ਮੋਗਾ / ਬਾਘਾਪੁਰਾਣਾ 19 ਫ਼ਰਵਰੀ ( ਰਾਜਿੰਦਰ ਸਿੰਘ ਕੋਟਲਾ ) ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੇ ਵਰਕਿੰਗ ਕਮੇਟੀ ਮੈਂਬਰਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਕੀਤੀ ਗਈ। ਜਿਸ ਵਿੱਚ ਵਰਕਿੰਗ ਕਮੇਟੀ ਮੈਂਬਰ ਸ਼ਾਮਲ ਹੋਏ ਤੇ ਮੀਟਿੰਗ ਦੌਰਾਨ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਪਟਵਾਰੀ ਬੱਧਨੀ ਕਲਾਂ ਨੂੰ ਉਸ ਵੱਲੋ ਰਿਟਾਇਰਡ ਸਾਥੀਆ ਪ੍ਰਤੀ ਵਰਤੀ ਗਈ ਗਲਤ ਭਾਸ਼ਾ ਸਬੰਧੀ, ਸਪੱਸ਼ਟੀਕਰਨ ਦੇਣ ਦਾ ਨੋਟਿਸ ਦਿੱਤਾ ਗਿਆ ਸੀ। ਜਿਸ ਦਾ ਜਵਾਬ ਦੇਣਾ ਉਸਨੇ ਜਰੂਰੀ ਨਹੀਂ ਸਮਝਿਆ। ਅੱਜ ਦੀ ਮੀਟਿੰਗ ਦੌਰਾਨ ਇਸ ਤੇ ਚਰਚਾ ਕੀਤੀ ਗਈ ਕਿ ਐਸੋਸੀਏਸ਼ਨ ਵੱਲੋ 6 ਫ਼ਰਵਰੀ ਨੂੰ ਨੋਟਿਸ ਭੇਜਿਆ ਗਿਆ ਸੀ। ਜਿਸ ਦਾ ਅੱਜ ਤੱਕ ਨਿਰਮਲ ਸਿੰਘ ਪਟਵਾਰੀ ਵੱਲੋ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਸਪੱਸ਼ਟੀਕਰਨ ਦੇਣ ਦੀ ਆਖਰੀ ਤਰੀਕ ਵੀ ਅੱਜ ਨਿਕਲ ਚੁੱਕੀ ਹੈ। ਉਸ ਵੱਲੋ ਆਪਣੇ ਤੇ ਲੱਗੇ ਹੋਏ ਦੋਸ਼ਾ ਤੇ ਆਪਣੀ ਸਥਿਤੀ ਸਪੱਸ਼ਟ ਨਾ ਕਰਨਾ ਉਸਨੂੰ ਦੋਸ਼ੀ ਸਾਬਤ ਕਰਦੀ ਹੈ। ਜਿਸ ਦੇ ਰੋਸ ਵਜੋਂ ਰਿਟਾਇਰਡ ਕਾਨੂੰਨਗੋਆ, ਪਟਵਾਰੀਆ ਵੱਲੋ ਉਸ ਦੇ ਬਰਖਿਲਾਫ ਬੱਧਨੀ ਕਲਾਂ ਸਬ-ਤਹਿਸੀਲ ਦੇ ਗੇਟ ਤੇ 24 ਫ਼ਰਵਰੀ ਨੂੰ 11 ਤੋ 2 ਵਜੇ ਤੱਕ ਰੋਸ ਧਰਨਾ ਦਿੱਤਾ ਜਾਵੇਗਾ। ਜੇ ਧਰਨੇ ਤੋ ਪਹਿਲਾ ਐਸੋਸੀਏਸ਼ਨ ਨੂੰ ਮਿਲ ਕੇ ਖੁਦ ਲਿਖਤੀ ਮਾਫ਼ੀ ਨਹੀਂ ਮੰਗਦਾ ਤਾ ਉਸਦੇ ਖਿਲਾਫ ਅਗਲੇ ਸੰਘਰਸ਼ ਦਾ ਐਲਾਨ ਧਰਨੇ ਦੌਰਾਨ ਕੀਤਾ ਜਾਵੇਗਾ। ਐਸੋਸੀਏਸ਼ਨ ਮੈਂਬਰਾ ਨੂੰ ਅਪੀਲ ਹੈ ਕਿ ਉਹ ਆਪਣੇ ਨਿੱਜੀ ਰੁਝੇਵਿਆ ਨੂੰ ਛੱਡ ਕੇ ਅਣਖ ਦੀ ਜੰਗ ਵਿੱਚ ਸਮੇਂ ਅਨੁਸਾਰ ਬੱਧਨੀ ਕਲਾਂ ਦੇ ਧਰਨੇ ਵਿੱਚ ਸ਼ਾਮਲ ਹੋਣ। ਧਰਨੇ ਦੌਰਾਨ ਕੋਈ ਵੀ ਮੈਂਬਰ ਗੈਰਹਾਜ਼ਰ ਨਹੀਂ ਹੋਣਾ ਚਾਹੀਦਾ।ਅੱਜ ਦੀ ਮੀਟਿੰਗ ਦੌਰਾਨ ਗੁਰਮੇਲ ਸਿੰਘ ਜਨਰਲ ਸਕੱਤਰ, ਕੇਵਲ ਸਿੰਘ ਖਜ਼ਾਨਚੀ, ਬਲਵਿੰਦਰ ਸਿੰਘ ਪੁਰਬਾ ਸਹਾਇਕ ਸਕੱਤਰ, ਗੁਰਦੋਰ ਸਿੰਘ ਸਹਾਇਕ ਖਜ਼ਾਨਚੀ, ਮੋਹਣ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਰਾੜ ਮੀਤ ਪ੍ਰਧਾਨ, ਸੰਤੋਖ ਸਿੰਘ ਪਰਚਾਰ ਸਕੱਤਰ, ਨਾਇਬ ਸਿੰਘ ਦਫ਼ਤਰ ਸਕੱਤਰ, ਮੰਗਲ ਪ੍ਰਕਾਸ਼, ਗੁਰਮੇਲ ਸਿੰਘ ਕਾਨੂੰਨਗੋ ਸ਼ਾਮਲ ਹੋਏ। ਪ੍ਰੈੱਸ ਨੂੰ ਜਾਣਕਾਰੀ ਗੁਰਮੇਲ ਸਿੰਘ ਗੋਂਦਾਰਾ ਨੇ ਦਿੱਤੀ।
Author: Gurbhej Singh Anandpuri
ਮੁੱਖ ਸੰਪਾਦਕ