Home » ਮੋਟੀਵੇਸ਼ਨਲ » ਸੱਭਿਆਚਾਰਕ ਸੱਥ ਵੱਲੋਂ ਦੂਸਰੇ “ਤੀਆਂ ਦਾ ਮੇਲਾ 2022” ਵਿੱਚ ਤੀਆਂ ਦੀ ਰਾਣੀ ਸੰਦੀਪ ਕੌਰ ਸੰਧੂ ਤੇ ਸਪਨਾ ਬਣੀ ਗਿੱਧਿਆਂ ਦੀ ਰਾਣੀ

ਸੱਭਿਆਚਾਰਕ ਸੱਥ ਵੱਲੋਂ ਦੂਸਰੇ “ਤੀਆਂ ਦਾ ਮੇਲਾ 2022” ਵਿੱਚ ਤੀਆਂ ਦੀ ਰਾਣੀ ਸੰਦੀਪ ਕੌਰ ਸੰਧੂ ਤੇ ਸਪਨਾ ਬਣੀ ਗਿੱਧਿਆਂ ਦੀ ਰਾਣੀ

136 Views

ਪੰਜਾਬੀ ਸੱਭਿਆਚਾਰ ਨੂੰ ਪ੍ਰਫੂਲਤ ਕਰਨਾ ਸਾਡਾ ਮਕਸਦ- ਅਨੂਦੀਪ ਕੌਰ

ਅੰਮ੍ਰਿਤਸਰ 8 ਅਗਸਤ (ਭੁਪਿੰਦਰ ਸਿੰਘ ਮਾਹੀ): ਪੰਜਾਬੀ ਸੱਭਿਆਚਾਰ ਨੂੰ ਪ੍ਰਫੂਲਤ ਕਰਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦੇ ਰਹੇ ਸੱਭਿਆਚਾਰਕ ਸੱਥ ਗਿੱਧਾ ਅਕੈਡਮੀ ਅੰਮ੍ਰਿਤਸਰ ਦੀ ਪ੍ਰਧਾਨ ਕੌਚ ਅਨੂਦੀਪ ਕੌਰ ਲਹਿਲ ਵੱਲੋਂ ਤੀਆਂ ਦੇ ਮੇਲੇ ਵਿੱਚ ਸੱਭਿਆਚਾਰ ਦਾ ਰੰਗ ਆਪਣੇ ਅੰਦਾਜ ਵਿੱਚ ਦਿੰਦਿਆਂ ਇੱਕ ਯਾਦਗਾਰੀ ਪ੍ਰੋਗਰਾਮ ਦਾ ਆਯੋਜਨ ‘ਦ ਹੈਰੀਟੇਜ ਮਹਾਜਨ ਵਿੱਲਾ ਬੈਂਕਿਉਟ ਹਾਲ, ਬਟਾਲਾ ਰੋਡ ਅੰਮ੍ਰਿਤਸਰ ਵਿਖੇ ਕੀਤਾ ਗਿਆ। ਜਿਕਰਯੋਗ ਹੈ ਕਿ ਸਾਵਨ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਪੰਜਾਬ ਦੇ ਪਿੰਡ ਪਿੰਡ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਿਸ ਦੇ ਚਲਦਿਆਂ ਇਸ ਦੂਸਰੇ “ਤੀਆਂ ਦਾ ਮੇਲਾ 2022” ਵਿੱਚ ਪੰਜਾਬੀ ਸੱਭਿਆਚਾਰ ਸਬੰਧੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਤੀਆਂ ਦੀ ਰਾਣੀ ਅਤੇ ਗਿੱਧਿਆਂ ਦੀ ਰਾਣੀ ਦੀ ਪ੍ਰਤਿਯੋਗਤਾ ਕਰਵਾਈ ਗਈ। ਇਸ ਪ੍ਰਤਿਯੋਗਤਾ ਵਿੱਚ ਦਰਜਨਾਂ ਦੇ ਕਰੀਬ ਲੜਕੀਆਂ ਨੇ ਭਾਗ ਲਿਆ। ਇਸ ਮੌਕੇ ਆਏ ਹੋਏ ਵੱਖ ਵੱਖ ਕਾਲਜਾਂ/ਯੂਨੀਵਰਸਿਟੀਆਂ ਅਤੇ ਹੋਰ ਆਏ ਹੋਏ ਮਹਿਮਾਨਾਂ ਦਾ ਪ੍ਰੋਗਰਾਮ ਵਿੱਵ ਪਹੁੰਚਣ ਤੇ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਇਸ ਪ੍ਰੋਗਰਾਮ ਵਿੱਚ ਇਕੋ ਸਟੇਜ ਤੇ ਸਕੂਲ/ਕਾਲਜਾਂ/ਯੂਨੀਵਰਸਿਟੀਆਂ ਦੀਆਂ ਮੈਡਮਾਂ ਅਤੇ ਇਸ ਮੇਲੇ ਵਿੱਚ ਪਹੁੰਚੀਆਂ ਹੋਰ ਮੁਟਿਆਰਾਂ ਵੱਲੋਂ ਰਲ ਮਿਲ ਕੇ ਗਿੱਧਾ ਪੇਸ਼ ਕੀਤਾ ਗਿਆ ਅਤੇ ਇਸ ਲੋਕ ਨਾਚ ਗਿੱਧਾ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਜਿਸ ਦੀ ਹਰ ਇਕ ਨੇ ਜੰਮ ਕਿ ਸ਼ਲਾਘਾ ਕੀਤੀ ਤੇ ਪ੍ਰੋਗਰਾਮ ਦੇ ਆਯੋਜਕਾਂ ਨੂੰ ਬੇਨਤੀ ਕੀਤੀ ਕਿ ਇਹੋ ਜਿਹੇ ਸੱਭਿਆਚਾਰਕ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਏ ਜਾਣੇ ਚਾਹੀਦੇ ਹਨ ਤਾਂਕਿ ਨਵੀਂ ਪੀੜੀ ਨੂੰ ਆਪਣੇ ਪੰਜਾਬੀ ਸੱਭਿਆਚਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਵੱਲੋਂ ਆਪਣੀ ਦਿਲਕਸ਼ ਆਵਾਜ਼ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਨੈਸਨਲ ਅਤੇ ਇੰਟਰਵਰਸਿਟੀ ਵਿਜੇਤਾ ਗਿੱਧਿਆਂ ਦੀ ਰਾਣੀ ਕਵਲੀਨ ਕੌਰ ਭਿੰਡਰ, ਰੀਨਾ ਵਾਲੀਆ, ਖੁਸ਼ਪ੍ਰੀਤ ਕੌਰ ਛੀਨਾ ਵੱਲੋਂ ਨਿਭਾਈ ਗਈ।
ਇਸ ਦੌਰਾਨ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ ਸੂਝਵਾਨ ਜੱਜਾਂ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਐਲਾਨੇ ਗਏ। ਜਿਸ ਵਿੱਚ ਤੀਆਂ ਦੀ ਰਾਣੀ ਸੰਦੀਪ ਕੌਰ ਢਿੱਲੋਂ/ਸੰਧੂ, ਗਿੱਧਿਆਂ ਦੀ ਰਾਣੀ ਸਪਨਾ, ਕਿਊਟ ਪੰਜਾਬਣ ਮੰਨਤ ਵਾਲੀਆ, ਬੈਸਟ ਡਾਂਸਰ ਟਵਿੰਕਲ, ਸੁਘੜ ਸਿਆਣੀ ਮੁਟਿਆਰ ਸਰਬਜੀਤ ਕੌਰ, ਨਖਰੋ ਪੰਜਾਬਣ ਲਕਸ਼ਮੀ, ਮਜਾਜਣ ਪੰਜਾਬੀ ਰੇਣੂ ਮਹਾਜਨ ਚੁਣੀ ਗਈ।
ਇਸ ਮੌਕੇ ਸਟੇਜ ਸੰਚਾਲਨ ਮਨੀਸ਼ਾ ਅਤੇ ਜੈਸਮੀਨ ਜੀ ਐਨ ਡੀ ਯੂ ਵੱਲੋਂ ਬਹੁਤ ਹੀ ਸ਼ਾਨਦਾਰ ਕੀਤਾ ਗਿਆ। ਇਸ ਦੌਰਾਨ ਅਨੂਦੀਪ ਕੌਰ ਲਹਿਲ, ਮੈਂਬਰ ਤਮੰਨਾ ਮਹਿਤਾ, ਮੈਂਬਰ ਵਿਪਿਨ ਸਰ ਵੱਲੋਂ ਮੈਡਮ ਜਤਿੰਦਰ ਕੌਰ, ਮੈਡਮ ਡਾ. ਰਾਣੀ ਬੀ ਬੀ ਕੇ ਡੀ ਏ ਵੀ ਕਾਲਜ਼ ਅੰਮ੍ਰਿਤਸਰ, ਮੈਡਮ ਹਰਜੀਤ ਕੌਰ ਖਾਲਸਾ ਕਾਲਜ਼ ਅੰਮ੍ਰਿਤਸਰ, ਮੈਡਮ ਹਰਿੰਦਰ ਸੋਹਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਮੈਡਮ ਬਲਜੀਤ ਕੌਰ ਰਿਆੜ, ਮੈਡਮ ਲਵਪ੍ਰੀਤ ਕੌਰ ਏ ਪੀ ਜੇ ਕਾਲਜ਼ ਜਲੰਧਰ, ਮੈਡਮ ਬਲਜੀਤ ਕੌਰ ਐਸ ਐਨ ਕਾਲਜ਼, ਮੈਡਮ ਸਤਿੰਦਰ ਕੌਰ ਐਸ ਐਨ ਕਾਲਜ਼, ਸੁਖਵਿੰਦਰ ਸਿੰਘ ਸੁੱਖਾ ਸਰਪੰਚ, ਭੁਪਿੰਦਰ ਸਿੰਘ ਮਾਹੀ, ਸ਼ਿਤਾਂਸ਼ੂ ਜੋਸ਼ੀ, ਮਿੰਟੂ ਪੱਤੜ, ਪ੍ਰਭਸਿਮਰਨਦੀਪ ਸਿੰਘ ਲਹਿਲ, ਆਲਮਦੀਪ ਸਿੰਘ ਭਿੰਡਰ, ਜੈਕਬ ਤੇਜਾ ਭੰਗੜਾ ਕੌਚ ਗੁਰਦਾਸਪੁਰ, ਜਸਵੀਰ ਸਿੰਘ ਭੰਗੜਾ ਕੌਚ ਗੁਰਦਾਸਪੁਰ, ਦਲਜੀਤ ਸਿੰਘ ਅਰੋੜਾ ਆਦਿ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨੂਦੀਪ ਕੌਰ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਦਾ ਅਤੇ ਵਿਸ਼ੇਸ਼ ਤੌਰ ਤੇ ਆਪਣੇ ਕੌਚ ਕਰਮਪਾਲ ਸਿੰਘ ਢਿੱਲੋਂ ਪ੍ਰਧਾਨ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ: ਕਰਤਾਰਪੁਰ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਬਦੋਲਤ ਹੀ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੂਲਤ ਕਰਨਾ ਹੀ ਸਾਡਾ ਮੁੱਖ ਮਕਸਦ ਹੈ। ਇਸ ਦੌਰਾਨ ਇਸ ਪ੍ਰੋਗਰਾਮ ਵਿੱਚ ਸੱਭਿਆਚਾਰ ਸਬੰਧੀ ਹੋਰ ਵੀ ਵੱਖ ਵੱਖ ਪ੍ਰਤਿਯੋਗਤਾਵਾਂ ਕਰਵਾਈਆਂ ਗਈਆਂ ਜਿਹਨਾਂ ਦੇ ਵਿਜੇਤਾਵਾਂ ਨੂੰ ਸੱਭਿਆਚਾਰਕ ਸੱਥ ਗਿੱਧਾ ਅਕੈਡਮੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਹ ਦੂਸਰਾ “ਤੀਆਂ ਦਾ ਮੇਲਾ 2022” ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

12 Comments

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?