ਨਡਾਲਾ,14 ਅਗੱਸਤ(ਭੁਪਿੰਦਰ ਸਿੰਘ ਮਾਹੀ)ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਹੰਬੋਵਾਲ ਵਿਖੇ ਦਿੱਲੀ-ਅਮ੍ਰਿੰਤਸਰ ਨੈਸ਼ਨਲ ਹਾਈਵੇ ਤੇ ਇੱਕ ਤੇਜ਼ ਰਫਤਾਰ ਕੈਂਪਰ ਬਲੈਰੋ ਤੇ ਸੜਕ ਤੇ ਖੜੇ ਨੌਜਵਾਨ ਦਰਮਿਆਨ ਹੋਈ ਜ਼ਬਰਦਸਤ ਟੱਕਰ ਨਾਲ ਉਕਤ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਸੁਭਾਨਪੁਰ ਪੁਲਿਸ ਨੇ ਕੈਂਪਰ ਬਲੈਰੋ ਅਤੇ ਡਰਾਈਵਰ ਨੂੰ ਕਾਬੂ ਕਰਕੇ ਵੱਖ ਵੱਖ ਧਾਰਾਵਾ ਤਹਿਤ ਮਾਮਲਾ ਦਰਜ਼ ਕੀਤਾ ਹੈ ਮ੍ਰਿਤਕ ਨੌਜਵਾਨ ਦੀ ਪਹਿਚਾਣ ਤੇਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨਡਾਲਾ ਵਜੋਂ ਹੋਈ ਹੈ । ਇਸ ਸਬੰਧੀ ਸੁਭਾਨਪੁਰ ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਬਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਘੱਗ ਨੇ ਦੱਸਿਆ ਕਿ ਦੁਪਿਹਰ 12:30 ਵਜੇ ਦੇ ਕਰੀਬ ਮੈ ਆਪਣੇ ਟਰੱਕ ਨੰਬਰ ਪੀਬੀ 08 ਐੱਲ 8545 ਤੇ ਕਪੂਰਥਲਾ ਤੋ ਨਡਾਲਾ ਆ ਰਿਹਾ ਸੀ ਮੇਰੇ ਟਰੱਕ ਦੇ ਨਾਲ ਹੀ ਇੱਕ ਹੋਰ ਟਰੱਕ ਨੰਬਰ ਪੀਬੀ 23 ਕੇ 7581 ਜਿਸਨੂੰ ਤੇਜਿੰਦਰ ਸਿੰਘ ਪੁੱਤਰ ਅਵਤਾਰ ਵਾਸੀ ਨਡਾਲਾ ਜੋ ਮੇਰੇ ਨਾਲ ਹੀ ਡਰਾਈਵਰੀ ਕਰਦਾ ਹੈ ,ਵੀ ਕਪੂਰਥਲਾ ਤੋ ਨਡਾਲਾ ਆ ਰਿਹਾ ਸੀ ਨਡਾਲਾ-ਸੁਭਾਨਪੁਰ ਸੜਕ ਤੇ ਭਾਰੀ ਟਰੱਕਾਂ ਦੀ ਆਵਾਜਾਈ ਤੇ ਪਾਬੰਦੀ ਹੋਣ ਕਾਰਣ ਅਸੀ ਵਾਇਆ ਢਿਲਵਾਂ ਨਡਾਲਾ ਨੂੰ ਜਾ ਰਹੇ ਸਾਂ ਜਦ ਅਸੀ ਪਿੰਡ ਹੰਬੋਵਾਲ ਕੋਲ ਪੁੱਜੇ ਤਾਂ ਤੇਜਿੰਦਰ ਸਿੰਘ ਨੇ ਪਿਸ਼ਾਬ ਕਰਨ ਲਈ ਗੱਡੀ ਰੋਕੀ ਤੇ ਮੈਂ ਵੀ ਆਪਣੀ ਗੱਡੀ ਰੋਕ ਲਈ ਇਸ ਦੋਰਾਨ ਤੇਜਿੰਦਰ ਜਦ ਟਰੱਕ ਚ ਵਾਪਸ ਜਾਣ ਲਈ ਆਪਣੇ ਟਰੱਕ ਦੇ ਪਿੱਛੇ ਖੜਾ ਸੀ ਤਾਂ ਸੁਭਾਨਪੁਰ ਤਰਫੋਂ ਤੇਜ਼ ਰਫਤਾਰ ਬਲੈਰੋ ਕੈਂਪਰ ਨੰਬਰ ਐੱਚ ਆਰ 39 ਈ 9076 ਜਿਸਨੂੰ ਅਜੇ ਪੁੱਤਰ ਅਜੀਤ ਸਿੰਘ ਵਾਸੀ ਪੰਡਾਲਾ ਜ਼ਿਲਾ ਜੀਂਦ (ਹਰਿਆਣਾ ) ਨੇ ਗਲਤ ਸਾਈਡ ਤੋ ਲਿਆ ਕੇ ਟੱਕਰ ਮਾਰੀ ਜਿਸ ਨਾਲ ਤੇਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ । ਸੁਭਾਨਪੁਰ ਪੁਲਿਸ ਨੇ ਬਲੈਰੋ ਕੈਂਪਰ ਤੇ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ਼ ਕਰ ਦਿੱਤਾ ਹੈ ਅਤੇ ਲਾਸ਼ ਦਾ ਪੋਸਟਮਾਰਟ ਕਰਵਾ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ।
Author: Gurbhej Singh Anandpuri
ਮੁੱਖ ਸੰਪਾਦਕ