ਬਾਘਾਪੁਰਾਣਾ,12 ਜਨਵਰੀ(ਰਾਜਿੰਦਰ ਸਿੰਘ ਕੋਟਲਾ) ਬਾਘਾਪੁਰਾਣਾ ਸ਼ਹਿਰ ਵਿੱਚ ਜਗਤਾਰ ਸਿੰਘ ਰਾਜੇਆਣਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸੰਭਾਵੀ ਉਮੀਦਵਾਰ ਵੱਲੋਂ ਵਿਧਾਨ ਸਭਾ ਵੋਟਾਂ ਨੂੰ ਭਿਖਾਉਂਦੇ ਹੋਏ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਚੋਣ ਮੁਹਿੰਮ ਦੇ ਨਾਲ-ਨਾਲ ਪਾਰਟੀ ਦੀ ਕਤਾਰ ਨੂੰ ਲੰਬਾ ਕਰਨ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਪਹਿਲੀ ਕੜੀ ਵਿੱਚ ਅਰੋੜਾ ਪਰਿਵਾਰ ਦਾ ਧੜਾ ਜਗਤਾਰ ਸਿੰਘ ਰਾਜੇਆਣਾ ਨਾਲ ਜੁਡ਼ਿਆ ਇਸੇ ਤਰ੍ਹਾਂ ਭੂਸ਼ਨ ਸਿੰਗਲਾ ਨੇ ਕਿਹਾ ਕਿ ਅਸੀਂ ਵੀ ਰਾਜੇਆਣਾ ਪਰਿਵਾਰ ਖੜ੍ਹੇ ਹਾਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਤਾਰ ਸਿੰਘ ਰਾਜੇਆਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਸੁਖਬੀਰ ਸਿੰਘ ਬਾਦਲ ਪਾਰਟੀ ਬਣ ਗਈ ਹੇੈ ਪੰਥਕ ਅਤੇ ਵਿਕਾਸ ਦੇ ਮੁੱਦਿਆਂ ਤੋਂ ਭਟਕ ਚੁੱਕੀ ਹੈ ਅਤੇ ਬਾਘਾਪੁਰਾਣਾ ਹਲਕੇ ਦਾ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਨੇ ਪਾਰਟੀ ਬਦਲੀ ਹੈ ਉਨ੍ਹਾਂ ਦੇ ਪਿਤਾ ਸਵਰਗਵਾਸੀ ਸਾਧੂ ਸਿੰਘ ਰਾਜੇਆਣਾ ਨੇ ਲਗਭਗ ਤਿੰਨ ਦਹਾਕੇ ਹਲਕਾ ਬਾਘਾਪੁਰਣਾ ਦੇ ਲੋਕਾਂ ਦੀ ਨਿਸਵਾਰਥ ਸੇਵਾ ਕੀਤੀ ਹਲਕੇ ਦੇ ਲੋਕਾਂ ਨੇ 2 ਵਾਰ ਵਿਧਾਇਕ ਵੀ ਬਣਾਇਆ ਹਲਕੇ ਦੇ ਕੀਤੇ ਵਿਕਾਸ ਕਾਰਜ ਅਤੇ ਲੋਕਾਂ ਦੇ ਕੰਮ ਨਾਲ ਜੋ ਲੋਕਾਂ ਦੇ ਦਿਲਾਂ ਵਿੱਚ ਪਿਆਰ ਸਤਿਕਾਰ ਮਿਲਿਆ ਪਰ ਕੁਝ ਚਾਪਲੂਸਾਂ ਕਾਰਨ ਪਾਰਟੀ ਵੱਲੋਂ ਟਕਸਾਲੀ ਆਗੂਆਂ ਦੀ ਅਣਦੇਖੀ ਕੀਤੀ ਜਿਸ ਖਾਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ।ਇਸ ਕਾਰਨ ਟਕਸਾਲੀ ਆਗੂਆਂ ਵੱਲੋਂ ਪਾਰਟੀ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਬਣਾਈ ਹੈ ਤਾਂ ਜੋ ਵਿਕਾਸ ਅਤੇ ਲੋਕਾਂ ਦੇ ਕੰਮ ਕੀਤੇ ਜਾ ਸਕਣ ਅਤੇ ਹਲਕੇ ਦਾ ਵਿਕਾਸ ਕੀਤਾ ਜਾ ਸਕੇ।ਰਾਜੇਾਆਣਾ ਨੇ ਆਉਣ ਵਾਲੇ ਸਮੇਂ ਵਿਚ ਵੱਡੇ ਸਿਆਸੀ ਧਮਾਕੇ ਕਰਨ ਦੀ ਗੱਲ ਵੀ ਕਹੀ।
Author: Gurbhej Singh Anandpuri
ਮੁੱਖ ਸੰਪਾਦਕ