Home » ਸੰਪਾਦਕੀ » ਸਿੱਖ ਕੌਮ ਨੇ ਕਦੀ ਵੀ ਇੰਡੀਅਨ ਵਿਧਾਨ ਨੂੰ ਪ੍ਰਵਾਨ ਨਹੀ ਕੀਤਾ ਅਤੇ ਨਾ ਹੀ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਨੂੰ ਪ੍ਰਵਾਨ ਕੀਤਾ ਹੈ : ਮਾਨ

ਸਿੱਖ ਕੌਮ ਨੇ ਕਦੀ ਵੀ ਇੰਡੀਅਨ ਵਿਧਾਨ ਨੂੰ ਪ੍ਰਵਾਨ ਨਹੀ ਕੀਤਾ ਅਤੇ ਨਾ ਹੀ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਨੂੰ ਪ੍ਰਵਾਨ ਕੀਤਾ ਹੈ : ਮਾਨ

48 Views

ਫ਼ਤਹਿਗੜ੍ਹ ਸਾਹਿਬ, 26 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) “ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਜਦੋਂ ਆਜ਼ਾਦੀ ਉਪਰੰਤ ਇੰਡੀਅਨ ਵਿਧਾਨ ਬਣਨ ਲੱਗਿਆ ਤਾਂ ਉਸ ਵਿਧਾਨਘਾੜਤਾ ਕਮੇਟੀ ਵਿਚ ਸਿੱਖ ਕੌਮ ਵੱਲੋਂ 2 ਨੁਮਾਇੰਦੇ ਸ. ਹੁਕਮ ਸਿੰਘ ਤੇ ਸ. ਭੁਪਿੰਦਰ ਸਿੰਘ ਮਾਨ ਜੋ ਮੇਰੇ ਚਾਚਾ ਜੀ ਮੈਬਰ ਸਨ । ਇਨ੍ਹਾਂ ਦੋਵਾਂ ਨੇ ਇਸ ਲਈ ਹੀ ਬਣਨ ਵਾਲੇ ਇੰਡੀਅਨ ਵਿਧਾਨ ਉਤੇ ਦਸਤਖਤ ਨਹੀ ਸਨ ਕੀਤੇ ਕਿਉਂਕਿ ਇਸ ਵਿਚ ਸਿੱਖ ਕੌਮ ਦੇ ਹੱਕ-ਹਕੂਕ, ਅਧਿਕਾਰ ਬਿਲਕੁਲ ਵੀ ਮਹਿਫੂਜ ਨਹੀ ਸਨ ਕੀਤੇ ਗਏ । ਇਹ ਵਿਧਾਨ ਬਣਾਉਦੇ ਹੋਏ ਹਿੰਦੂਤਵ ਹੁਕਮਰਾਨ ਗਾਂਧੀ ਅਤੇ ਨਹਿਰੂ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲੇ ਸਿੱਖਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਸੀ ਸਾਡਾ ਸਾਥ ਦਿਓ, ਆਜਾਦੀ ਮਿਲਣ ਉਪਰੰਤ ਤੁਹਾਨੂੰ ਉੱਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ, ਜਿਥੇ ਸਿੱਖ ਕੌਮ ਆਪਣੀਆ ਰਹੁ-ਰੀਤੀਆ ਅਨੁਸਾਰ ਪੂਰੀ ਆਜਾਦੀ ਨਾਲ ਵਿਚਰਦੀ ਹੋਈ ਆਪਣੇ ਜੀਵਨ ਬਸਰ ਕਰਨ ਦਾ ਨਿੱਘ ਮਾਣ ਸਕੇਗੀ । ਇਹ ਹੁਕਮਰਾਨ ਸਿੱਖ ਕੌਮ ਨਾਲ ਕੀਤੇ ਗਏ ਵਾਅਦੇ ਤੋ ਹੀ ਮੁਨਕਰ ਨਹੀ ਹੋਏ ਬਲਕਿ 1966 ਵਿਚ ਪੰਜਾਬ ਦੀ ਫਿਰ ਮੰਦਭਾਵਨਾ ਅਧੀਨ ਵੰਡ ਕਰਦੇ ਹੋਏ ਇਸ ਵਿਚੋ ਹਰਿਆਣਾ, ਹਿਮਾਚਲ, ਰਾਜਸਥਾਂਨ ਪੰਜਾਬੀ ਬੋਲਦੇ ਇਲਾਕੇ ਪੰਜਾਬ ਸੂਬੇ ਤੋ ਜਾਣਬੁੱਝ ਕੇ ਬਾਹਰ ਕਰ ਦਿੱਤੇ ਗਏ । ਇਸ ਹੋਏ ਜ਼ਬਰ ਨੂੰ ਸਿੱਖ ਕੌਮ ਨੇ ਨਾ ਤਾਂ ਉਸ ਸਮੇ ਪ੍ਰਵਾਨ ਕੀਤਾ ਸੀ ਅਤੇ ਨਾ ਹੀ ਅੱਜ ਪ੍ਰਵਾਨ ਕਰ ਰਹੀ ਹੈ । ਇਹੀ ਵਜਹ ਹੈ ਕਿ ਖਾਲਸਾ ਪੰਥ ਆਪਣੇ ਨਾਲ ਹਿੰਦੂਤਵ ਹੁਕਮਰਾਨਾਂ ਵੱਲੋ ਹੋਏ ਵਾਅਦਿਆ ਅਨੁਸਾਰ ਅੱਜ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕੌਮਾਂਤਰੀ ਨਿਯਮਾਂ ਤੇ ਕਾਨੂੰਨਾਂ ਅਧੀਨ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਦੀ ਆਵਾਜ ਬੁਲੰਦ ਕਰ ਰਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਵਿਚ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਵੱਡੀਆ ਜਨਤਕ ਮੀਟਿੰਗਾਂ ਵਿਚ ਸਾਡੀ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਦੀ ਗੱਲ ਨੂੰ ਪ੍ਰਵਾਨ ਕਰਕੇ ਮੁਨਕਰ ਹੋਣ ਅਤੇ ਨਿਰੰਤਰ ਪੰਜਾਬੀਆਂ ਤੇ ਸਿੱਖ ਕੌਮ ਨਾਲ ਘੋਰ ਵਿਤਕਰੇ ਤੇ ਬੇਇਨਸਾਫ਼ੀਆਂ ਦੇ ਹੁੰਦੇ ਆ ਰਹੇ ਅਮਲਾਂ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਨਿਰੰਤਰ ਧੋਖਾ ਕਰਦੇ ਰਹਿਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀ ਕਿ ਇੰਡੀਅਨ ਵਿਧਾਨ ਦੀ ਆਰਟੀਕਲ 21 ਜੋ ਇਥੋ ਦੇ ਹਰ ਨਾਗਰਿਕ ਨੂੰ ਜਿੰਦਗੀ ਨੂੰ ਆਜਾਦੀ ਨਾਲ ਜਿਊਣ ਦਾ ਹੱਕ ਪ੍ਰਦਾਨ ਕਰਦੀ ਹੈ, ਉਸਦਾ ਉਲੰਘਣ ਕਰਕੇ ਸਿੱਖ ਕੌਮ ਨਾਲ ਗੈਰ ਵਿਧਾਨਿਕ ਤਰੀਕਿਆ ਰਾਹੀ ਗੈਰ ਕਾਨੂੰਨੀ ਢੰਗ ਨਾਲ ਸਿੱਖਾਂ ਦੇ ਕਤਲ ਵੀ ਹੁੰਦੇ ਆ ਰਹੇ ਹਨ ਅਤੇ ਹੁਣੇ ਹੀ ਪੀਲੀਭੀਤ ਯੂਪੀ ਵਿਖੇ 24 ਦਸੰਬਰ 2024 ਅਤੇ ਬਟਾਲਾ ਵਿਖੇ 19 ਜਨਵਰੀ 2025 ਨੂੰ ਸਿੱਖ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਹੈ । ਇਸੇ ਸਿੱਖ ਮਾਰੂ ਨੀਤੀ ਅਧੀਨ ਹਿੰਦੂਤਵ ਹੁਕਮਰਾਨਾਂ ਵੱਲੋ ਸ. ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਨੂੰ ਕੈਨੇਡਾ ਵਿਚ, ਅਵਤਾਰ ਸਿੰਘ ਖੰਡਾ ਨੂੰ ਬਰਤਾਨੀਆ ਵਿਚ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਵਿਚ, ਦੀਪ ਸਿੰਘ ਸਿੱਧੂ ਨੂੰ ਹਰਿਆਣਾ ਵਿਚ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਪੰਜਾਬ ਵਿਚ ਕਤਲ ਕੀਤੇ ਗਏ ਹਨ । ਜਿਸ ਲਈ ਸਿੱਧੇ ਤੌਰ ਤੇ ਮੋਦੀ ਹਕੂਮਤ ਜਿੰਮੇਵਾਰ ਹੈ । ਇਸ ਤੋ ਇਲਾਵਾ ਇਨ੍ਹਾਂ ਨੇ ਨਿਊਯਾਰਕ ਵਿਚ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਸੀ, ਜਿਸ ਰਾਹੀ ਹਿੰਦੂਤਵ ਹੁਕਮਰਾਨਾਂ ਨੇ ਅਮਰੀਕਾ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਹੈ । ਇਸੇ ਤਰ੍ਹਾਂ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਦਾ ਵੀ ਉਲੰਘਣ ਕੀਤਾ ਹੈ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਉਲੰਘਣ ਕੀਤਾ ਹੈ । ਇਸ ਤੋ ਇਲਾਵਾ ਛੱਤੀਸਗੜ੍ਹ ਵਿਚ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਇਥੋ ਦੇ ਕਬੀਲਿਆ ਨੂੰ ਗੈਰ ਵਿਧਾਨਿਕ ਤਰੀਕੇ ਕਤਲ ਕੀਤੇ ਗਏ ਹਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੈਸਨਲ ਹਿਊਮਨਰਾਈਟਸ ਕਮਿਸਨ, ਘੱਟ ਗਿਣਤੀ ਕਮਿਸਨ ਅਤੇ ਇੰਡੀਆ ਦੀ ਸੁਪਰੀਮ ਕੋਰਟ ਨੂੰ ਉਚੇਚੇ ਤੌਰ ਤੇ ਇਸ ਸਿੱਖ ਕਤਲੇਆਮ ਤੇ ਘੱਟ ਗਿਣਤੀ ਕਤਲੇਆਮ ਦੇ ਵਿਸੇ ਉਤੇ ਹੋਣ ਵਾਲੇ ਗੈਰ ਕਾਨੂੰਨੀ ਕਤਲਾਂ ਨੂੰ ਸਖਤੀ ਨਾਲ ਰੋਕਣ ਲਈ ਅਤੇ ਇੰਡੀਅਨ ਵਿਧਾਨ ਦੇ ਨਿਯਮਾਂ ਤੇ ਧਰਾਵਾਂ ਦਾ ਉਲੰਘਣ ਕਰਨ ਲਈ ਰੋਕਣ ਲਈ ਆਪਣੀ ਜਿੰਮੇਵਾਰੀ ਪੂਰਨ ਕਰਨ ਦੀ ਅਪੀਲ ਕਰਦਾ ਹੈ । ਇਨ੍ਹਾਂ ਵਿਚਾਰਾਂ ਤੋਂ ਇਸ ਲਈ ਜਾਣੂ ਕਰਵਾਇਆ ਜਾ ਰਿਹਾ ਹੈ ਕਿਉਂਕਿ ਮਿਸਟਰ ਵਪਲਾ ਬਾਲਾਚੰਦਰਨ ਨੇ 16 ਜਨਵਰੀ 2025 ਨੂੰ ਅੰਗਰੇਜੀ ਟ੍ਰਿਬਿਊਨ ਵਿਚ ਆਪਣੇ ਪ੍ਰਗਟਾਏ ਵਿਚਾਰਾਂ ਰਾਹੀ ਉਪਰੋਕਤ ਸੱਚ ਨੂੰ ਦਬਾਉਣ ਅਤੇ ਹਿੰਦੂਤਵ ਹੁਕਮਰਾਨਾਂ ਦਾ ਗੈਰ ਦਲੀਲ ਢੰਗ ਨਾਲ ਪੱਖ ਪੂਰਨ ਦੀ ਅਸਫਲ ਕੋਸਿਸ ਕੀਤੀ ਹੈ । ਅਸੀਂ ਇਹ ਵੀ ਪੁੱਛਣਾ ਚਾਹਵਾਂਗੇ ਕਿ ਜਿਵੇ ਹਿੰਦੂਤਵ ਇੰਡੀਆ ਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਦਾ ਉਲੰਘਣ ਕੀਤਾ ਹੈ, ਕੀ ਇੰਡੀਆ ਇਸ ਤਰ੍ਹਾਂ ਆਪਣੀ ਪ੍ਰਭੂਸਤਾ ਦਾ ਉਲੰਘਣ ਕਰਨ ਦੀ ਕਿਸੇ ਨੂੰ ਇਜਾਜਤ ਦੇ ਸਕੇਗਾ ? ਜੇਕਰ ਨਹੀ ਦੇ ਸਕੇਗਾ, ਫਿਰ ਇਨ੍ਹਾਂ ਵੱਡੇ ਮੁਲਕਾਂ ਦੀ ਪ੍ਰਭੂਸਤਾ ਦਾ ਉਲੰਘਣ ਕਰਕੇ ਉਥੇ ਵੱਸਣ ਵਾਲੇ ਸਿੱਖ ਨਾਗਰਿਕ ਜੋ ਕੌਮਾਂਤਰੀ ਕਾਨੂੰਨਾਂ ਅਧੀਨ ਆਪਣੀ ਸਿੱਖ ਕੌਮ ਦੀ ਆਜਾਦੀ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਦਾ ਕਤਲੇਆਮ ਕਿਉਂ ਕੀਤਾ ਜਾ ਰਿਹਾ ਹੈ ?

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?