Home » ਅੰਤਰਰਾਸ਼ਟਰੀ » ਯੂਰਪ ‘ਚ 29 ਅਕਤੂਬਰ ਤੋਂ ਸਰਦੀਆਂ ਵਾਲਾ ਸਮਾਂ ਹੋਵੇਗਾ ਤਬਦੀਲ ਪਰ ਸਮਾਂ ਬਦਲਣ ਦੀ ਪਰੀਕਿਆ ਨੂੰ ਕਦੋਂ ਲੱਗ ਸਕੇਗੀ ਰੋਕ..?

ਯੂਰਪ ‘ਚ 29 ਅਕਤੂਬਰ ਤੋਂ ਸਰਦੀਆਂ ਵਾਲਾ ਸਮਾਂ ਹੋਵੇਗਾ ਤਬਦੀਲ ਪਰ ਸਮਾਂ ਬਦਲਣ ਦੀ ਪਰੀਕਿਆ ਨੂੰ ਕਦੋਂ ਲੱਗ ਸਕੇਗੀ ਰੋਕ..?

61 Views

ਇਟਲੀ ਦੇ ਟਾਇਮ ‘ਚ ਭਾਰਤ ਨਾਲੋਂ ਪਵੇਗਾ ਸਾਢੇ ਚਾਰ ਘੰਟੇ ਦਾ ਫ਼ਰਕ

ਰੋਮ 28 ਅਕਤੂਬਰ ( ਦਲਵੀਰ ਕੈਂਥ ) ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੀਆਂ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸਾਲ 2001 ਤੋਂ ਇੱਕਸਾਰ ਬਦਲਿਆ ਜਾਂਦਾ ਹੈ। ਇਸ ਨੂੰ ਡੇਅ ਲਾਈਟ ਸੇਵਿੰਗ ਟਾਈਮ ਕਿਹਾ ਜਾਂਦਾ ਹੈ ਜੋ ਕਿ ਦੁਨੀਆਂ ਦੇ ਕਰੀਬ 70 ਦੇਸ਼ਾਂ ਵੱਲੋਂ ਸਾਲ ਦੇ ਵੱਖ-ਵੱਖ ਮਹੀਨਿਆਂ ਵਿੱਚ ਕੀਤਾ ਜਾਂਦਾ ਹੈ।ਯੂਰਪ ‘ਚ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ। ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨੀਵਾਰ ਤੇ ਐਤਵਾਰ ਤੜਕੇ ਨੂੰ ਰਾਤ 2 ਵਜੇ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ ਮਤਲਬ ਜਿਵੇਂ ਕਿ ਜੇਕਰ ਘੜ੍ਹੀ ਅਨੁਸਾਰ ਰਾਤ ਨੂੰ 2 ਵਜੇ ਹੋਣਗੇ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ ਅਤੇ ਇਹ ਟਾਇਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖਰੀ ਸਨੀਵਾਰ ਤੱਕ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਹੁਣ ਜਦੋ 28-29 ਅਕਤੂਬਰ ਦੀ ਰਾਤ 3 ਵਜੇ ਹੋਣਗੇ ਤਾਂ ਉਸ ਨੂੰ ਰਾਤ ਦੇ 2 ਵਜੇ ਸਮਝਿਆ ਜਾਵੇਗਾ ਅਤੇ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਪਿੱਛੇ ਕਰ ਲਈਆਂ ਜਾਣਗੀਆਂ ਜਿਹੜੀਆਂ ਘੜ੍ਹੀਆਂ ਤਾਂ ਕੰਪਿਊਟਰ ਰਾਈਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਈਜ਼ਡ ਘੜ੍ਹੀਆਂ ਨਹੀਂ ਹਨ ਉਨ੍ਹਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਂਦੇ ਹਨ। ਜੇਕਰ ਗੱਲ ਕਰੀਏ ਇੰਡੀਆ ਨਾਲ ਸਮੇਂ ਦੇ ਬਦਲਾਅ ਦੀ,ਜਿੱਥੇ ਪਹਿਲਾਂ ਇਹ ਫ਼ਰਕ 3:30 ਘੰਟੇ ਦਾ ਸੀ, ਅੱਜ ਤੋਂ 4:30 ਘੰਟੇ ਦਾ ਫਰਕ ਹੋਵੇਗਾ
ਜ਼ਿਕਰਯੋਗ ਹੈ ਕਿ ਯੂਰਪ ਦੇ ਇਹ ਸਮਾਂ ਬਦਲਣ ਦੀ ਪ੍ਰਤੀਕ੍ਰਿਆ ਸਾਲ 2001 ਤੋਂ ਚਲੀ ਆ ਰਹੀ ਹੈ ਬੇਸਕ ਇਸ ਸਮੇਂ ਦੀ ਤਬਦੀਲੀ ਨਾਲ ਯੂਰਪੀਅਨ ਲੋਕ ਕਾਫੀ ਹੱਦ ਤਕ ਪ੍ਰਭਾਵਿਤ ਹੰਦੇ ਹਨ ਜਿਸ ਦੇ ਮੱਦੇ ਨਜ਼ਰ ਯੂਰਪ ਪਾਰਲੀਮੈਂਟ ਵਿੱਚ ਸਮਾਂ ਬਦਲਣ ਦੀ ਪ੍ਰੀਕਿਆ ਨੂੰ ਰੋਕਣ ਲਈ ਮਤਾ ਪਾਸ ਵੀ ਹੋ ਚੁੱਕਾ ਹਾਂ ਜਿਸ ਨੂੰ ਸੰਨ 2021 ਤੋਂ ਲਾਗੂ ਕਰਨਾ ਸੀ ਪਰ ਕੋਵਿਡ -19 ਕਾਰਨ ਇਹ ਫੈਸਲਾ ਲਾਗੂ ਨਹੀਂ ਹੋ ਸਕਿਆ।
ਯੂਰਪੀਅਨ ਯੂਨੀਅਨ ਵੱਲੋਂ ਸਮਾਂ ਬਦਲਣ ਦੀ ਪ੍ਰਕਿਰਿਆ ਦਾ ਮੁੱਖ ਮੰਤਵ ਯੂਰਪੀ ਦੇਸ਼ਾਂ ਵਿੱਚ ਅੰਦਰੂਨੀ ਕਾਰੋਬਾਰ ਨੂੰ ਪ੍ਰਫੁਲੱਤ ਕਰਨਾ ਅਤੇ ਊਰਜਾ ਦੀ ਲਾਗਤ ਨੂੰ ਘਟਾਉਣਾ ਸੀ ਪਰ ਇਸ ਬਦਲਾਅ ਨਾਲ ਲੋਕਾਂ ਦਾ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੁੰਦਾ ਸੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE