ਭੋਗਪੁਰ 1 ਜਨਵਰੀ ( ਸੁਖਵਿੰਦਰ ਜੰਡੀਰ ) ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਨੌਜਵਾਨਾਂ ਵੱਲੋਂ ਵੱਖ ਵੱਖ ਢੰਗਾਂ ਦੇ ਨਾਲ ਸ਼ਹੀਦੀਆਂ ਨੂੰ ਯਾਦ ਕੀਤਾ ਗਿਆ ਧਾਰਮਿਕ ਸਮਾਗਮ ਹੋਏ ਦੁੱਧ ਦੇ ਲੰਗਰ ਲਗਾਏ ਗਏ ਭੋਗਪੁਰ ਨਜ਼ਦੀਕ ਪਿੰਡ ਡੱਲੀ ਦੇ ਸੁਰਜੀਤ ਸਿੰਘ ਜੀ ਸਪੁੱਤਰ ਸ੍ਰੀ ਦੀਦਾਰ ਸਿੰਘ ਡੱਲੀ ਨੇ ਇੱਕ ਮਿਸਾਲ ਪੈਦਾ ਕੀਤੀ ਉਹ ਪਿਛਲੇ ਇੱਕ ਮਹੀਨੇ ਤੋਂ ਮੰਜ਼ੇ ਦੇ ਉੱਪਰ ਨਹੀਂ ਸੁੱਤੇ ਅਤੇ ਰੋਜ਼ਾਨਾ ਗੁਰਬਾਣੀ ਸਿਮਰਨ ਦੇ ਵਿਚ ਲੱਗੇ ਰਹੇ, ਸੁਰਜੀਤ ਸਿੰਘ ਜਿੰਮੀਦਾਰ ਕਿਸਾਨ ਹਨ ਖੇਤੀਬਾੜੀ ਮਿਹਨਤ ਦੇ ਨਾਲ ਨਾਲ ਉਹ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ,ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੌਜਵਾਨ ਬੱਚੇ ਅਤੇ ਸਾਰੀ ਹੀ ਮਨੁੱਖਤਾ ਨੂੰ ਇੱਕ ਸੰਦੇਸ਼ ਹੈ ਅਣਖ ਅਤੇ ਕੌਮ ਦੀ ਖਾਤਰ ਹਰ ਪੱਖੋਂ ਕਾਇਮ ਰਹਿਣ ਦਾ ਸੰਦੇਸ਼ ਹੈ, ਸੁਰਜੀਤ ਸਿੰਘ ਨੇ ਕਿਹਾ ਜਿਨਾ ਕੌਮਾਂ ਦੇ ਬੱਚੇ ਹੱਸ-ਹੱਸ ਕੇ ਸ਼ਹੀਦੀਆਂ ਪਾਉਣ ਉਹ ਕੌਮਾਂ ਸਦਾ ਜੱਗ ਤੇ ਚੜ੍ਹਦੀ ਕਲਾ ਵਿਚ ਰਹਿੰਦੀਆਂ ਹਨ ਇਸ ਮੌਕੇ ਤੇ ਸੁਰਜੀਤ ਸਿੰਘ ਦੇ ਨਾਲ ਉਨ੍ਹਾਂ ਦੇ ਪਿਤਾ ਦੀਦਾਰ ਸਿੰਘ, ਮਾਤਾ ਗੁਰਮੀਤ ਕੌਰ ,ਦਵਨਵੀਰ ਸਿੰਘ ਬੇਟਾ,ਕਮਲਜੀਤ ਕੌਰ,ਗੁਰਲੀਨ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ