿਆਂ ਦੇ ਵਿੱਚ ਦੀ ਰਸਤਾ ਰੱਖਣ ਦੇ ਨਾਲ ਹਾਦਸੇ ਵਧ ਰਹੇ ਹਨ ਅਤੇ ਹਾਦਸਿਆਂ ਨੂੰ ਰੋਕਣ ਕਰਕੇ ਹੀ ਅਧਿਕਾਰੀਆਂ ਵੱਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ।
ਇਸ ਮੌਕੇ ਤੇ ਕਰਨ ਸੁਪਰਵਾਈਜ਼ਰ, ਸ਼੍ਰੀ ਨਈਖਲੇ ਮੈਨੇਜਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ