ਮਾਮਲਾ ਪਿਛਲੇ ਦਿਨੀਂ ਬਾਘਾ ਪੁਰਾਣਾ ਵਿਖੇ ਪ੍ਰਵਾਸੀ ਭਾਰਤੀ ਔਰਤ ਦੀ ਹੋਈ ਮੌਤ ਦਾ
ਬਾਘਾ ਪੁਰਾਣਾ,7ਜਨਵਰੀ (ਰਾਜਿੰਦਰ ਸਿੰਘ ਕੋਟਲਾ):ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਵਿਚ ਨਿਵੇਸ ਕਰਨ ਦਾ ਸੱਦਾ ਦੇ ਕੇ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਉਥੇ ਹੀ ਦੂਜੇ ਪਾਸੇ ਇੱਥੇ ਪਿਛਲੇ ਦਿਨੀਂ ਪ੍ਰਵਾਸੀ ਭਾਰਤੀ ਔਰਤ ਦੀ ਰਹੱਸਮਈ ਹਾਲਾਤਾਂ ਵਿਚ ਹੋਈ ਮੌਤ ਦੇ ਜ਼ਿੰਮੇਵਾਰ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜ੍ਹਤ ਪਰਿਵਾਰ ਘਰ ਵਿਚ ਔਰਤ ਦੀ ਲਾਸ਼ ਰੱਖ ਕੇ ਕਈ ਦਿਨ ਧੱਕੇ ਖਾਦਾਂ ਰਿਹਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਾਤਾਵਰਣ ਤੇ ਪੰਜਾਬੀ ਮਾਂ ਬੋਲੀ ਦੇ ਪ੍ਰੇਮੀ,ਸਮਾਜ ਸੇਵੀ ਸੰਯੁਕਤ ਸਮਾਜ ਮੋਰਚਾ ਦੇ ਮੌੜ ਮੰਡੀ ਤੋਂ ੳੁਮੀਦਵਾਰ ਲੱਖਾ ਸਿੰਘ ਸਿਧਾਣਾ ਨੇ ਬਾਘਾਪੁਰਾਣਾ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪਰਗਟ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਪੁਲਿਸ ਪ੍ਰਸ਼ਾਸ਼ਨ ਕਥਿਤ ਤੌਰ ’ਤੇ ਪੀੜਤ ਪਰਿਵਾਰ ’ਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਅੰਤਿਮ ਸਸਕਾਰ ਕਰਨ ਲਈ ਆਖ ਰਿਹਾ ਹੈ।ਸਿਧਾਣੇ ਨੇ ਕਿਹਾ ਕਿ ਮਸਲਾ ਉਨ੍ਹਾਂ ਦੇ ਧਿਆਨ ‘ਚ ਆਇਆ ਤਾਂ ਕੱਲ ਉਨ੍ਹਾਂ ਬਾਘਾਪੁਰਾਣਾ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਵਿਸਵਾਸ਼ ਦੁਵਾਇਆ ਸੀ ਕਿ ਉਹ ਪਰਿਵਾਰ ਨੂੰ ਇਨਸਾਫ ਦੁਵਾ ਕੇ ਰਹਿਣਗੇ।ਅੱਜ ਬਾਘਾਪੁਰਾਣਾ ਵਿਖੇ ਲੱਖਾ ਸਿੰਘ ਸਿਧਾਣਾ ਪਹੁੰਚੇ ਅਤੇ ਪੁਲਿਸ ਪ੍ਰਸਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜਾਂ ਤਾਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਨਹੀਂ ਤਾਂ ਉਹ ਰੋਡ ਜਾਮ ਕਰਨਗੇ।ਲੱਖੇ ਸਿਧਾਣੇ ਦੀ ਚਿਤਾਵਨੀ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਤੁਰੰਤ ਹਰਕਤ ‘ਚ ਆਇਆ ਪਰਿਵਾਰ ਦੇ ਬਿਆਨ ਲਏ ਅਤੇ ਕਾਰਵਾਈ ਕਰਨ ਦਾ ਵਿਸਵਾਸ਼ ਦੁਵਾਇਆ।ਇਸ ਮੌਕੇ ਅੰਗਰੇਜ ਸਿੰਘ ਖੋਸਾ ਕੋਟਲਾ,ਸੁਖਵਿੰਦਰ ਸਿੰਘ ਅਚਰਾ,ਹਰਪ੍ਰੀਤ ਸਿੰਘ ਫੂਲ,ਜਗਦੀਪ ਸਿੰਘ ਰੰਧਾਵਾ,ਸੁਖਵਿੰਦਰ ਸਿੰਘ ਪੀਪੀ ਧਰਮਕੋਟ, ਸੁੱਖਾ ਸਿੰਘ ਝਤਰਾ,ਭਿੰਦਾ ਚੋਟੀਆਂ ਆਦਿ ਵਰਕਰ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ