ਸ਼ਾਹਪੁਰਕੰਢੀ 1 ਸਤੰਬਰ ( ਸੁੱਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਊਨਸ਼ਿਪ ਦੇ ਸਟਾਫ਼ ਕਲੱਬ ਵਿੱਚ ਰਣਜੀਤ ਸਾਗਰ ਡੈਮ ਤੇ ਕੰਮ ਕਰ ਰਹੀ ਇੰਟਕ ਜਥੇਬੰਦੀ ਵੱਲੋਂ ਯੂਨੀਅਨ ਦੇ ਨਵੇਂ ਬਣੇ ਪੰਜਾਬ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨੂੰ ਸਨਮਾਨਿਤ ਕਰਨ ਲਈ ਇਕ ਪ੍ਰੋਗਰਾਮ ਆਰ ਐਸ ਡੀ ਇੰਟਕ ਪ੍ਰਧਾਨ ਵਿਜੇ ਸ਼ਰਮਾ ਦੀ ਅਗਵਾਈ ਚ ਆਯੋਜਿਤ ਕਰਵਾਇਆ ਗਿਆ ਇਸ ਮੌਕੇ ਉਥੇ ਜ਼ਿਲਾ ਪ੍ਰਧਾਨ ਗਿਆਨ ਚੰਦ ਲੂੰਬਾ ਖ਼ਾਸਤੌਰ ਮੌਜੂਦ ਰਹੇ ਸਭ ਤੋਂ ਪਹਿਲਾਂ ਇੰਟਕ ਯੂਨੀਅਨ ਦੇ ਨਵੇਂ ਬਣੇ ਪੰਜਾਬ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਦਾ ਉੱਥੇ ਪਹੁੰਚਣ ਤੇ ਆਰ ਐਸ ਡੀ ਇੰਟਕ ਯੂਨੀਅਨ ਵੱਲੋਂ ਫੁੱਲਾਂ ਦੇ ਹਾਰ ਪਵਾ ਕੇ ਸੁਆਗਤ ਕੀਤਾ ਗਿਆ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹੋਏ ਪ੍ਰਧਾਨ ਵਿਜੇ ਸ਼ਰਮਾ ਨੇ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਊਨਸ਼ਿਪ ਵਿੱਚ ਕੰਮ ਕਰ ਰਹੀ ਇੰਟਕ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਯੂਨੀਅਨ ਦੇ ਨਵੇਂ ਬਣੇ ਪੰਜਾਬ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨਾਲ ਸਾਂਝਾ ਕੀਤਾ ਉੱਥੇ ਹੀ ਇੰਟਕ ਯੂਨੀਅਨ ਵੱਲੋਂ ਸੁਰਿੰਦਰ ਸ਼ਰਮਾ ਨੂੰ ਪੰਜਾਬ ਦੇ ਪ੍ਰਧਾਨ ਬਣਨ ਦੀ ਵਧਾਈ ਵੀ ਦਿੱਤੀ ਗਈ ਪ੍ਰਧਾਨ ਵਿਜੇ ਸ਼ਰਮਾ ਨੇ ਦੱਸਿਆ ਕਿ ਸੁਰਿੰਦਰ ਸ਼ਰਮਾ ਜੋ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਸਨ ਜਿਨ੍ਹਾਂ ਨੂੰ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੇਖਦੇ ਹੋਏ ਯੂਨੀਅਨ ਦਾ ਪੰਜਾਬ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਸੁਰਿੰਦਰ ਸ਼ਰਮਾ ਦੇ ਪੰਜਾਬ ਦੇ ਪ੍ਰਧਾਨ ਬਣਨ ਦੀ ਖ਼ੁਸ਼ੀ ਪੂਰੀ ਇੰਟਕ ਯੂਨੀਅਨ ਚ ਪਾਈ ਜਾ ਰਹੀ ਹੈ ਅੱਗੇ ਗੱਲਬਾਤ ਕਰਦਿਆਂ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਇੰਟਕ ਜਥੇਬੰਦੀ ਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਹਨ ਉਹ ਉਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਲਈ ਉੱਚ ਅਧਿਕਾਰੀਆਂ ਨਾਲ ਮਿਲਣਗੇ ਤੇ ਇੰਟਕ ਜਥੇਬੰਦੀ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਵਾਉਣ ਦੇ ਯਤਨ ਕਰਨਗੇ ਇਸ ਮੌਕੇ ੳੁਨ੍ਹਾਂ ਸਾਰਿਅਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਉਥੇ ਸੁਖਦਿਆਲ ਸ਼ਰਮਾ ਸੁਰਿੰਦਰ ਸ਼ਰਮਾ ਚਰਨ ਕਮਲ ਸ਼ਰਮਾ ਪਵਨ ਕੁਮਾਰ ਰਾਜੇਸ਼ ਬੱਗਾ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ