ਭੋਗਪੁਰ 2 ਜੁਲਾਈ ( ਸੁਖਵਿੰਦਰ ਜੰਡੀਰ ) ਭੋਗਪੁਰ ਇਲਾਕੇ ਦੀ 15 ਸਾਲ ਤੋਂ ਤਰੱਕੀ ਨਹੀਂ ਹੋ ਸਕੀ,ਸਰਕਾਰ ਕੋਈ ਵੀ ਬਣਦੀ ਰਹੀ ਪਰ ਭੋਗਪੁਰ ਦੀ ਡੋਰ ਕੁੱਝ ਚੰਦ ਬੰਦਿਆਂ ਦੇ ਹੱਥ ਰਹੀ,15 ਸਾਲ ਤੋਂ ਭੋਗਪੁਰ ਵਿਚ ਸੀਵਰੇਜ ਨਹੀਂ ਪੈ ਸਕੇ, 10 ਸਾਲ ਤੋ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਣਿਆ ਹੋਇਆ ਬੱਸ ਅੱਡਾ ਅੱਜ ਤੱਕ ਚਾਲੂ ਨਹੀਂ ਹੋ ਸਕਿਆ, ਜੀ ਟੀ ਰੋਡ ਤੇ ਨਿੱਤ ਹੋ ਰਹੇ ਹਾਦਸੇ, ਕਈ ਅਪਾਹਜ ਹੋ ਗਏ ਕਈਆਂ ਦੀ ਮੌਤ ਹੋ ਗਈ, ਲੋਕਾਂ ਦੀਆਂ ਗੱਡੀਆਂ ਬਰਬਾਦ ਹੋ ਗਈਆਂ, ਇਲਾਕੇ ਦੇ ਘਰਾਂ ਵਿਚ ਰੋਣ ਪਏ ਰਹੇ,ਪਰ ਭੋਗਪੁਰ ਪ੍ਰਸ਼ਾਸਨ ਨੂੰ ਸੁੱਤਿਆਂ ਜਾਗ ਨਹੀਂ ਆਈ, ਜਿਹੜੀ ਵੀ ਸਰਕਾਰ ਆਉਂਦੀ ਗਲੀਆਂ ਦੁਆਲੇ ਹੋ ਜਾਂਦੀ ਬਣਾਈ ਜਾਓ ਤੋੜੀ ਜਾਓ ਫਿਰ ਬਣਾਈ ਜਾਓ, ਤੋੜੀ ਜਾਓ, ਪਰ ਜਰੂਰੀ ਕੰਮਾਂ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ, ਆਦਮਪੁਰ ਚੌਕ ਖੂਨੀ ਚੌਂਕ ਬਣ ਕੇ ਰੈਹ ਗਿਆ ਹੈ, ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੋਈ ਲੱਤਾਂ ਖਿੱਚ ਰਿਹਾ ਹੈ ਤੇ ਕੋਈ ਬਾਹਾਂ ਖਿੱਚ ਰਿਹਾ ਹੈ, ਕੰਮ ਨਹੀਂ ਚੱਲਣ ਦੇ ਰਹੇ , ਭੋਗਪੁਰ ਦੇ ਥਾਣੇ ਵਿੱਚ ਤਿੰਨ ਮਹੀਨਿਆਂ ਵਿੱਚ 3 ਐਸ ਐਚ ਓ ਬਦਲੇ ਗਏ ਹਨ,ਸਭ ਦਾ ਜੋਰ ਲੱਗਾ ਹੋਇਆ ਹੈ, ਕੇ ਇਲਾਕੇ ਵਿਚ ਮੇਰੀ ਚੌਧਰ ਚੱਲੇ, ਪਰ ਦੱਸ ਦਈਏ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕਿਸੀ ਦੀ ਵੀ ਹੈਂਕੜਬਾਜ਼ੀ ਨਹੀਂ ਚੱਲ ਰਹੀ , ਕੋਈ ਵੀ ਥਾਣਾ ਮੁਖੀ ਇਨ੍ਹਾਂ ਦੇ ਨਾਜਾਇਜ਼ ਕੰਮ ਕਰਨ ਲਈ ਤਿਆਰ ਨਹੀਂ ਹੈ, ਜਿਹੜੇ ਵੀ ਥਾਣਾ ਮੁਖੀ ਆਉਂਦੇ ਹਨ ਉਹ ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਤੇ ਚਲ ਰਹੇ ਕਾਲੇ ਕਾਰੋਬਾਰ ਬੰਦ ਕਰਵਾਉਂਦੇ ਹਨ, ਜਿਸ ਕਾਰਨ ਇਲਾਕੇ ਨੂੰ ਕੋਈ ਵੀ ਐਸ ਐਚ ਓ ਪਸੰਦ ਨਹੀਂ ਆ ਰਿਹਾ, ਇਲਾਕਾ ਨਿਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਹੈ ਕੇ ਭੋਗਪੁਰ ਇਲਾਕੇ ਵੱਲ ਜਲਦ ਧਿਆਨ ਦਿੱਤਾ ਜਾਵੇ, ਬੱਸ ਅੱਡਾ ਚਾਲੂ ਕਰਵਾਇਆ ਜਾਵੇ, ਸੀਵਰੇਜ ਪਾਏ ਜਾਣ, ਗਰੀਬ ਲੋਕਾਂ ਨੂੰ ਨਕਲੀ ਫਨੈਸਰਾਂ ਕੋੋਲੋਂ ਬਚਾਇਆ ਜਾਵੇ, ਵੱਖ ਵੱਖ ਰੂਪਾਂ ਦੇ ਵਿਚ ਘੁੰਮ ਰਹੇ ਠੱਗਾਂ ਚੋਰਾਂ ਨੂੰ ਨੱਥ ਪਾਈ ਜਾਵੇ
Author: Gurbhej Singh Anandpuri
ਮੁੱਖ ਸੰਪਾਦਕ