ਅਜ ਦੇ ਦਿਨ ਯਾਨੀ 12 ਅਗਸਤ ਨੁੰ ਗੋਰਾ ਅੰਗਰੇਜ਼ ਰੈਡਕਲਿਫ ਦੋਹਾਂ ਦੇਸ਼ਾ(ਭਾਰਤ -ਪਾਕਿ) ਦੀਆਂ ਸਰਹੱਦਾਂ ਦੀ ਵੰਡ ਦਾ ਕੰਮ ਲਗਭਗ ਅੰਤਿਮ ਚਰਨ ਤਕ ਪੂਰਾ ਕਰ ਚੁਕਿਆ ਸੀ, ਜਿਸ ਵਿੱਚ ਓਹ ਲਹੌਰ ਤੇ ਲਹੌਰ ਦੇ ਨਾਲ ਦਾ ਸਾਰਾ ਇਲਾਕਾ ਓਹ ਭਾਰਤ ਦੀ ਝੋਲੀ ਪਾ ਚੁਕਿਆ ਸੀ ।
ਰੈੱਡਕਲਿਫ ਕਹਿੰਦਾ ਕਿ,ਫਿਰ ਮੈਨੁੰ ਅਚਵੀ ਜਿਹੀ ਲਗੀ ਰਹੀ ਇਸ ਵੰਡ ਤੋਂ ਬਾਅਦ ,ਕਿ ਬੰਗਾਲ ਤਾਂ ਮੈ ਪਹਿਲਾਂ ਹੀ ਭਾਰਤ ਨੁੰ ਦੇ ਚੁਕਿਆਂ ਹਾਂ ਜੇ ਲਾਹੋਰ ਵੀ ਦੇ ਦਿਤਾ ਤਾਂ ਫਿਰ ਪਾਕਿਸਤਾਨ ਕੋਲ ਕਰਾਚੀ ਤੋਂ ਬਿਨਾਂ ਕੋਈ ਹੋਰ ਵਡਾ ਸ਼ਹਿਰ ਹੀ ਨਹੀ ਬਚਦਾ ।
ਫਿਰ ਸ਼ਾਮ ਨੁੰ ਦਾਰੂ ਦੇ ਪੈੱਗ ਲਾਏ, ਜਦ ਸਰੂਰ ਜੇ ਆਇਆ ਤਾਂ ਫਿਰ ਦੁਬਾਰਾ ਮੈਪ ਖੋਲ ਲਿਆ , ਹੁਣ ਦਾਰੂ ਪੀਦੇਂ ਪੀਦੇ ਨੇ ,ਮੈ ਦੁਬਾਰਾ ਲਾਈਨਾਂ ਮਾਰੀਆਂ ਤੇ ਲਾਹੋਰ ਪਾਕਿਸਤਾਨ ਨੁੰ ਦੇ ਦਿਤਾ,ਇਕ ਦੋ ਹੋਰ ਪੈਗ ਲਾਏ ਤੇ ਫਿਰ ਆਰਾਮ ਨਾਲਕੇ ਸੌਂਅ ਸਕਿਆ
ਕੁਲਦੀਪ ਨਈਅਰ, ਰੈਡਕਲਿਫ ਨੁੰ ਲੰਡਨ ਓਸ ਦੇ ਨਿਕੇ ਜਿਹੇ ਫਲੈਟ ਚ ਮਿਲ ਕੇ ਆਇਆ ਸੀ ,ਜਿਉਂਦੇ ਜੀਅ ।ਕੁਲਦੀਪ ਨਈਅਰ ਦੱਸਦਾ ਕਿ ਰੈਡਕਲਿਫ ਕਹਿੰਦਾ,” ਮੈ ਆਪਣੀ ਕਮੇਟੀ ਦੇ ਮੈਂਬਰਾਂ ਜੋ ਭਾਰਤ ਤੇ ਪਾਕਿ ਦੋਹਾਂ ਪਾਸਿਓਂ ਤੋ ਲਏ ਗਏ ਸਨ, ਕਮੀਸ਼ਨ ਨੇ ,ਤੋ ਮੈ ਬਹੁਤ ਦੁਖੀ ਰਿਹਾ ਸਾਂ, ਕਿਉਂਕਿ ਓਹ ਮੈਨੁੰ ਵਾਰ ਵਾਰ ਇਹ ਪੁਛ ਪੁਛ ਕੇ ਅਕਾ ਦਿੰਦੇ ਸੀ ਕਿ ਸ਼ਿਮਲਾ ਕਿਧਰ ਦੇਵੇਗਾਂ,ਫਲਾਨਾਂ ਸ਼ਹਿਰ ਕੀਹਨੁ ਦੇਵੇਗਾਂ ਆਦਿ ਆਦਿ ? ਅਸੀ ਜਵਾਕਾਂ ਨਾਲ ਸ਼ਿਮਲੇ ਘੁਮਣ ਜਾਣਾ ਹੁੰਦਾ? ਓਹ ਸਿਫਰ ਆਪਣੀਆਂ ਜਾਇਦਾਦਾਂ ਬਾਰੇ ਫਿਕਰਮੰਦ ਸਨ । ਕਾਸ਼ ਓਹ ਮੈਨੁੰ ਸਹੀ ਸਹਿਯੋਗ ਦਿੰਦੇ ਤਾਂ ਵੰਡ ਹੋਰ ਤਰਾਂ ਹੋਣੀ ਸੀ ॥
ਰੈਡਕਲਿਫ ਐਨਾ ਡਰ ਗਿਆ ਸੀ ਕਿ ਓਹ ਆਪਣੀ ਤਨਖ਼ਾਹ (ਇਕ ਪੈਕਜ ਦਿੱਤਾ ਸੀ )15 ਅਗਸਤ ਤੋਂ ਪਹਿਲਾਂ ਬਿਨਾ ਲਏ,ਵਿੱਚੇ ਛੱਡ ਕੇ ਬਰਾਤਾਨੀਆਂ ਚੋਰਾਂ ਵਾਂਗ ਭੱਜ ਗਿਆ ਸੀ ।ਨਾਂ ਓਸ ਨੁ ਭਾਰਤ ਦੇ ਭੂਗੋਲ ਦੀ ਦੀ ਜਾਣਕਾਰੀ ਸੀ ਨਾਂ ਸਾਰੇ ਰੀਤੀ ਰਵਾਜਾਂ ਆਦਿ ਦੀ ,ਕਿਉਂਕਿ ਓਹ ਪਹਿਲੀ ਵਾਰ ਹੀ ਭਾਰਤ ਆਇਆ ਸੀ ,ਨਾਂ ਕਦੇ ਪਹਿਲਾਂ ਨਾਂ ਬਾਅਦ ਚ ,,,
ਕਾਹਨੁੰ ਆਪਾਂ ਆਪਣੇ ਉਜਾੜੇ ਦੇ ਦਿਨ ਢੋਲ ਢਮਾਕਿਆਂ ਨਾਲ ਮਨਾਉਂਦੇ ਹਾਂ ,ਜ਼ਮੀਨਾਂ ਗਵਾ ਲਈਆਂ,ਬਾਬੇ ਨਾਨਕ ਦਾ ਨਨਕਾਣਾ ਗੁਆ ਲਿਆ ਸੋ ਕਾਹਦੀਆਂ ਖੁਸ਼ੀਆਂ ਲੱਖਾਂ ਬੰਦੇ ਮਰਵਾ ਕੇ ,,,
ਕਮਲਪਰੀਤ ਸਿੰਘ ਬਰਾੜ
Author: Gurbhej Singh Anandpuri
ਮੁੱਖ ਸੰਪਾਦਕ