ਸਨਬੋਨੀਫਾਚੋ ਸ਼ਹਿਰ ਤੋਂ ਲੜਨਗੇ ਚੋਣ।
ਵੈਨਿਸ (ਇਟਲੀ) 10 ਮਈ (ਤਿ੍ਰਵਜੋਤ ਸਿੰਘ ਵਿੱਕੀ ) ਇਟਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਮਿਤੀ 8 ਅਤੇ 9 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਸਲ ਦੀਆਂ ਚੋਣਾਂ ਅੰਦਰ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਬੱਲ ਉਮੀਦਵਾਰ ਐਲਾਨੇ ਗਏ ਹਨ।ਜੋ ਕਿ ਸਿਵਲ ਲਿਸਟ ਤਹਿਤ “ਖੇਤਰੀ ਅਤੇ ਭਾਈਚਾਰਕ” ਗੱਠਜੋੜ ਦੀ ਤਰਫੋਂ ਸਨਬੋਨੀਫਾਚੋ ਸ਼ਹਿਰ ਵਿਖੇ “ਕੌਸਲਰ” ਵਜੋਂ ਚੋਣ ਲੜਨਗੇ।ਲੱਗਭਗ 22 ਹਜਾਰ ਦੀ ਅਬਾਦੀ ਵਾਲੇ ਇਸ ਸ਼ਹਿਰ ਵਿੱਚ ਉਹ ਇੱਕੋ-ਇੱਕ ਪੰਜਾਬੀ ਉਮੀਦਵਾਰ ਹਨ। ਸ:ਹਰਪ੍ਰੀਤ ਸਿੰਘ ਬੱਲ ਪਿਛੋਕੜ ਤੋਂ ਕਪੂਰਥਲਾ ਜਿਲੇ ਦੇ ਪਿੰਡ ਬੁਤਾਲਾ ਨਾਲ਼ ਸਬੰਧਿਤ ਹਨ ਅਤੇ ਉਹ ਆਪਣੇ ਪਿਤਾ ਸ:ਸੁਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਦੇ ਨਾਲ਼ ਸਾਲ 1999 ਵਿੱਚ 14 ਸਾਲ ਦੀ ਉਮਰ ਵਿੱਚ ਇਟਲੀ ਪਹੁੰਚੇ ਸਨ।ਇਟਲੀ ਦੀ ਪਾਦੋਵਾ ਯੂਨੀਵਰਸਿਟੀ ਤੋਂ ਟੈਕਨੀਕਲ ਖੇਤਰ ਵਿੱਚ ਪੜਾਈ ਪੂਰੀ ਕਰਨ ਉਪਰੰਤ ਉਹ ਪਿਛਲੇ ਲੰਬੇ ਅਰਸੇ ਤੋਂ ਡਿਉਟੀ ਦੇ ਨਾਲ ਨਾਲ਼ ਸਮਾਜਿਕ ਅਤੇ ਧਾਰਮਿਕ ਖੇਤਰ ਅੰਦਰ ਵੀ ਸਰਗਰਮ ਹੋ ਕੇ ਜਿਕਰਯੋਗ ਭੂਮਿਕਾ ਨਿਭਾਉਦੇ ਆ ਰਹੇ ਹਨ ਅਤੇ ਉਹ ਇੱਥੇ ਵਸਦੇ ਭਾਰਤੀ ਭਾਈਚਾਰੇ ਦੇ ਨਾਲ਼ ਇਟਾਲੀਅਨ ਲੋਕਾਂ ਅੰਦਰ ਵੀ ਕਾਫੀ ਚੰਗਾ ਅਕਸ਼ ਰੱਖਦੇ ਹਨ।ਸ:ਹਰਪ੍ਰੀਤ ਸਿੰਘ ਨੂੰ ਨਗਰ ਕੌਸਲ ਦੀਆਂ ਇਨਾਂ੍ਹ ਚੋਣਾਂ ਵਿੱਚ ਉਮਦੀਵਾਰ ਐਲਾਨੇ ਜਾਣ ਨਾਲ਼ ਸਮੁੱਚੇ ਭਾਰਤੀਆਂ ਦਾ ਮਾਣ ਵਧਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ