ਰੋਮ (ਦਲਵੀਰ ਕੈਂਥ): ਇਟਲੀ ਦੇ ਕੰਪਾਨੀਆ ਸੂਬੇ ਦੇ ਸ਼ਹਿਰ ਇਬੋਲੀ (ਸਲੇਰਨੋ) ਤੋਂ 2 ਪਾਲਤੂ ਪਿਟਬੁੱਲ ਕੁੱਤਿਆਂ ਵੱਲੋਂ ਇੱਕ 15 ਮਹੀਨਿਆਂ ਦੇ ਬੱਚੇ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦੇਣ ਦਾ ਦੁੱਖਦਾਇਕ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਾਣਕਕਾਰੀ ਅਨੁਸਾਰ ਇਬੋਲੀ ਵਿਖੇ ਘਰ ਵਿੱਚ ਪਾਲੇ 2 ਪਿਟਬੁੱਲ ਕੁੱਤਿਆਂ ਨੇ ਆਪਣੀ ਮਾਲਕਣ ਦੇ ਦੋਸਤ ਦੇ ਮੁੰਡੇ ‘ਤੇ (ਜੋ ਕਿ ਮਹਿਜ਼ 15 ਮਹੀਨਿਆਂ ਦਾ ਸੀ) ਹਮਲਾ ਕਰਕੇ ਮਾਰ ਮੁਕਾਇਆ ਹੈ। ਇਸ ਹਮਲੇ ਵਿੱਚ ਮਰਹੂਮ ਦੀ ਮਾਂ ਨੇ ਬਹੁਤ ਜ਼ੋਰ ਲਗਾਇਆ ਕਿ ਉਹ ਆਪਣੇ ਲਾਡਲੇ ਨੂੰ ਇਹਨਾਂ ਹੈਵਾਨ ਬਣੇ ਕੁੱਤਿਆਂ ਤੋਂ ਕਿਸੇ ਢੰਗ ਨਾਲ ਬਚਾ ਲਵੇ ਪਰ ਅਫ਼ਸੋਸ ਕੁੱਤਿਆਂ ਦੇ ਤਿੱਖੇ ਦੰਦਾਂ ਨੇ ਬੱਚੇ ਦੇ ਸਰੀਰ ‘ਤੇ ਅਜਿਹੇ ਜ਼ਖ਼ਮ ਕਰ ਦਿੱਤੇ ਜਿਹੜੇ ਉਸ ਦੀ ਮੌਤ ਦਾ ਕਾਰਨ ਬਣ ਗਏ। ਕੁੱਤਿਆਂ ਨੇ ਇਸ ਹਮਲੇ ਨੇ ਬੱਚੇ ਦੀ ਮਾਂ ਨੂੰ ਵੀ ਜਖਮੀ ਕਰ ਦਿੱਤਾ।
ਘਟਨਾ ਵਾਪਰਦੇ ਹੀ ਅੰਬੂਲੈਂਸ ਨੂੰ ਕਾਲ ਕਰ ਦਿੱਤੀ ਗਈ ਜੋ ਕਿ ਚੰਦ ਮਿੰਟਾਂ ਵਿੱਚ ਹੀ ਘਟਨਾ ਸਥਲ ‘ਤੇ ਪਹੁੰਚ ਗਈ। ਅੰਬੂਲੈਂਸ ਦੇ ਡਾਕਟਰਾਂ ਨੇ ਕੁੱਤਿਆਂ ਵੱਲੋਂ ਨੋਚ ਖਾਧੇ ਬੱਚੇ ਜਿਹੜਾ ਕਿ ਖੂਨ ਨਾਲ ਲੱਥਪੱਥ ਸੀ, ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕਾਰਾਬਿਨੇਰੀ ਪੁਲਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਪਰ ਵਾਪਰੀ ਇਸ ਘਟਨਾ ਨਾਲ ਛੋਟੇ ਬੱਚਿਆਂ ਦੇ ਮਾਪੇ ਕਾਫ਼ੀ ਪ੍ਰੇਸ਼ਾਨ ਦੇਖੇ ਗਏ। ਜ਼ਿਕਰਯੋਗ ਹੈ ਜਿੱਥੇ ਭਾਰਤ ਵਰਗੇ ਦੇਸ਼ ਵਿੱਚ ਕਾਨੂੰਨ ਅਜਿਹੇ ਖਤਰਨਾਕ ਕੁੱਤਿਆਂ ਦੀਆਂ 23 ਕਿਸਮਾਂ ਨੂੰ ਘਰਾਂ ਵਿੱਚ ਰੱਖਣ ‘ਤੇ ਪਾਬੰਦੀ ਲਗਾਉਂਦਾ ਹੈ ਉੱਥੇ ਇਟਾਲੀਅਨ ਕਾਾਨੂੰਨ ਬੇਸ਼ੱਕ ਕਿ ਅਜਿਹੀਆਂ 17 ਕਿਸਮਾਂ ਨੂੰ ਘਰਾਂ ਵਿੱਚ ਰੱਖਣ ਲਈ ਸਾਵਧਾਨੀ ਜਾਂ ਨਾ ਰੱਖਣ ਲਈ ਸੰਕੇਤ ਦਿੰਦਾ ਹੈ ਪਰ ਦੇਸ਼ ਵਿੱਚ ਕਿਸੇ ਵੀ ਕੁੱਤੇ ਦੀ ਨਸਲ ਨੂੰ ਦਾਖਲ ਹੋਣ ਤੋਂ ਨਹੀਂ ਰੋਕਦਾ।ਇਟਲੀ ਵੀ ਹੋਰ ਯੂਰਪੀਅਨ ਦੇਸ਼ਾਂ ਵਾਂਗਰ ਪਾਬੰਦੀਸ਼ੁਦਾ ਕੁੱਤਿਆਂ ਦੀ ਨਸਲਾਂ ‘ਤੇ ਰੋਕ ਲਾਉਂਦਾ ਹੈ। ਇਨ੍ਹਾਂ ਕੁੱਤਿਆਂ ਦੀ ਸੂਚੀ 92 ਤੋਂ ਸੋਧ ਕਿ ਹੁਣ ਸਰਕਾਰ ਨੇ 17 ਕਰ ਦਿੱਤੀ ਹੈ ਜਿਨ੍ਹਾਂ ਵਿੱਚ ਪਿਟਬੁੱਲ, ਟੋਸਾ ਇਨੂ ਤੇ ਬ੍ਰਾਜ਼ੀਲੀਅਨ ਮਾਸਟਿਫ਼ ਆਦਿ ਸ਼ਾਮਲ ਹਨ। ਇਟਲੀ ਦੇ ਮਸ਼ਹੂਰ ਸ਼ਹਿਰ ਵੇਨਿਸ ਵਿੱਚ ਰੋਤਵਾਈਲਰ ਕਿਸਮ ਦੇ ਕੁੱਤੇ ‘ਤੇ ਪੂਰਨ ਪਾਬੰਦੀ ਹੈ।
Author: Gurbhej Singh Anandpuri
ਮੁੱਖ ਸੰਪਾਦਕ