ਮਿਲਾਨ ਇਟਲੀ 6 ਨਵੰਬਰ ( ਸਾਬੀ ਚੀਨੀਆ) ਰਾਜਧਾਨੀ ਰੋਮ ਦੇ ਨਾਲ ਪੈਂਦੇ ਕਸਬਾ ਅਪ੍ਰੀਲੀਆ ਵਿਖੇ ਪੰਜਾਬੀ ਲੋਕ ਗਾਇਕ ਅੰਮ੍ਰਿਤ ਮਾਨ ਦਾ ਸਟੇਜ ਸ਼ੋਅ “ਦਿਵਾਲੀ ਮੇਲਾ 2024, ਪ੍ਰੋਗਰਾਮ ਬੇਹੱਦ ਸਫਲਤਾ ਪੂਰਵਕ ਤਰੀਕੇ ਸੰਪੰਨ ਹੋਇਆ ਦੀਵਾਲੀ ਮੇਲੇ ਨੂੰ ਕਰਵਾਉਣ ਲਈ ਪੰਕਜ ਢੀਂਗਰਾਂ , ਰੋਬਿਨ , ਵਿਕਾਸ ਗਰੌਵਰ ਅਤੇ ਉਨਾਂ ਟੀਮ ਸਮੁੱਚੀ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਰਪ ਮਸ਼ਹੂਰ ਐਂਨਕਰ ਕੋਮਲ ਗੁਰਾਇਆ ਵੱਲੋ ਆਪਣੇ ਸੁਭਾਅ ਮੁਤਾਬਿਕ ਮਿੱਠੇ ਮਿੱਠੇ ਬੋਲੇਂ ਦੇ ਨਾਲ ਕੀਤੀ ਗਈ ਕੋਮਲ ਗੁਰਾਇਆ ਨੇ ਜੋ ਹੀ ਅੰਮ੍ਰਿਤ ਮਾਨ ਨੂੰ ਸਟੇਜ ਤੇ ਆਉਣ ਲਈ ਸੱਦਾ ਦਿੱਤਾ ਸਾਰੇ ਪਾਸੇ ਤਾੜੀਆਂ ਤੇ ਲਲਕਾਰਿਆਂ ਦੇ ਨਾਲ ਆਏ ਹੋਏ ਸਰੋਤਿਆਂ ਵੱਲੋ ਆਪਣੇ ਮਹਿਬੂਬ ਕਲਾਕਾਰ ਦਾ ਸਵਾਗਤ ਕੀਤਾ ਗਿਆ । ਉਸਨੇ ਆਪਣੇ ਇੱਕ ਤੋਂ ਇੱਕ ਮਸ਼ਹੂਰ ਗੀਤਾ ਨਾਲ ਹਾਜਰੀ ਲਵਾਉਂਦੇ ਹੋਏ ਮੇਲਾ ਲੁੱਟ ਲਿਆ ਉਸਨੇ ਸਿੱਧੂ ਮੂਸੇਵਾਲੇ ਨਾਲ ਸੰਬੰਧਿਤ ਗੱਲਾਂ ਕਰਦਿਆਂ ਹੋਇਆ ਦੱਸਿਆ ਕਿ ਸਿੱਧੂ ਨਾਲ ਮੇਰੀ ਯਾਰੀ ਦੀਆਂ ਬਹਤ ਸਾਰੀਆਂ ਯਾਦਾਂ ਨੇ ਜਿਹੜੀਆਂ ਕਿ ਮੇਰੇ ਨਾਲ ਹੀ ਸਿਵਿਆਂ ਤੱਕ ਜਾਣਗੀਆਂ ਉਸਨੇ ਆਪਣੇ ਉਨਾਂ ਸਰੋਤਿਆਂ ਲਈ ਮਾਂ ਅਤੇ ਬਾਪੂ ਦੋਵੇਂ ਗੀਤਾਂ ਗਾਏ ਜਿਹੜੇ ਇਸ ਦੀਵਾਲੀ ਮਾਪਿਆ ਤੇ ਪਰਿਵਾਰਾਂ ਤੇ ਦੂਰ ਸਨ ਭਾਵਨਾਤਮਿਕ ਤਰੀਕੇ ਮੇਲੇ ਨੂੰ ਸਿਖਰ ਤੇ ਪਹੁੰਚਾਇਆ ਅੰਮ੍ਰਿਤ ਮਾਨ ਨੇ ਆਪਣੇ ਬੰਬੀਹਾ ਬੋਲੇ ਗੀਤ ਨਾਲ ਮਹਰੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਉਪਰੰਤ ਆਪਣੇ ਇੱਕ ਤੋਂ ਇੱਕ ਮਸ਼ਹੂਰ ਗੀਤ ਦੇਸੀ ਦਾ ਡਰਾਮਾ ਮੁਛ ਰੱਖੀ ਦੇ ਨਾਲ ਸਰੋਤਿਆਂ ਨੂੰ ਝੂੰਮਣ ਲਾ ਛੱਡਿਆ ਅੰਮ੍ਰਿਤ ਮਾਨ ਨੇ ਰੋਮ ਦੇ ਲੋਕਾਂ ਦਾ ਵਾਰ ਵਾਰ ਧੰਨਵਾਦ ਕੀਤਾ ਜਿੰਨਾਂ ਉਸਦੇ ਗੀਤਾਂ ਦਾ ਖੂਬ ਆਨੰਦ ਮਾਣਿਆ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਉਸਦਾ ਮਿਲਾਨ ਵਿਖੇ ਹੋਣ ਵਾਲਾ ਸ਼ੋਅ ਕਿਸੇ ਕਾਰਨ ਨਹੀ ਹੋ ਸਕਿਆ ਸੀ ਪਰ ਰੋਮ ਦੇ ਅਪ੍ਰੀਲੀਆ ਸ਼ਹਿਰ ਵਿਚ ਉਸਨੇ ਪੂਰੀ ਤਰ੍ਹਾਂ ਧੰਨ ਧੰਨ ਕਰਵਾ ਦਿੱਤੀ । ਅੰਮ੍ਰਿਤ ਮਾਨ ਨੇ ਇਟਲੀ ਵਾਲਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇੱਥੋ ਫੈਸ਼ਨ ਵਾਗ ਤੁਹਾਡੇ ਦਿਲਾਂ ਵਿੱਚ ਬਹੁਤ ਪਿਆਰ ਹੈ ਜਿਸ ਲਈ ਉਹ ਸਭ ਦੇ ਧੰਨਵਾਦੀ ਹਨ ਜਿੰਨਾਂ ਇਸ ਦੀਵਾਲੀ ਮੇਲੇ ਨੂੰ ਸਫਲ ਬਾਣਿਆ । ਯੂਰਪ ਦੇ ਮਸ਼ਹੂਰ ਮਿਊਜਿਕ ਡਰੈਕਟਰ ਅਮਨ ਹੇਅਰ ਦੇ ਲਾਈਵ ਬੈਂਡ ਤੇ ਵੱਜਦੀ ਢੋਲ ਦੀ ਤਾਲ ਤੇ ਸਰੋਤਿਆਂ ਨੇ ਖੂਬ ਭੰਗੜੇ ਪਾਏ ।
Author: Gurbhej Singh Anandpuri
ਮੁੱਖ ਸੰਪਾਦਕ