4 ਜੁਲਾਈ 1955 ਸਾਕੇ ਸੰਬੰਧੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਪ੍ਰਦਰਸ਼ਨੀ ਲਗਾਈ
ਅੰਮ੍ਰਿਤਸਰ, 4 ਜੁਲਾਈ ( ਤਾਜੀਮਨੂਰ ਕੌਰ ) ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ 4 ਜੁਲਾਈ 1955 ਦੇ ਸਾਕੇ ਦੇ ਨਮਿੱਤ ਅਵਾਜ਼ ਏ ਕੌਮ ਜੱਥੇਬੰਦੀ ਵਲੋ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਅਤੇ ਅਰਦਾਸ ਕੀਤੀ ਗਈ। ਇਸ ਸਮਾਗਮ ਵਿੱਚ ਵੱਖ ਵੱਖ ਜੱਥੇਬੰਦੀਆ ਦੇ ਆਗੂਆਂ ਨੇ ਹਾਜ਼ਰੀ ਲਗਵਾਈ। ਆਵਾਜ਼ ਏ ਕੌਮ ਦੇ ਪ੍ਰਧਾਨ ਮਨਜੀਤ ਸਿੰਘ, ਸ. ਨੋਬਲਜੀਤ ਸਿੰਘ ਬੁੱਲ੍ਹੋਵਾਲ, ਸ. ਹਰਜਿੰਦਰ ਸਿੰਘ ਨਿਹੰਗ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ 4 ਜੁਲਾਈ 1955 ਦੇ ਸਾਕੇ ਨੂੰ ਹਰ ਸਿੱਖ ਅਤੇ ਪੰਜਾਬੀ ਦੀਆਂ ਯਾਦਾਂ ਵਿੱਚ ਤਰੋ-ਤਾਜ਼ਾ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਹ ਸਾਕਾ ਭਾਰਤੀ ਸਟੇਟ ਵੱਲੋ ਪੰਜਾਬ, ਪੰਜਾਬੀ ਅਤੇ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਕੁਚਲਣ ਲਈ ਕੀਤਾ ਗਿਆ ਸੀ। ਇਹ ਸਾਕਾ ਅਕਾਲੀ ਦਲ ਅਤੇ ਐਸ ਜੀ ਪੀ ਸੀ ਵਲੋ ਵੱਡੇ ਪੱਧਰ ‘ਤੇ ਮਨਾਇਆ ਜਾਣਾ ਚਾਹੀਦਾ ਸੀ ਪਰ ਜਿਸ ਤਰ੍ਹਾਂ ਇਨ੍ਹਾਂ ਸਿੱਖ ਸੰਸਥਾਵਾਂ ਦੇ ਆਗੂ ਲੀਹੋ ਲੱਥੇ ਹਨ, ਇਨ੍ਹਾਂ ਪੰਜਾਬ ਅਤੇ ਪੰਥ ਦੇ ਮੁੱਦਿਆਂ ‘ਤੇ ਸੰਘਰਸ਼ ਕਰਨਾ ਵੀ ਛੱਡ ਦਿੱਤਾ ਹੈ। ਜਿਹੜੀ ਕੌਮ ਆਪਣੇ ਉੱਪਰ ਹੋਏ ਜ਼ੁਲਮ ਅਤੇ ਧੱਕੇ ਭੁੱਲ ਜਾਂਦੀ ਹੈ ਉਸ ਕੌਮ ਦਾ ਭਵਿੱਖ ਵੀ ਖਤਮ ਹੋ ਜਾਂਦਾ ਹੈ। ਸਮਾਗਮ ਉਪਰੰਤ ਜੱਥੇਬੰਦੀ ਵੱਲੋ ਇੱਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਉਸ ਸਮੇ ਹੋਏ ਜ਼ਬਰ ਅਤੇ ਜ਼ੁਲਮ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਲਗਾਈਆਂ ਗਈਆ। ਇਨ੍ਹਾ ਤਸਵੀਰਾਂ ਨੂੰ ਸੰਗਤ ਨੇ ਬਹੁਤ ਧਿਆਨ ਨਾਲ ਦੇਖਿਆ ਅਤੇ ਪੜ੍ਹਿਆ। ਇਹ ਤਸਵੀਰਾਂ ਦਰਬਾਰ ਸਾਹਿਬ, ਗੁ ਮੰਜੀ ਸਾਹਿਬ ‘ਤੇ ਪੁਲਿਸ ਦਾ ਕਬਜ਼ਾ ਅਤੇ ਉਨ੍ਹਾਂ ਗੋਲਿਆਂ ਦੀਆਂ ਸਨ ਜਿਹੜੇ ਉਸ ਸਮੇ ਸੰਗਤ ‘ਤੇ ਸੁੱਟੇ ਗਏ ਸਨ। ਇਸ ਸਮੇ ਕੌਮੀ ਇਨਸਾਫ ਮੋਰਚੇ ਤੋ ਭਾਈ ਪਾਲ ਸਿੰਘ ਫਰਾਂਸ, ਜੱਥਾ ਦਮਦਮੀ ਟਕਸਾਲ ਵਲੋਂ ਗਿਆਨੀ ਤੇਜਵੀਰ ਸਿੰਘ ਜੀ, ਬਲਦੇਵ ਸਿੰਘ ਗੱਤਕਾ ਮਾਸਟਰ, ਜਤਿੰਦਰਪਾਲ ਸਿੰਘ ਮਝੈਲ, ਕੰਵਲਚਰਨਜੀਤ ਸਿੰਘ ਟੈਣੀ , ਜੁਗਰਾਜ ਸਿੰਘ ਯੁਨਾਇਟੇਡ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਅਵਾਜ਼ ਏ ਕੌਮ ਤੋ ਨੋਬਲਜੀਤ ਸਿੰਘ, ਹਰਜਿੰਦਰ ਸਿੰਘ, ਰਣਵੀਰ ਸਿੰਘ, ਗੁਰਦੀਪ ਸਿੰਘ ਗੜ੍ਹਦੀਵਾਲ, ਬਾਬਾ ਕੇਵਲ ਸਿੰਘ, ਕਰਨੈਲ ਸਿੰਘ ਘੋੜੇਵਾਹਾ ਅਤੇ ਸ਼ਰਨਜੀਤ ਸਿੰਘ ਚੌਲਾਂਗ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ