ਫ਼ਤਹਿਗੜ੍ਹ ਸਾਹਿਬ, 26 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) “ਹਿੰਦੂਤਵ ਸੋਚ ਵਾਲੇ ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਕੱਟੜਵਾਦੀ ਸੋਚ ਦੇ ਮਾਲਕ ਮੁਤੱਸਵੀ ਲੋਕ ਅਕਸਰ ਹੀ ਆਪਣੀ ਹਿੰਦੂਤਵ ਹਕੂਮਤੀ ਧੌਸ ਨੂੰ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਠੋਸਣ ਹਿੱਤ ਗੋਦੀ ਮੀਡੀਆਂ ਅਤੇ ਆਪਣੇ ਪ੍ਰਚਾਰ ਸਾਧਨਾਂ ਉਤੇ ਅਕਸਰ ਹੀ ਅਜਿਹਾ ਬਿਰਤਾਂਤ ਸਿਰਜਣ ਦੇ ਆਦਿ ਹਨ, ਜਿਸ ਨਾਲ ਕੌਮਾਂਤਰੀ ਪੱਧਰ ਤੇ ਵੀ ਅਤੇ ਇੰਡੀਆ ਪੱਧਰ ਤੇ ਵੀ ਆਪਣੀ ਮਨੁੱਖਤਾ ਵਿਰੋਧੀ ਹਿੰਦੂਤਵ ਸੋਚ ਨੂੰ ਵੱਡਾ ਤੇ ਸਹੀ ਦਰਸਾਇਆ ਜਾ ਸਕੇ । ਬੀਤੇ ਸਮੇ ਵਿਚ ਇਸੇ ਬਿਰਤਾਂਤ ਨੂੰ ਹੋਰ ਪ੍ਰਚਾਰਣ ਹਿੱਤ ਪ੍ਰਚਾਰ ਸਾਧਨਾਂ ਉਤੇ ਮਿਸਟਰ ਡੋਨਾਲਡ ਟਰੰਪ ਅਤੇ ਮੋਦੀ ਦੇ ਆਪਸੀ ਸੰਬੰਧਾਂ ਨੂੰ ਵੱਡੀ ਗਿਣਤੀ ਵਿਚ ਵਧਾ-ਚੜਾਕੇ ਪੇਸ ਵੀ ਕਰਦੇ ਰਹੇ ਹਨ ਅਤੇ ਅਮਰੀਕਾ ਨਾਲ ਹਿੰਦੂਤਵ ਫਿਰਕੂ ਹੁਕਮਰਾਨਾਂ ਦੇ ਅੱਛੇ ਸੰਬੰਧਾਂ ਦਾ ਦਾਅਵਾ ਵੀ ਕਰਦੇ ਰਹੇ ਹਨ । ਤਾਂ ਕਿ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਸੇਸ ਤੌਰ ਤੇ ਸਿੱਖ ਕੌਮ ਉਤੇ ਆਪਣਾ ਅਖੌਤੀ ਪ੍ਰਭਾਵ ਪਾਇਆ ਜਾ ਸਕੇ । ਪਰ ਜਿਸ ਸਿੱਖ ਕੌਮ ਨੇ ਨਾ ਕਦੀ ਬੀਤੇ ਇਤਿਹਾਸ ਵਿਚ ਅਤੇ ਨਾ ਹੀ ਅਜੋਕੇ ਸਮੇ ਵਿਚ ਕਿਸੇ ਤਰ੍ਹਾਂ ਦੀ ਗੁਲਾਮੀ ਨੂੰ ਕਬੂਲਿਆ ਹੈ ਅਤੇ ਨਾ ਹੀ ਆਪਣੇ ਕੌਮੀ ਦੁਸ਼ਮਣਾਂ ਨਾਲ ਸਮਝੌਤਾ ਕੀਤਾ ਹੈ, ਨਾ ਹੀ ਕੌਮ ਉਤੇ ਜ਼ਬਰ ਢਾਹੁਣ ਵਾਲਿਆ ਨੂੰ ਕਦੀ ਮੁਆਫ਼ ਕੀਤਾ ਹੈ । ਹੁਣੇ 20 ਜਨਵਰੀ ਨੂੰ ਮਿਸਟਰ ਡੋਨਾਲਡ ਟਰੰਪ ਦੀ ਪ੍ਰੈਜੀਡੈਟ ਦੇ ਸੌਂਹ ਚੁੱਕ ਸਮਾਗਮ ਸਮੇਂ ਵਸਿੰਗਟਨ ਡੀਸੀ ਦੇ ਹੋਏ ਸੌਂਹ ਚੁੱਕ ਇਕੱਠ ਵਿਚ ਜਿਸ ਵੱਡੇ ਪੱਧਰ ਤੇ ਸਿੱਖ ਸਖਸ਼ੀਅਤਾਂ ਦੀ ਇਸ ਸਮਾਗਮ ਵਿਚ ਹਾਜਰੀ ਰਹੀ ਅਤੇ ਜਿਵੇ ਮੋਹਰਲੀਆਂ ਕਤਾਰਾਂ ਵਿਚ ਸਿੱਖਾਂ ਦਾ ਸਵਾਗਤ ਕਰਦੇ ਹੋਏ ਇਸ ਸੌਂਹ ਚੁੱਕ ਸਮਾਗਮ ਵਿਚ ਸਿੱਖ ਕੇਂਦਰ ਬਿੰਦੂ ਬਣੇ ਰਹੇ, ਉਸ ਤੋ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਨੂੰ ਇਹ ਪ੍ਰਤੱਖ ਹੋ ਜਾਣਾ ਚਾਹੀਦਾ ਹੈ ਕਿ ਅਮਰੀਕਾ ਹਕੂਮਤ ਦੇ ਸੰਬੰਧ ਇੰਡੀਆ ਦੀ ਹਕੂਮਤ ਨਾਲੋ ਸਿੱਖ ਕੌਮ ਨਾਲ ਬਹੁਤ ਗਹਿਰੇ ਅਤੇ ਅਰਥਭਰਪੂਰ ਸੰਜੀਦਾ ਸੰਬੰਧ ਹਨ । ਫਿਰ ਇਸ ਸੌਂਹ ਚੁੱਕ ਸਮਾਗਮ ਵਿਚ ਸ੍ਰੀ ਮੋਦੀ ਨੂੰ ਸੱਦਾ ਨਾ ਦੇਣਾ ਅਤੇ ਸਿੱਖ ਕੌਮ ਨੂੰ ਮਹੱਤਵ ਦੇਣ ਦੇ ਅਮਲਾਂ ਤੋ ਸਭ ਕੁਝ ਪ੍ਰਤੱਖ ਹੋ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਮੁਤੱਸਵੀ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਜਾਬਰ ਤੇ ਕਾਤਲ ਹੁਕਮਰਾਨਾਂ ਨੂੰ 20 ਜਨਵਰੀ ਨੂੰ ਸੌਂਹ ਚੁੱਕ ਸਮਾਗਮ ਸਮੇ ਸਿੱਖ ਕੌਮ ਦੀ ਕੌਮਾਂਤਰੀ ਦਿੱਖ ਦੇ ਪ੍ਰਫੁੱਲਿਤ ਹੋਣ ਉਤੇ ਇਨ੍ਹਾਂ ਹੁਕਮਰਾਨਾਂ ਨੂੰ ਦੁਨੀਆ ਦੇ ਅਸਲ ਸੱਚ ਅਤੇ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਕਿਰਦਾਰ ਦੀ ਬਦੌਲਤ ਕੌਮਾਂਤਰੀ ਪੱਧਰ ਤੇ ਸਭ ਮੁਲਕਾਂ ਵਿਚ ਅਤੇ ਵਿਸੇਸ ਤੌਰ ਤੇ ਅਮਰੀਕਾ ਵਿਚ ਦਿਨੋ ਦਿਨ ਵੱਧਦੇ ਪ੍ਰਭਾਵ, ਮੁਹੱਬਤ ਅਤੇ ਦੂਰਅੰਦੇਸ਼ੀ ਵਾਲੇ ਸੰਬੰਧਾਂ ਦਾ ਜਨਤਕ ਤੌਰ ਤੇ ਜਿਕਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਉਤੇ ਜ਼ਬਰ ਜੁਲਮ ਢਾਹੁਣ ਵਾਲੇ ਹੁਕਮਰਾਨਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਵਰਲਡ ਸਿੱਖ ਪਾਰਲੀਮੈਟ ਦੇ ਕੁਆਰਡੀਨੇਟਰ ਸ. ਹਿੰਮਤ ਸਿੰਘ, ਸ. ਬਲਵਿੰਦਰ ਸਿੰਘ ਚੱਠਾ, ਸ. ਭਗਤ ਸਿੰਘ ਪੈਨਸਲਵੀਨੀਆ ਅਤੇ ਸ. ਹਰਮਿੰਦਰ ਸਿੰਘ ਆਹਲੂਵਾਲੀਆ ਖ਼ਾਲਿਸਤਾਨੀ ਕੇਸਰੀ ਪੱਗਾਂ ਅਤੇ ਆਪਣੇ ਕੋਟਾ ਉਪਰ ਮਿਸਟਰ ਡੋਨਾਲਡ ਟਰੰਪ ਦੀ ਹਮਾਇਤ ਵਾਲੇ ਬੈਂਚ ਲਗਾਕੇ ਸੌਂਹ ਚੁੱਕ ਸਮਾਗਮ ਵਿਚ ਮੋਹਰਲੀਆਂ ਕਤਾਰਾਂ ਵਿਚ ਬਿਰਾਜਮਾਨ ਸਨ । ਬੀਬੀ ਹਰਮੀਤ ਕੌਰ ਢਿੱਲੋਂ ਨੂੰ ਸਹਾਇਕ ਅਟਾਰਨੀ ਜਰਨਲ ਦਾ ਅਹੁਦਾ ਦੇ ਕੇ, ਫਿਰ ‘ਸਿੱਖਸ ਫਾਰ ਟਰੰਪ’ ਦੀ ਕੁਝ ਸਮਾਂ ਪਹਿਲੇ ਹੋਦ ਵਿਚ ਆਈ ਸੰਸਥਾਂ ਦੇ ਚੇਅਰਮੈਨ ਸ. ਜਗਦੀਪ ਸਿੰਘ ਜੈਸੀ ਜੋ ਅਮਰੀਕਾ ਵਿਚ ਜੈਸੀ ਸਿੰਘ ਦੇ ਨਾਮ ਨਾਲ ਹਰਮਨ ਪਿਆਰੇ ਹਨ, ਉਹ ਵੀ ਇਸ ਸਮਾਗਮ ਵਿਚ ਮੋਹਰਲੀਆਂ ਕਤਾਰਾਂ ਵਿਚ ਹਾਜਰ ਸਨ, ਨੂੰ ਅਮਰੀਕੀ ਸਰਕਾਰੀ ਸੁਧਾਰਾਂ ਦੇ ਵਿਭਾਗ ਵਿਚ ਮਿਸਟਰ ਵਿਵੇਕ ਰਾਮਾਸੁਆਮੀ ਨਾਲ ਸਲਾਹਕਾਰ ਦੇ ਅਹੁਦੇ ਤੇ ਲਗਾਕੇ ਸਿੱਖ ਕੌਮ ਦੇ ਮਾਣ ਸਨਮਾਨ ਵਿਚ ਵਾਧਾ ਕੀਤਾ ਗਿਆ ਹੈ ।
ਸਭ ਤੋਂ ਅਹਿਮ ਅਤੇ ਸਿੱਖ ਕੌਮ ਦੇ ਮਾਣ ਸਨਮਾਨ ਨੂੰ ਵਧਾਉਦੇ ਹੋਏ ਜੋ ਇਸ ਸੌਂਹ ਚੁੱਕ ਸਮਾਗਮ ਵਿਚ ਵਰਤਾਰਾ ਹੋਇਆ ਹੈ ਕਿ ਸੌਂਹ ਚੁੱਕ ਸਮਾਗਮ ਦੀ ਸੁਰੂਆਤ ਸਮੇ ਸਿੱਖ ਕੌਮ ਦੇ ਸਰਬਉੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਮਾਨਤਾ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਸਤਿਕਾਰਯੋਗ ਹੈੱਡਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਤੋਂ ਖ਼ਾਲਸਾ ਪੰਥ ਦੀ ਸਦੀਆਂ ਤੋਂ ਚੱਲਦੀ ਆ ਰਹੀ ਅਰਦਾਸ ਕਰਵਾਕੇ ਇਸ ਸੌਂਹ ਚੁੱਕ ਸਮਾਗਮ ਦੀ ਆਰੰਭਤਾ ਕੀਤੀ ਗਈ ਜਿਸ ਵਿਚ ਗਿਆਨੀ ਜੀ ਨੇ ਮਿਸਟਰ ਡੋਨਾਲਡ ਟਰੰਪ ਦੀ ਪ੍ਰੈਜੀਡੈਟਸਿਪ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਸ੍ਰੀ ਟਰੰਪ ਦੇ ਅੰਗ-ਸੰਗ ਰਹਿਣ ਦੀ ਅਰਦਾਸ ਕਰਦੇ ਹੋਏ ਉਨ੍ਹਾਂ ਦੀ ਇਸ 47ਵੇਂ ਪ੍ਰੈਜੀਡੈਟ ਵੱਜੋ ਕਾਮਯਾਬੀ ਲਈ ਜਿਥੇ ਅਰਦਾਸ ਕੀਤੀ, ਉਥੇ ਖਾਲਸਾ ਪੰਥ ਵੱਲੋ ਮਿਸਟਰ ਡੋਨਾਲਡ ਟਰੰਪ ਤੇ ਸਮੁੱਚੇ ਅਮਰੀਕਨਾਂ ਨੂੰ ਹਾਰਦਿਕ ਮੁਬਾਰਕਬਾਦ ਵੀ ਦਿੱਤੀ । ਜਦੋਕਿ ਇੰਡੀਆ ਸਰਕਾਰ ਵੱਲੋ ਇਸ ਸਮਾਗਮ ਵਿਚ ਪਹੁੰਚੇ ਵਿਦੇਸ ਵਜੀਰ ਸ੍ਰੀ ਜੈਸੰਕਰ ਇਸ ਸਮਾਗਮ ਦੀ ਧੂੜ ਵਿਚ ਵੀ ਕਿਤੇ ਨਜਰ ਨਹੀ ਸੀ ਆਉਦੇ । ਕਹਿਣ ਤੋ ਭਾਵ ਹੈ ਕਿ ਅਮਰੀਕਨ ਹਕੂਮਤ ਨਾਲ ਆਪਣੇ ਅੱਛੇ ਸੰਬੰਧਾਂ ਦਾ ਢੰਡੋਰਾ ਪਿੱਟਣ ਵਾਲੀ ਇੰਡੀਅਨ ਹਕੂਮਤ ਇਸ ਸਮਾਗਮ ਵਿਚ ਕਿਸੇ ਮਹੱਤਵਪੂਰਨ ਵਰਤਾਰੇ ਵਿਚ ਬਿਲਕੁਲ ਨਜਰ ਨਹੀ ਸੀ ਆਉਦੀ ਜਦੋਕਿ ਸਿੱਖ ਕੌਮ ਦੇ ਨੁਮਾਇੰਦੇ ਇਸ ਸਮਾਗਮ ਦਾ ਕੇਂਦਰ ਬਿੰਦੂ ਬਣੇ ਹੋਏ ਸਨ । ਸ. ਮਾਨ ਨੇ ਅਖੀਰ ਵਿਚ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਡੋਨਾਲਡ ਟਰੰਪ ਨੂੰ ਸੁਬੋਧਿਤ ਹੁੰਦੇ ਹੋਏ ਇਹ ਸੰਜੀਦਾ ਅਪੀਲ ਕੀਤੀ ਕਿ ਉਹ ਅਮਰੀਕਾ ਮੁਲਕ ਵਿਚੋ ਪ੍ਰਵਾਸੀਆਂ ਨੂੰ ਕੱਢਣ ਵਾਲੇ ਮੁੱਦੇ ਉਤੇ ਸਰਬੱਤ ਦਾ ਭਲਾ ਲੌੜਨ ਵਾਲੀ ਅਤੇ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੇ ਬੱਚਿਆਂ ਨੂੰ ਵਾਪਸ ਨਾ ਭੇਜਣ ਦਾ ਦੂਰਅੰਦੇਸ਼ੀ ਵਾਲਾ ਫੈਸਲਾ ਕਰਨ ਕਿਉਂਕਿ ਬੀਤੇ ਸਮੇ ਵਿਚ ਵੀ ਅਤੇ ਅਜੋਕੇ ਸਮੇ ਵਿਚ ਵੀ ਸਿੱਖ ਕੌਮ ਨੇ ਕੋਵਿਡ ਵਰਗੀਆਂ ਖਤਰਨਾਕ ਫੈਲਣ ਵਾਲੀਆ ਬਿਮਾਰੀਆ, ਕੁਦਰਤੀ ਸੰਕਟ ਅਤੇ ਔਕੜਾਂ ਜਾਂ ਹੋਰ ਔਖੀ ਘੜੀ ਵਿਚ ਨਿੱਘਾ ਯੋਗਦਾਨ ਪਾ ਕੇ ਅਮਰੀਕਾ ਦੇ ਮੁਲਕ ਦੀ ਬਿਹਤਰੀ ਲਈ ਅਤੇ ਆਪਣੇ ਤੌਰ ਤੇ ਅੱਛੇ ਅਮਰੀਕਨ ਨਾਗਰਿਕ ਹੋਣ ਦੇ ਪ੍ਰਤੱਖ ਸਬੂਤ ਦਿੰਦੇ ਰਹੇ ਹਨ । ਜੇਕਰ ਉਹ ਮਿਹਨਤ ਕਰਕੇ ਕਮਾਈ ਕਰਦੇ ਹਨ, ਤਾਂ ਆਪਣੀ ਇਸ ਕਮਾਈ ਨੂੰ ਆਪਣੇ ਵੱਡੇ ਘਰ ਲੈਣ, ਮਹਿੰਗੀਆ ਮਰਸਡੀਜ ਗੱਡੀਆਂ ਖਰੀਦਣ ਅਤੇ ਵੱਡੇ ਸ਼ਹਿਰਾਂ ਵਿਚ ਆਪਣੀਆ ਜਾਇਦਾਦਾਂ ਬਣਾਉਣ ਤੇ ਹੀ ਲਗਾਉਦੇ ਹਨ ਜਿਸ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਹੋਰ ਵੱਡਾ ਹੁਲਾਰਾ ਮਿਲਦਾ ਹੈ । ਇਸ ਲਈ ਸਿੱਖ ਕੌਮ ਨੂੰ ਆਪਣੇ ਇਸ ਫੈਸਲੇ ਤੋ ਪਾਸੇ ਰੱਖਕੇ ਅਮਲ ਕੀਤੇ ਜਾਣ ਤਾਂ ਸਮੁੱਚੀ ਸਿੱਖ ਕੌਮ ਜਿਸ ਨਾਲ ਮਿਸਟਰ ਡੋਨਾਲਡ ਟਰੰਪ ਅਤੇ ਅਮਰੀਕਾ ਹਕੂਮਤ ਦੇ ਸੰਬੰਧ ਸਹਿਜ ਭਰੇ ਅਤੇ ਅਰਥਭਰਪੂਰ ਹਨ, ਉਹ ਆਉਣ ਵਾਲੇ ਸਮੇ ਵਿਚ ਹੋਰ ਵੀ ਪ੍ਰਫੁੱਲਿਤ ਹੋ ਸਕਣ ਅਤੇ ਸਾਡੀ ਸਿੱਖ ਕੌਮ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖਤਾ ਪੱਖੀ ਸੰਦੇਸ ਨੂੰ ਅਮਰੀਕਾ ਵਿਚ ਹੋਰ ਵਧੇਰੇ ਪ੍ਰਚਾਰਦੀ ਹੋਈ ਅਮਰੀਕਾ ਦੇ ਹਰ ਖੇਤਰ ਵਿਚ ਆਪਣਾ ਯੋਗਦਾਨ ਪਾਉਦੀ ਰਹੇ ।
Author: Gurbhej Singh Anandpuri
ਮੁੱਖ ਸੰਪਾਦਕ