ਬਾਘਾਪੁਰਾਣਾ,04 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਰਾਮਾ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਆਖਿਆ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਰੱਦ ਕਰਨ, ਸੀ. ਏ. ਏ., ਐੱਨ. ਆਰ. ਸੀ. ਰੱਦ ਕਰਨ, ਦਲਿਤਾਂ,ਘੱਟ ਗਿਣਤੀਆਂ ਈਸਾਈ, ਮੁਸਲਮਾਨ ਭਾਈਚਾਰੇ ਅਤੇ ਉਹਨਾਂ ਦੇ ਧਾਰਮਿਕ ਅਸਥਾਨਾਂ ਉੱਪਰ ਹੋ ਰਹੇ ਹਮਲੇ ਬੰਦ ਕਰਨ,ਤੁਗਲਕਾ ਬਾਗ਼ ਸ੍ਰੀ ਗੁਰੂ ਰਵਿਦਾਸ ਅਸਥਾਨ ਦਿੱਲੀ ਦੀ ਸਾਰੀ ਜ਼ਮੀਨ ਬਿਨ੍ਹਾਂ ਸ਼ਰਤ ਵਾਪਿਸ ਕਰਨ, ਕਸ਼ਮੀਰੀ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦੇਣ ਤੇ ਧਾਰਾ 370 ਬਹਾਲ ਕਰਨ,ਰੋਟੀ-ਰੋਜ਼ੀ ਤੇ ਬੁਨਿਆਦੀ ਲੋੜਾਂ ਦਾ ਵਿਕਲਪ ਦੇਣ ਤੋਂ ਬਿਨ੍ਹਾਂ ਹੀ ਕੋਰੋਨਾ ਦੀਆਂ ਰੋਕਾਂ ਮੜ੍ਹਨ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਫ਼ੇਰੀ ਦੇ ਵਿਰੋਧ ਵਿੱਚ 5 ਜਨਵਰੀ ਨੂੰ ਜਿੱਥੇ ਜਿੱਥੇ ਵੀ ਸੰਭਵ ਹੋਵੇ ਕਸਬਿਆਂ, ਪਿੰਡਾਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਸਾੜੇ
ਜਾਣਗੇ । ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਵੱਖਰੇ ਤੌਰ ਉੱਤੇ 5 ਜਨਵਰੀ ਨੂੰ ਕਸਬਿਆਂ, ਪਿੰਡਾਂ ਵਿੱਚ ਉਪਰੋਕਤ ਮੰਗਾਂ ਨੂੰ ਲੈਕੇ ਮਨੂੰਵਾਦੀ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ
Author: Gurbhej Singh Anandpuri
ਮੁੱਖ ਸੰਪਾਦਕ