ਕਰਤਾਰਪੁਰ 1 ਸਤੰਬਰ (ਭੁਪਿੰਦਰ ਸਿੰਘ ਮਾਹੀ): ਮਾਂ ਭਗਵਤੀ ਸੇਵਾ ਸਮਿਤੀ ਰਜਿ: ਕਰਤਾਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਚੇਅਰਮੈਨ ਧੀਰਜ ਸਕਸੈਨਾ, ਵਾਈਸ ਚੇਅਰਮੈਨ ਪ੍ਰਵੀਨ ਚੋਪੜਾ, ਪ੍ਰਧਾਨ ਅਨਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਾਂ ਦੇ ਨੌਂ ਸਰੂਪ ਅਤੇ ਹਨੂਮਾਨ ਜੀ ਦੀ ਜੋਤ ਨੂੰ ਲਿਆਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ 16 ਸਤੰਬਰ ਨੂੰ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਮਾਤਾ ਦੀਆਂ 9 ਪਾਵਨ ਜੋਤਾਂ ਲਿਆਉਣ ਲਈ ਸੇਵਾਦਾਰਾਂ ਨੂੰ ਰਵਾਨਾ ਕੀਤਾ ਜਾਵੇਗਾ ਤੇ ਉਹ 17 ਸਤੰਬਰ ਨੂੰ ਮਾਂ ਦੀਆਂ ਨੌਂ ਪਾਵਨ ਜੋਤਾਂ ਲਿਆ ਕੇ ਗਊਸ਼ਾਲਾ ਵਿੱਚ ਦਰਸ਼ਨਾਂ ਲਈ ਰੱਖਿਆ ਜਾਵੇਗਾ। 18 ਸਤੰਬਰ ਨੂੰ ਦੁਰਗਾ ਸਤੂਤੀ ਅਤੇ ਅੰਮ੍ਰਿਤਵਾਣੀ ਦਾ ਪਾਠ ਕੀਤਾ ਜਾਵੇਗਾ ਅਤੇ ਰਾਤ ਨੂੰ ਮਹਾਂਮਾਈ ਦਾ ਗੁਣਗਾਨ ਕੀਤਾ ਜਾਵੇਗਾ। 19 ਸਤੰਬਰ ਨੂੰ ਸਵੇਰੇ ਕੰਜਕ ਪੂਜਨ ਉਪਰੰਤ ਮਾਤਾ ਦੀਆਂ ਪਾਵਨ ਜੋਤਾਂ ਦੀ ਰਵਾਨਗੀ ਕੀਤੀ ਜਾਵੇਗੀ। ਇਹ ਪ੍ਰੋਗਰਾਮ ਸ਼ਹਿਰਵਾਸੀਆਂ ਦੇ ਸਹਿਯੋਗ ਅਤੇ ਉਤਸਾਹ ਨਾਲ ਮਹਾਂਮਾਈ ਦੇ ਅਸ਼ੀਰਵਾਦ ਸਦਕਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਧੀਰਜ ਸੈਕਸੇਨਾ ਚੇਅਰਮੈਨ, ਪ੍ਰਵੀਨ ਚੋਪੜਾ ਉੱਪ ਚੇਅਰਮੈਨ, ਅਨਿਲ ਸ਼ਰਮਾ ਪ੍ਰਧਾਨ, ਪ੍ਰਵੀਨ ਵਿੱਕੀ ਚੀਫ ਪੈਟਰਨ, ਬੰਕੇਸ਼ ਸ਼ਰਮਾ, ਸੰਦੀਪ ਭਾਟੀਆ, ਰਿੱਕੀ ਸੇਠ, ਗੁਰਮਿੰਦਰ ਸਿੰਘ, ਜਤਿਨ ਸ਼ਰਮਾ, ਰਾਜੂ ਅਗਰਵਾਲ, ਰਾਮ ਸਰੂਪ, ਸਵੀਟੀ ਸ਼ਰਮਾ, ਨੀਰਜ਼ ਅਰੋੜਾ, ਵਿਨੋਦ ਕੁੰਦਰਾ, ਕਪਿਲ ਚੋਢਾ, ਰਕੇਸ਼ ਸ਼ਰਮਾ ਆਦਿ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ