ਡਾ ਸੁਰੇਂਦਰ ਸਿੰਘ ਕੰਧਾਰੀ ਵੱਲੋ ਸਿੱਖ ਫੌਰਮ ਨਾਲ ਮਿਲਕੇ ਪੰਜਾਬ ਵਿੱਚ ਸਿੱਖ ਬੱਚਿਆ ਲਈ ਵਿਸ਼ੇਸ ਉਪਰਾਲਾ ਕੀਤਾ ਜਾਵੇਗਾ।
ਅੰਮ੍ਰਿਤਸਰ 17 ਸਤੰਬਰ ( ਹਰਮੇਲ ਸਿੰਘ ਹੁੰਦਲ ) ਦਿ ਸਿੱਖ ਫੌਰਮ ਦਾ ਪ੍ਰਤੀਨਿਧੀ ਮੰਡਲ ਪ੍ਰਧਾਨ ਪ੍ਰੋਫੈਸਰ ਹਰੀ ਸਿੰਘ ਦੀ ਅਗਵਾਈ ਹੇਠ ਡਾਕਟਰ ਸੁਰੇਂਦਰ ਸਿੰਘ ਕੰਧਾਰੀ ਦੇ ਵਿਸ਼ੇਸ਼ ਸੱਦੇ ਤੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਦੁਬਈ ਵਿਖੇ ਪਹੁੰਚੇ। ਇਸ ਮੌਕੇ ਸਰਦਾਰ ਦਿਲਬਾਗ ਸਿੰਘ, ਸਰਦਾਰ ਐੱਸ ਪੀ ਸਿੰਘ ਆਦਿ ਵੀ ਮੌਜੂਦ ਸਨ।
ਡਾਕਟਰ ਕੰਧਾਰੀ ਚੇਅਰਮੈਨ ਗੁਰੂ ਨਾਨਕ ਦਰਬਾਰ ਦੁਬਈ ਤੇ ਉਹਨਾਂ ਦੀ ਸੁਪਤਨੀ ਵੱਲੋ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਪ੍ਰੋ ਹਰੀ ਸਿੰਘ ਨੇ ਕੰਧਾਰੀ ਸਾਬ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਉਹਨਾਂ ਵੱਲੋ ਦੁਬਈ ਵਿੱਚ ਬੱਚਿਆਂ ਲਈ ਗੁਰਮੀਤ ਸਿਖਲਾਈ, ਪੰਜਾਬੀ ਮਾਂ-ਬੋਲੀ ਅਤੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਪ੍ਰਫੁੱਲਤ ਕਰਨ ਵਾਸਤੇ ਇੱਕ ਵਿਸ਼ੇਸ਼ ਸਕੂਲ ਚੱਲ ਰਿਹਾ ਹੈ ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਸਿਦਕ ਵਿੱਚ ਪ੍ਰਪੱਕ ਕੀਤਾ ਜਾਵੇਗਾ।
ਅੱਗੇ ਗੱਲ ਕਰਦਿਆਂ ਉਹਨਾਂ ਦਸਿਆ ਕਿ ਸਿੱਖ ਫੌਰਮ ਵੱਲੋ ਜਲਦੀ ਹੀ ਸਿੱਖ ਬੱਚਿਆ ਨੂੰ ਸਿਵਿਲ ਸਰਵਿਸ ਲਈ ਤਿਆਰ ਕਰਨ ਲਈ ਟ੍ਰੇਨਿੰਗ ਸੈਂਟਰ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਹਰ ਬੱਚੇ ਨੂੰ ਬਹੁਤ ਹੀ ਘੱਟ ਫ਼ੀਸ ਨਾਲ ਸਰਕਾਰੀ ਨੌਕਰੀਆਂ ਵਾਸਤੇ ਤਿਆਰੀ ਕਰਨ ਦਾ ਮੌਕਾ ਮਿਲੇਗਾ। ਆਰਥਿਕ ਤੌਰ ਤੇ ਮਾਪਿਆਂ ਉੱਤੇ ਇਸ ਦਾ ਬੋਝ ਨਹੀਂ ਪੈਣ ਦਿੱਤਾ ਜਾਵੇਗਾ।
ਡਾਕਟਰ ਕੰਧਾਰੀ ਨੇ ਵੀ ਭਰੋਸਾ ਦਿਵਾਇਆ ਕਿ ਉਹ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ ਅਤੇ ਏਸ ਨੂੰ ਪ੍ਰਫੁੱਲਤ ਕਰਨ ਲਈ ਬੱਚਿਆਂ ਦੇ ਖ਼ਰਚੇ ਲਈ ਵੀ ਸੇਵਾ ਕਰਨਗੇ। ਇਸ ਮੌਕੇ ਡਾਕਟਰ ਕੰਧਾਰੀ ਅਤੇ ਉਹਨਾਂ ਦੀ ਸੁਪਤਨੀ ਵੱਲੋ ਆਏ ਪ੍ਰਤੀਨਿਧੀਆਂ ਦਾ ਖਾਸ ਸਨਮਾਨ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਕੀਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ