“ਲੋਕਾਂ ਨੇ ਠੇਕੇਦਾਰ ਵਿਰੁੱਧ ਕਾਰਵਾਈ ਕਰਨ ਦੀ ਕੀਤੀ ਮੰਗ”
ਬਾਘਾਪੁਰਾਣਾ,13 ਜਨਵਰੀ (ਰਾਜਿੰਦਰ ਸਿੰਘ ਕੋਟਲਾ ) ਮਾਮਲਾ ਕੁਝ ਦਿਨ ਪਹਿਲਾਂ ਨਵੀਂ ਬਣੀ ਗਲੀ ਧਰਤੀ ਵਿੱਚ ਧਸਣ ਦਾ ਅਤੇ ਨਾਲੀ ਦਾ ਕੰਮ ਅੱਧ ਵਿਚਕਾਰ ਛੱਡ ਕੇ ਭੱਜਿਆ ਢ ਦਾ ਮੋਗਾ ਰੋਡ ਬਾਘਾਪੁਰਾਣਾ ਮਿਸਤਰੀਆਂ ਵਾਲੀ ਗਲੀ ਜੋ ਕਿ ਨਗਰ ਕੌਂਸਲ ਠੇਕੇਦਾਰ ਵੱਲੋਂ ਕੁਝ ਸਮਾਂ ਪਹਿਲਾਂ ਹੀ ਬਣਾਈ ਗਈ ਸੀ ਉਹ ਧਰਤੀ ਵਿੱਚ ਧਸ ਗਈ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਗਲੀ ਵਾਸੀਆਂ ਵੱਲੋਂ ਕਿਹਾ ਕਿ ਗਲੀ ਦੀ ਕੁਟਾਈ ਨਾ ਕਰਨਾ ਅਤੇ ਮਾੜਾ ਮਟੀਰੀਅਲ ਵਰਤਣਾ ਦਾ ਆਰੋਪ ਲਾਇਆ ਅਤੇ ਠੇਕੇਦਾਰ ਵੱਲੋਂ ਨਾਲੀ ਦਾ ਕੰਮ ਸਹੀ ਢੰਗ ਨਾਲ ਨਾ ਕੀਤਾ ਗਿਆ ਅਤੇ ਨਾਲ ਹੀ ਅੱਧ ਵਿਚਕਾਰ ਛੱਡ ਕੇ ਭੱਜ ਜਾਂਦਾ ਆਰੋਪ ਵੀ ਗਲੀ ਵਾਸੀਆਂ ਵੱਲੋਂ ਲਗਾਇਆ ਗਿਆ ਇਸ ਸੰਬੰਧੀ ਐਮ.ਸੀ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਵੀ ਧਿਆਨ ਵਿੱਚ ਲਿਆਂਦਾ ਗਿਆ ਪਰ ਕੋਈ ਵੀ ਕਾਰਵਾਈ ਨਹੀਂ ਹੋਈ ।ਇਸ ਸੰਬੰਧੀ ਨਗਰ ਕੌਂਸਲ ਚ ਜੇਈ ਸੁਖਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤੇ ਉਨ੍ਹਾਂ ਨੇ ਇਲੈਕਸ਼ਨ ਡਿਊਟੀ ਲੱਗੀ ਹੋਣ ਦਾ ਕਿਹਾ ਅਤੇ ਇਹ ਗੱਲ ਧਿਆਨ ਵਿੱਚ ਨਾ ਹੋਣ ਦੀ ਗੱਲ ਕਹੀ ਅਤੇ ਗਲੀ ਵਾਸੀਆਂ ਵੱਲੋਂ ਲਿਖਤੀ ਰੂਪ ਵਿਚ ਦਰਖਾਸਤ ਦੇ ਕੇ ਉਕਤ ਠੇਕੇਦਾਰ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਇਸ ਮੌਕੇ ਗਲੀ ਨਿਵਾਸੀ ਮਾਸਟਰ ਸੁਰਿੰਦਰ ਸਿੰਘ ਖੁਰਾਣਾ ਹਰੀਪਾਲ ਗੁਰਮੀਤ ਸਿੰਘ ਗੁਰਪ੍ਰੀਤ ਕੌਰ ਕੁਲਵਿੰਦਰ ਕੌਰ ਗਲੀ ਨਿਵਾਸੀ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ