ਭੋਗਪੁਰ 3 ਸਤੰਬਰ ( ਸੁੱਖਵਿੰਦਰ ਜੰਡੀਰ ) ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਦਾਤਾ ਨਜ਼ਦੀਕ ਚੁਲਾਂਗ ਵਿਖੇ ਜੋੜ ਮੇਲਾ ਕਰਵਾਇਆ ਗਿਆ, ਅਸਥਾਨ ਦੇ ਮੁੱਖੀ ਮਾਤਾ ਰਣਜੀਤ ਕੌਰ ਜੀ ਵਲੋਂ ਸੇਵਾ ਨਿਭਾਈ ਜਾ ਰਹੀ , ਲਗਾਤਾਰ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ, ਵਿਸ਼ੇਸ਼ ਤੌਰ ਤੇ ਪੁੱਜੇ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਜਾਲਾ ਅੰਮ੍ਰਿਤਸਰ ਅਤੇ ਹੋਰ ਵੱਖ-ਵੱਖ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਖੂਬ ਨਿਹਾਲ ਕੀਤਾ, ਨਿਸ਼ਾਨ ਸਾਹਿਬ ਦੀ ਸੇਵਾ ਨਿਭਾਈ ਗਈ, ਚਾਹ-ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ , ਮਾਤਾ ਰਣਜੀਤ ਕੌਰ ਜੀ ਨੇ ਕਿਹਾ ਕਿ ਇਸ ਅਸਥਾਨ ਤੇ ਹਰ ਸਾਲ ਹੀ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਤੇ ਜੋੜ ਮੇਲਾ ਕਰਵਾਇਆ ਜਾਂਦਾ ਹੈ, ਅਤੇ ਇਹ ਸਾਰਾ ਪ੍ਰੋਗਰਾਮ ਬਾਬਾ ਚਰਨ ਸਿੰਘ ਜੀ ਭੀਖੋਵਾਲ ਵਾਲਿਆਂ ਦੇ ਅਸ਼ੀਰਵਾਦ ਸਦਕਾ ਹੈ, ਇਸ ਮੌਕੇ ਤੇ ਮਾਤਾ ਰਣਜੀਤ ਕੌਰ ਜੀ ਦੇ ਨਾਲ ਗਿਆਨੀ ਬੂਟਾ ਸਿੰਘ ਧੁੱਗਾ ਕਲਾਂ, ਭਾਈ ਹਰਕ੍ਰਿਸ਼ਨ ਸਿੰਘ ਜੀ ਮੂਨਕਾਂ, ਗਿਆਨ ਸਿੰਘ ਬੈਂਚਾਂ, ਭਜਨ ਸਿੰਘ ,ਸੇਵਾ ਸਿੰਘ, ਪਰਮਜੀਤ ਸਿੰਘ, ਹਰਭਜਨ ਸਿੰਘ ਆਜ਼ਾਦ, ਅਮਰਜੀਤ ਸਿੰਘ ਭੋਗਪੁਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ