ਬਾਘਾਪੁਰਾਣਾ10(ਰਾਜਿੰਦਰ ਸਿੰਘ ਕੋਟਲਾ)
ਹਲਕਾ ਬਾਘਾ ਪੁਰਾਣਾ ਤੋਂ ਹੋ ਸਕਦੇ ਹਨ ਪੰਥ ਅਤੇ ਕਿਸਾਨਾਂ ਦੇ ਉਮੀਦਵਾਰ ਪੰਥਕ ਆਗੂ ਰਣਜੀਤ ਸਿੰਘ ਵਾਂਦਰ ਜਿਨ੍ਹਾਂ ਨੇ ਲੰਬੇ ਸਮੇਂ ਸਿੱਖ ਪੰਥ ਦੀ ਕੌਮੀ ਆਜ਼ਾਦੀ ਅਤੇ ਲੋਕ ਹੱਕਾਂ ਦੀ ਲੜਾਈ ਲੜੀ ਅਤੇ ਅਨੇਕਾਂ ਵਾਰ ਜੇਲ੍ਹਾਂ ਵਿਚ ਗਏ ਅਤੇ ਸਰਕਾਰਾਂ ਨੇ ਪਰਚੇ ਪਾਏ ਅੱਗੇ ਝੁਕੇ ਨਹੀਂ ਲੋਕ ਹੱਕਾਂ ਦੀ ਲੜਾਈ ਲੜ ਰਹੇ ਨੇ ਵੱਡੇ ਵੱਡੇ ਸੰਘਰਸ ਮੂਹਰੇ ਹੋ ਕੇ ਲੜੇ ਗਏ ਇੱਕੀ ਸਾਲਾਂ ਤੋਂ ਪੰਥ ਕੌਮ ਪੰਜਾਬ ਦੀ ਲੜਾਈ ਲੜੀ ਪੰਥ ਵਿਰੋਧੀ ਸ਼ਕਤੀਆਂ ਦੇ ਵਿਰੁੱਧ 2004 ਦਾ ਸੰਘਰਸ਼,2007 ਦਾ ਸੰਘਰਸ਼ ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਰਗਾੜੀ ਬੇਅਦਬੀ ਦਾ ਇਨਸਾਫ਼ ਲੈਣ ਲਈ ਅਤੇ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਸੰਘਰਸ਼ ਛੇ ਸਾਲ ਤੋਂ ਲਗਾਤਾਰ ਲੜਿਆ ਅਤੇ ਕਿਸਾਨੀ ਅੰਦੋਲਨ ਸਭ ਤੋਂ ਪਹਿਲਾਂ 26 ਨਵੰਬਰ ਨੂੰ ਸ਼ੰਭੂ ਬੈਰੀਅਰ ਭੰਨਣ ਵਾਲੇ ਭਾਈ ਰਣਜੀਤ ਸਿੰਘ ਵਾਂਦਰ ਨੇ ਲਗਾਤਾਰ ਸੰਘਰਸ਼ ਲੜਿਆ ਅਤੇ ਕਿਸਾਨਾਂ ਦੀ ਗੱਲ ਕੀਤੀ ਲਾਲ ਕਿਲ੍ਹੇ ਤੇ ਵੀ ਕੌਮੀਅਤ ਦੀ ਗੱਲ ਕੀਤੀ ਅਤੇ ਭਾਜਪਾ ਦੇ ਗੁੰਡੇ ਕਿਸਾਨਾਂ ਨੂੰ ਹਟਾਉਣ ਆਏ ਤਾਂ ਅੱਗੇ ਹੋ ਕੇ ਲੜਾਈ ਲੜੀ ਸਰਬੱਤ ਖਾਲਸਾ ਸਮੇਂ ਵੀ ਬਾਦਲ ਸਰਕਾਰ ਦਾ ਜਬਰ ਝੱਲਿਆ ਅਤੇ ਸਰਕਾਰਾਂ ਨੂੰ ਚੱਲਦਿਆਂ ਕੀਤਾ ਅਤੇ ਪਿੰਡਾਂ ਦੇ ਵਿੱਚ ਸਾਂਝੇ ਕੰਮ ਵੀ ਕਰਵਾਏ ਅਤੇ ਨਸ਼ਿਆਂ ਦੇ ਖਿਲਾਫ਼ ਵੀ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਹਰ ਵਰਗ ਦੀ ਗੱਲ ਕੀਤੀ ਧੱਕੇ ਦੇ ਖਲਾਫ ਅਵਾਜ਼ ਬੁਲੰਦ ਕੀਤੀ।
ਭਾਈ ਰਣਜੀਤ ਸਿੰਘ ਵਾਂਦਰ ਪੂਰੇ ਭਾਰਤ ਦੇ ਵਿਚ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ ਦਸਤਾਰ ਕਰਕੇ ਵੀ ਪੂਰੇ ਭਾਰਤ ਵਿੱਚ ਮਸਹੂਰ ਹਨ ਅਤੇ ਉਨ੍ਹਾਂ ਦਾ ਰਹਿਣਾ ਵੀ ਵੱਖਰਾ ਅਤੇ ਉਨ੍ਹਾਂ ਦੀ ਜੈਕਟ ਦੇ ਵੀ ਪੂਰੀ ਚਰਚੇ ਹੁੰਦੇ ਹਨ ਉਨ੍ਹਾਂ ਦੇ ਮੋਟਰਸਾਈਕਲ ਦੀ ਵੀ ਗੱਲ ਪੂਰੇ ਪੰਜਾਬ ਵਿੱਚ ਚਲਦੀ ਹੈ ਹਲਕਾ ਬਾਘਾਪੁਰਾਣਾ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ।ਕਿਉਂਕਿ ਉਨ੍ਹਾਂ ਨੇ ਹਮੇਸ਼ਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿੱਤਾ ਹੈ ਹਮੇਸ਼ਾ ਗਰੀਬ ਮਜਲੂਮ ਦੀ ਰੱਖਿਆ ਕੀਤੀ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਦੇ ਨਾਲ ਚੱਲਦੇ ਹਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਨਾਲ ਦਿੱਲੀ ਵਿਖੇ ਕਿਸਾਨੀ ਅੰਦੋਲਨ ਵਿੱਚ ਵੱਡਾ ਸੰਘਰਸ਼ ਲੜਿਆ ਸੰਯੁਕਤ ਸਮਾਜ ਮੋਰਚੇ ਨੂੰ ਵੀ ਚਾਹੀਦਾ ਹੈ ਇਹ ਜਿਹੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਤਾਂਹੀ ਰਾਜਨੀਤੀ ਸਾਫ਼-ਸੁਥਰੀ ਹੋ ਸਕਦੀ ਹੈ ਮੀਰੀ-ਪੀਰੀ ਦੇ ਸਿਧਾਂਤ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿਚ ਪਤਾ ਚਲੇਗਾ ਕਿਉਂਕਿ ਪੰਥਕ ਹਲਕਾ ਹੈ ਬਾਘਾ ਪੁਰਾਣਾ ਹਲਕੇ ਵਿੱਚ ਹਰੇਕ ਜੱਥੇਬੰਦੀ ਦੇ ਆਗੂ ਅਤੇ ਆਮ ਲੋਕ ਭਾਈ ਰਣਜੀਤ ਸਿੰਘ ਵਾਂਦਰ ਦਾ ਪੂਰਾ ਸਤਿਕਾਰ ਕਰਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ