ਅੰਮ੍ਰਿਤਸਰ 13ਜਨਵਰੀ(ਮਲਕੀਤ ਸਿੰਘ ਚੱਕ ਮੁਕੰਦ)ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਕਾਨੂੰਨਾ ਵਿਰੁੱਧ ਦੇਸ਼ ਭਰ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆ ਨੇ ਆਪਣਾ ਆਪਣਾਂ ਯੋਗਦਾਨ ਪਾਇਆ ਉਹਨਾ ਵਿੱਚੋ ਜਮਹੂਰੀ ਕਿਸਾਨ ਸੰਘਰਸ਼ ਕਮੇਟੀ ਦੇ ਸਰਗਰਮ ਮੈਂਬਰ ਸਵਿੰਦਰ ਸਿੰਘ ਨੇ ਲੱਗਭਗ ਪੰਝੀ ਤੋ ਤੀਹ ਵਾਰ ਕਈ ਕਈ ਦਿਨ ਹਾਜਰੀ ਭਰੀ ਉਹਨਾ ਦੇ ਦਲੇਰੀ ਨਾਲ ਬੋਲਦਿਆ ਦੀਆਂ ਵੀਡੀਓ ਵੀ ਵਾਇਰਲ ਹੋਈਆਂ।ਉਹ ਆਪਣੇ ਸਾਥੀ ਮੋਹਣ ਸਿੰਘ ਰੂੜੇਵਾਲ ਸੁਖਦੇਵ ਸਿੰਘ ਗਾਜੀਵਾਲਾ ਪਿਆਰਾ ਸਿੰਘ ਫੌਜੀ ਲੱਖਾ ਸਿੰਘ ਫੌਜੀ ਨਾਲ ਹੋਰ ਸੰਗਤ ਨੂੰ ਆਪਣੀ ਜਿੰਮੇਵਾਰੀ ਤੇ ਦਿੱਲੀ ਖੜਦੇ ਰਹੇ।ਤੇ ਕਈ ਕਈ ਦਿਨ ਰੁਕ ਕੇ ਆਉਦੇ ਰਹੇ ਸ਼ਹੀਦ ਜ ਸ਼ਾਮ ਸਿੰਘ ਅਕੈਡਮੀ ਵੱਲੋ ਵਿਸੇਸ਼ ਉਪਰਾਲੇ ਤਹਿਤ ਕਿਸਾਨ ਸਵਿੰਦਰ ਸਿੰਘ ਮੈਂਬਰ ਪੰਚਾਇਤ ਨੂੰ ਵਿਸੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਇਸ ਮੌਕੇ ਪ੍ਰਧਾਨ ਗੁਰਸੇਵਕ ਸਿੰਘ ਪੱਧਰੀ ਨੇ ਗਲਬਾਤ ਕਰਦਿਆਂ ਐਲਾਨ ਕੀਤਾ ਕਿ ਭਵਿੱਖ ਵਿੱਚ ਵੀ ਐਸੀਆ ਸਖਸ਼ੀਅਤਾ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਦਿਲਬਾਗ ਸਿੰਘ ਪੱਧਰੀ ਸਰਵਨ ਸਿੰਘ ਪੱਧਰੀ ਹਰਮਨ ਸਿੰਘ ਗੁਰਇੰਦਰ ਸਿੰਘ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ