“ਰਣਜੀਤ ਸਿੰਘ ਖੋਜੇਵਾਲ ਨੇ ਅਮਨਦੀਪ ਸਹੋਤਾ ਹਨੀ ਦਾ ਭਾਜਪਾ ਦੇ ਚੋਣ ਨਿਸ਼ਾਨ ਵਾਲਾ ਸਨਮਾਨ ਚਿੰਨ੍ਹ ਪਾ ਕੇ ਪਾਰਟੀ ਵਿੱਚ ਕੀਤਾ ਸਵਾਗਤ”
ਕਪੂਰਥਲਾ 18 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਵਿਧਾਨ ਸਭਾ ਹਲਕਾ ਕਪੂਰਥਲਾ ਵਿਚ ਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਦੋਆਬੇ ਵਿਚ ਵਾਲਮੀਕਿ ਸਮਾਜ ਵਿਚ ਮਜ਼ਬੂਤ ਪਕੜ ਰੱਖਣ ਵਾਲੇ ਅੰਬੇਦਕਰ ਟਾਈਗਰ ਫੋਰਸ ਦੇ ਮੁਖੀ ਅਤੇ ਹਰ ਵਰਗ ਦੇ ਲੋਕ ਦੀ ਖੁਸ਼ੀ ਅਤੇ ਗ਼ਮੀ ਵਿਚ ਪਹਿਲੀ ਕਤਾਰ ਵਿਚ ਖੜ੍ਹੇ ਨਜ਼ਰ ਆਉਂਦੇ ਅਮਨਦੀਪ ਸਹੋਤਾ ਹਨੀ ਨੇ ਆਪਣੇ ਸਾਥੀਆਂ ਸਮੇਤ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਨੇ ਸਮੂਹ ਭਾਜਪਾ ਵਰਕਰਾਂ ਦੀ ਹਾਜ਼ਰੀ ਵਿਚ ਅਮਨਦੀਪ ਸਹੋਤਾ ਹਨੀ ਦਾ ਭਾਜਪਾ ਵਿੱਚ ਸ਼ਾਮਲ ਹੋਣ ਤੇ ਸਿਰੋਪਾਓ ਪਾ ਕੇ ਜ਼ੋਰਦਾਰ ਸਵਾਗਤ ਕੀਤਾ।ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਮਨਦੀਪ ਸਹੋਤਾ ਹਨੀ ਨੇ ਕਿਹਾ ਕਿ ਵਾਲਮੀਕਿ ਸਮਾਜ ਦਾ ਸਤਿਕਾਰ ਸਿਰਫ ਭਾਜਪਾ ਹੀ ਕਰ ਸਕਦੀ ਹੈ।ਇਸ ਲਈ ਵਾਲਮੀਕ ਸਮਾਜ ਦੀ ਮਜਬੂਤੀ ਅਤੇ ਭਲਾਈ ਲਈ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋਇਆ ਹਾਂ।ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ।ਰਾਜਨੀਤੀ ਦਾ ਇੱਕੋ ਇੱਕ ਉਦੇਸ਼ ਲੋਕਾਂ ਦੀ ਸੇਵਾ ਕਰਨਾ ਹੈ।ਭਾਜਪਾ ਵਿੱਚ ਇਸ ਲਈ ਸ਼ਾਮਲ ਹੋਇਆ ਤਾਂ ਜੋ ਮੈਂ ਇਸ ਪਾਰਟੀ ਲਈ ਦਿਲੋਂ ਕੰਮ ਕਰ ਸਕਾਂ।ਉਨ੍ਹਾਂ ਕਿਹਾ ਕਿ ਇੱਕ ਰਾਜਨੇਤਾ ਦੀ ਇੱਕ ਹੀ ਵਿਚਾਰਧਾਰਾ ਹੁੰਦੀ ਹੈ,ਉਹ ਹੈ ਦੇਸ਼,ਸੂਬੇ,ਜ਼ਿਲ੍ਹੇ ਜਾਂ ਆਪਣੇ ਇਲਾਕੇ ਦੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਣਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਰਸਵਾਰਥ ਭਾਵ ਨਾਲ ਸੱਬਦਾ ਸਾਥ,ਸੱਬਦਾ ਵਿਕਾਸ,ਸੱਬਦਾ ਵਿਸ਼ਵਾਸ ਦੀ ਨੀਤੀ ਤੇ ਦੇਸ਼ ਦੀ ਸੇਵਾ ਕਰ ਰਹੇ ਹਨ।ਇਸਤੋਂ ਬਿਹਤਰ ਕੋਈ ਵਿਚਾਰਧਾਰਾ ਨਹੀਂ ਹੋ ਸਕਦੀ,ਜੇਕਰ ਕੋਈ ਪਾਰਟੀ ਨਿਊ ਇੰਡੀਆ ਦੀ ਗੱਲ ਕਰੇ ਅਤੇ ਸਭ ਦੇ ਵਿਕਾਸ ਲਈ ਕੰਮ ਕਰੇ।ਮੈਂ ਪਾਰਟੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਚ ਸ਼ਾਮਲ ਹੋਇਆ ਹਾਂ ਅਤੇ ਮੇਰਾ ਇੱਕਮਾਤਰ ਉਦੇਸ਼ ਲੋਕਾਂ ਦੀ ਸੇਵਾ ਕਰਨਾ ਹੈ।ਉਨ੍ਹਾਂਨੇ ਕਾਂਗਰਸ ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਇਹ ਪਾਰਟੀ ਦੇਸ਼ ਵਿੱਚ ਭਾਈਚਾਰਾ ਤੋੜਨ ਦਾ ਕੰਮ ਕਰਦੀ ਹੈ।ਫੂਟ ਪਾਓ ਰਾਜ ਕਰੋ ਦੀ ਨੀਤੀ ਤੇ ਕਾਂਗਰਸ ਦੇ ਲੋਕ ਕੰਮ ਕਰਦੇ ਹਨ। ਖੋਜੇਵਾਲ ਨੇ ਕਿਹਾ ਕਿ ਅਮਨਦੀਪ ਸਹੋਤਾ ਹਨੀ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਜਬੂਤੀ ਮਿਲੀ ਹੈ ਅਤੇ ਭਾਜਪਾ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿਤ ਹਾਸਲ ਕਰੇਗੀ।ਖੋਜੇਵਾਲ ਨੇ ਕਿਹਾ ਕਿ ਭਾਜਪਾ ਪਾਰਟੀ ਦੇਸ਼ ਦੀ ਇੱਕ ਅਜਿਹੀ ਪਾਰਟੀ ਹੈ ਜੋ ਹਰ ਵਰਗਾਂ,ਧਰਮਾਂ ਦਾ ਪੂਰਾ ਸਨਮਾਨ ਕਰਦੀ ਹੈ ਜਦੋਂ ਕਿ ਕਾਂਗਰਸ ਦੇਸ਼ ਦੇ ਲੋਕਾਂ ਨੂੰ ਧਰਮ,ਜਾਤੀ ਦੇ ਨਾਮ ਤੇ ਵੰਡ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫਿਰ ਤੋਂ ਭਾਜਪਾ ਦੀ ਸਰਕਾਰ ਬਣੇਗੀ।ਖੋਜੇਵਾਲ ਨੇ ਉਂਮੀਦ ਜਤਾਈ ਕਿ ਅੱਜ ਪਾਰਟੀ ਨਾਲ ਜੁੜੇ ਸਾਰੇ ਲੋਕ ਸ਼ਹਿਰ ਦੇ ਵਿਕਾਸ ਸਮਾਜ ਦੀ ਭਲਾਈ ਲਈ ਕਾਰਜ ਕਰਣਗੇ।ਉਨ੍ਹਾਂ ਨੇ ਕਿਹਾ,ਜਿਸ ਤਰ੍ਹਾਂ ਉੱਘੀਆਂ ਸ਼ਖਸੀਅਤਾਂ ਚੁਣੇ ਹੋਏ ਨੁਮਾਇੰਦੇ ਅਤੇ ਵੱਖ ਵੱਖ ਖੇਤਰਾਂ ਦੇ ਪ੍ਰਭਾਵਸ਼ਾਲੀ ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ,ਉਸਤੋਂ ਪਤਾ ਚੱਲਦਾ ਹੈ ਕਿ ਪੰਜਾਬ ਵਿਚ ਭਾਜਪਾ ਦੀ ਹਵਾ ਚੱਲ ਰਹੀ ਹੈ।ਖੋਜੇਵਾਲ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਵਿਕਾਸ ਨੂੰ ਆਪਣਾ ਲਕਸ਼ ਰੱਖਿਆ ਹੈ।ਕਾਂਗਰਸ ਨੇ ਹਮੇਸ਼ਾ ਵਿਕਾਸ ਦੇ ਨਾਮ ਤੇ ਲੋਕਾਂ ਦੇ ਨਾਲ ਛਲ ਕੀਤਾ ਹੈ।ਉਨ੍ਹਾਂਨੇ ਕਿਹਾ ਕਿ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਬਸਪਾ ਅਤੇ ਹੋਰ ਦਲਾਂ ਤੇ ਜਨਤਾ ਵਿਸ਼ਵਾਸ ਨਹੀਂ ਕਰ ਰਹੀ ਹੈ।ਕਿਉਂਕਿ,ਇਹਨਾਂ ਦੀਆ ਨੀਤੀਆਂ ਨੂੰ ਜਨਤਾ ਭਲੀਭਾਂਤੀ ਜਾਣ ਚੁੱਕੀ ਹੈ।ਭਾਜਪਾ ਉਮੀਦਵਾਰ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਕਾਂਗਰਸ ਅਤੇ ਭ੍ਰਿਸ਼ਟਾਚਾਰ ਦਾ ਗਹਿਰਾ ਰਿਸ਼ਤਾ ਹੈ,ਉਥੇ ਹੀ ਆਪ ਅਤੇ ਹੋਰ ਪਾਰਟੀਆਂ ਵੀ ਭ੍ਰਿਸ਼ਟਾਚਾਰ ਦੀ ਪੈਰਵੀ ਕਰਨ ਦਾ ਕੰਮ ਕਰ ਰਹੀਆਂ ਹਨ।ਉਥੇ ਹੀ ਭਾਜਪਾ ਜੋ ਕਹਿੰਦੀ ਹੈ ਉਹ ਕਰਕੇ ਵਿਖਾਂਦੀ ਹੈ।ਉਨ੍ਹਾਂਨੇ ਕਿਹਾ ਕਿ ਚਾਹੇ ਕਾਂਗਰਸ ਭ੍ਰਿਸ਼ਟਾਚਾਰ ਦੇ ਖਿਲਾਫ ਖੜੀ ਹੋਣ ਦਾ ਦਾਅਵਾ ਕਰਦੀ ਹੈ ਪਰ ਟਿਕਟਾਂ ਦੇ ਕੇ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਦੀ ਸੂਚੀ,ਜਿਨ੍ਹਾਂ ਵਿੱਚ ਕੁੱਝ ਅਜਿਹੇ ਵੀ ਹਨ,ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ,ਨੇ ਕਾਂਗਰਸ ਦਾ ਦੋਹਰਾ ਚਿਹਰਾ ਨੰਗਾ ਕਰ ਦਿੱਤਾ ਹੈ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯਸ਼ ਮਹਾਜਨ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਮਨੂੰ ਧਿਰ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯੱਗ ਦੱਤ ਐਰੀ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਪ੍ਰਸ਼ੋਤਮ ਪਾਸੀ,ਰੋਸ਼ਨ ਲਾਲ ਸੱਭਰਵਾਲ, ਚੇਤਨ ਸੂਰੀ,ਸੰਦੀਪ ਵਾਲੀਆ,ਸੈਣੀ ਬੈਂਸ,ਨਿਰਮਲ ਸਿੰਘ ਨਾਹਰ,ਮਹਿੰਦਰ ਸਿੰਘ ਬਲੇਰ,ਗੁਰਮੀਤ ਲਾਲ ਬਿੱਟੂ,ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ