ਭੋਗਪੁਰ 1 ਜੁਲਾਈ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ ਉਨ੍ਹਾਂ ਦੇ ਸਮਰਥਕਾਂ ਵੱਲੋਂ ਦਾਣਾ ਮੰਡੀ ਭੋਗਪੁਰ ਦਾ ਦੌਰਾ ਕੀਤਾ ਗਿਆ 14 ਜੂਨ ਤੋਂ ਦੁਆਬੇ ਵਿੱਚ ਝੋਨੇ ਦੀ ਰਸਮੀ ਤੌਰ ਤੇ ਲਗਵਾਈ ਸ਼ੁਰੂ ਹੋ ਗਈ ਹੈ, ਪਰ ਇਸ ਵਾਰ ਲਵਾਈ ਦਾ ਘੱਟ ਹੋਣਾ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ ਅਗਨੀਪਥ ਸਕੀਮ ਕਰਕੇ ਜਿਥੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਬਿਹਾਰ ਉਤਰ ਪ੍ਰਦੇਸ਼ ਵੱਖ ਵੱਖ ਰਾਜਾਂ ਵਿੱਚ ਉਹ ਰੇਲਵੇ ਸਟੇਸ਼ਨ ਪ੍ਰਭਾਵਿਤ ਹੋਏ ਹਨ ਅਤੇ ਝੋਨਾ ਲਾਉਣ ਵਾਲੇ ਮਜ਼ਦੂਰਾਂ ਦਾ ਪੰਜਾਬ ਆਉਣਾ ਮੁਸ਼ਕਿਲ ਹੋਇਆ ਹੈ, ਉਧਰ ਮੌਸਮ ਚਿੰਤਾ ਦਾ ਵਿਸ਼ਾ ਦਿਖਾਈ ਦੇ ਰਿਹਾ ਹੈ ਜੀਤ ਮੱਲ ਭੱਟੀ ਨੇ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਲੇਟ ਹੋਣ ਕਰਕੇ ਫਸਲ ਨੂੰ ਬਿਮਾਰੀਆਂ ਲੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਅਤੇ ਮਜ਼ਦੂਰਾਂ ਦੇ ਨਾ ਹੋਣ ਕਰਕੇ ਮਹਿੰਗੇ ਭਾਅ ਦੀ ਪਨੀਰੀ ਵੀ ਖਰਾਬ ਹੋ ਸਕਦੀ ਹੈ ਉਪ੍ਰੰਤ ਜੀਤ ਲਾਲ ਭੱਟੀ ਅਤੇ ਉਨ੍ਹਾਂ ਦੀ ਟੀਮ ਕਮੇਟੀ ਚੇਅਰਮੈਨ ਦਫਤਰ ਵਿਖੇ ਪਹੁੰਚੀ ਚੇਅਰਮੈਨ ਦੀ ਸੀਟ ਖਾਲੀ ਹੋਣ ਕਰਕੇ ਕਈ ਵਿਚਾਰਾਂ ਕੀਤੀਆਂ ਗਈਆਂ ਇਸ ਮੌਕੇ ਤੇ ਸਕੱਤਰ ਸਿੰਘ ਸੀਨੀਅਰ ਆਗੂ ਆਪ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ ਆਪ, ਦੇਵਮਨੀ ਚੇਂਜਰ ਭੋਗਪੁਰ, ਸਤਨਾਮ ਸਿੰਘ ਮਨਕੋਟੀਆ ਆਪ, ਵਿਜੇ ਕੁਮਾਰ ਭੱਟੀ ਆਪ, ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ