ਵੈਰੋਨਾ 10 ਫਰਵਰੀ ( ਦਲਵੀਰ ਸਿੰਘ ਕੈਂਥ ) ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਰਣਜੀਤ ਸਿੰਘ ਨੂੰ ਕਰਨਾ ਪੈ ਹੈ ਰਿਹਾ ਬਹੁਤ ਮੂਸ਼ਕਿਲਾ ਦਾ ਸਾਹਮਨਾ ।ਜੋ ਕੀ ਇੰਗਲੈਂਡ ਵਿੱਚ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਅਪਣੇ ਚੰਗੇ ਭਵਿੱਖ ਲਈ ਰਹਿ ਰਹੇ ਸਨ। ਉਹ ਪੰਜਾਬ ਦੇ ਸ਼ਹਿਰ ਫਗਵਾੜਾ ਦੇ ਰਹਿਣ ਵਾਲੇ ਹਨ। ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਇੰਗਲੈਂਡ ਦੇ ਨਾਰਥਨ ਆਇਰਲੈਂਡ ਸ਼ਹਿਰ ਦੇ ਵਿੱਚ ਇੱਕ ਰੈਸਟੋਰੈਂਟ ਖੋਲਣ ਤੇ ਉਹਨਾਂ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੰਗਲੈਂਡ ਦੇ ਹੀ ਕਿੱਲਸੇ ਮਾਫੀਆ ਗੁਰੱਪ ਕੋਲੋਂ ਰੈਸਟੋਰੈਂਟ ਬੰਦ ਕਰਨ ਦੇ ਲਈ ਦਬਾਅ ਬਣਾਉਂਦਿਆਂ ਹੋਇਆਂ ਰੈਸਟੋਰੈਂਟ ਬੰਦ ਕਰਨ ਨੂੰ ਕਿਹਾ ਗਿਆ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਗੰਭੀਰ ਸਿੱਟੇ ਭੁਗਤਣ ਦੇ ਲਈ ਤਿਆਰ ਰਹਿਣ ਦੀਆਂ ਧਮਕੀਆਂ ਦਿੱਤੀਆ ਗਈਆ। ਰਣਜੀਤ ਸਿੰਘ ਵੱਲੋ ਪ੍ਰੈੱਸ ਨਾਲ ਗੱਲਬਾਤ ਕਰਦਿਆ ਦੱਸਿਆ ਗਿਆ ਹੈ ਕੀ ਕੁੱਝ ਅਣਪਛਾਤੇ ਵਿਅਕਤੀ ਵੱਲੋ ਜਦੋ ਉਹ ਰਾਤ ਦੇ ਸਮੇਂ ਅਪਣਾ ਰੈਸਟੋਰੈਂਟ ਬੰਦ ਕਰਕੇ ਜਾ ਘਰ ਨੂੰ ਵਾਪਸ ਰਹੇ ਸਨ ਤਾਂ ਉਸ ਵੇਲੇ ਉਹ ਅਣਪਛਾਤੇ ਵਿਅਕਤੀਆ ਵੱਲੋ ਉਹਨਾਂ ਦੇ ਨਾਲ ਰੈਸਟੋਰੈਂਟ ਵਿੱਚ ਦਾਖਲ ਹੋਕੇ ਕੁੱਟਮਾਰ ਵੀ ਕੀਤੀ ਗਈ।
Author: Gurbhej Singh Anandpuri
ਮੁੱਖ ਸੰਪਾਦਕ