ਕਪੂਰਥਲਾ 5 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਪਿੰਡ ਕਾਹਲਵਾ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਭਰਵੀ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਸ ਰਣਜੀਤ ਸਿੰਘ ਖੋਜੇਵਾਲ ਸਾ ਚੇਅਰਮੈਨ ਅਤੇ ਮੈਂਬਰ ਪੀ ਏ ਸੀ ਸ਼ਾਮਲ ਹੋਏ ਅਤੇ ਉਂਨਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਵਾਲੇ ਕਿਸਾਨਾਂ ਦੇ ਭੇਸ ਵਿੱਚ ਅਕਾਲੀ ਆਗੂਆ ਦਾ ਵਿਰੋਧ ਕਰਕੇ ਪੰਜਾਬ ਦਾ ਮਹੋਲ ਖ਼ਰਾਬ ਕਰਨਾ ਚਾਹੁੰਦੇ ਹਨ ਕਿਉਂਕਿ ਲੋਕਾਂ ਵਿੱਚ ਅਕਾਲੀ ਬਸਪਾ ਸਰਕਾਰ ਬਣਾਉਣ ਲਈ ਕਾਫ਼ੀ ਉਤਸ਼ਾਹ ਹੈ ਪਰ ਇਹ ਕੁਝ ਸ਼ਰਾਰਤੀ ਲੋਕ ਜਿਹੜੇ ਪਛਾਣੇ ਵੀ ਜਾ ਚੁੱਕੇ ਹਨ ਆਪਣੀ ਸਰਕਾਰ ਨਾ ਆਉਂਦੀ ਦੇਖ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਵਾਉਣਾ ਚਾਹੁੰਦੇ ਹਨ ਤਾ ਜਿ ਕਿਸਾਨੀ ਅੰਦੋਲਨ ਨੂੰ ਢਾਅ ਲਾਈ ਜਾ ਸਕੇ ਪਰ ਪੰਜਾਬ ਦੇ ਸਿਆਣੇ ਲੋਕ ਇਹ ਸਾਰਾ ਕੁਝ ਸਮਝ ਚੁੱਕੇ ਹਨ ਅਤੇ ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ।ਸ ਖੋਜੇਵਾਲ ਨੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ 13 ਨੁਕਾਤੀ ਪ੍ਰੋਗਰਾਮ ਬਾਰੇ ਸੰਗਤਾਂ ਨਾਲ ਵਿਚਾਰਾ ਕੀਤੀਆਂ ਜਿਵੇਂ ਮਾਤਾ ਖੀਵੀ ਜੀ ਸਕੀਮ ਤਹਿਤ ਨੀਲੇ ਕਾਰਡ ਧਾਰਕਾ ਦੀਆ ਮੁਖੀ ਬੀਬੀਆਂ ਨੂੰ 2000 ਰੁਪਏ ਪ੍ਰਤਿ ਮਹੀਨਾ , ਨੋਜਵਾਨਾ ਨੂੰ ਵਿਆਜ ਰਹਿਤ ਲੋਨ 10 ਲੱਖ ਰੁਪਏ ਉਚੇਰੀ ਵਿੱਦਿਆ ਭਾਵੇਂ ਦੇਸ਼ ਵਿਦੇਸ਼ ਵਿੱਚ ਹੋਵੇ । ਕਿਸਾਨਾਂ ਨੂੰ ਖੇਤੀ ਵਾਸਤੇ ਡੀਜ਼ਲ ਤੇ 10 ਰੁਪਏ ਸਸਤਾ, ਹਰੇਕ ਨਾਗਰਿਕ ਦਾ 10 ਲੱਖ ਤੱਕ ਦਾ ਬੀਮਾ, ਘਰੇਲੂ ਬਿਜਲੀ 400 ਯੁਨਿਟ ਪ੍ਰਤਿ ਮਹੀਨਾ ਮੁਫ਼ਤ , ਦੁੱਧ ਫੁੱਲ ਤੇ ਸਬਜ਼ੀਆਂ ਤੇ ਐਮ ਐਸ ਪੀ,ਤਿੰਨੋਂ ਖੇਤੀ ਕਾਲੇ ਕਾਨੂੰਨ ਰੱਦ ਕਰਨਾ, ਕੱਚੇ ਅਤੇ ਠੇਕੇ ਤੇ ਮੁਲਾਜ਼ਮ ਪਕੇ ਕਰਨੇ ਅਤੇ ਹੋਰ ਬਹੁਤ ਸਾਰੀਆਂ ਸਕੀਮਾਂ ਜੋ ਪਹਿਲਾ ਵੀ ਅਕਾਲੀ ਸਰਕਾਰ ਵੇਲੇ ਲੋਕਾਂ ਨੂੰ ਮਿਲਦੀਆਂ ਸਨ ਅਤੇ ਪੰਜਾਬ ਦੇ ਲੋਕਾਂ ਨੂੰ ਬਾਦਲ ਸਾਬ ਤੇ ਅਟੁੱਟ ਵਿਸ਼ਵਾਸ ਹੈ ਉਹ ਜੋ ਕਹਿੰਦੇ ਹਨ ਉਹ ਕਰਦੇ ਹਨ ਅਕਾਲੀ ਬਸਪਾ ਸਰਕਾਰ ਆਉਣ ਤੇ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੋਕੇ ਤੇ ਚਰਨ ਸਿੰਘ ਸਾਬਕਾ ਸਰਪੰਚ,ਲੰਬੜਦਾਰ ਨਿਰਮਲ ਸਿੰਘ ਪੰਚ, ਬੀਬੀ ਗੁਰਮੇਜ ਕੌਰ ਸਾਬਕਾ ਸਰਪੰਚ, ਮੁਹੰਮਦ ਆਲਮਗੀਰ ,ਦਰਸ਼ਨ ਕੋਰ ਪੰਚ ,ਦੇਬੋ ਪੰਚ , ਹਰਦੇਵ ਕੋਰ ਪੰਚ ਹੋਣਾ ਵੱਲੋਂ ਸ ਰਣਜੀਤ ਸਿੰਘ ਖੋਜੇਵਾਲ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ । ਇਸ ਮੋਕੇ ਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਵਿੰਦਰ ਸਿੰਘ ਸਿਧੂ , ਦਲਜੀਤ ਸਿੰਘ ਬਸਰਾ ਸਾ ਚੇਅਰਮੈਨ ,ਸਰਬਜੀਤ ਸਿੰਘ ਦਿੳਲ, ਸੰਨੀ ਬੈਂਸ , ਜੋਬਨਜੀਤ ਸਿੰਘ ਜੋਹਲ, ਚਰਨਜੀਤ ਸਿੰਘ ਸਿਧੂ , ਤੀਰਥ ਸਿੰਘ , ਅਵਤਾਰ ਸਿੰਘ , ਦਲਜੀਤ ਸਿੰਘ, ਦਿਆਲ ਸਿੰਘ,ਗੁਰਮੁਖ ਸਿੰਘ,ਦਵਿੰਦਰ ਸਿੰਘ,ਪਵਿੱਤਰ ਸਿੰਘ,ਸੁਖਬੀਰ ਸਿੰਘ,ਅਮਰੀਕ ਸਿੰਘ, ਤਰਲੋਕ ਸਿੰਘ,ਸੁਖਦੇਵ ਸਿੰਘ, ਪਾਲ ਸਿੰਘ,ਪ੍ਰਗਟ ਸਿੰਘ,ਸਤਿੰਦਰ ਕੋਰ,ਪ੍ਰੀਤਮ ਕੋਰ,ਜਗੀਰ ਕੋਰ ਅਤੇ ਵੱਡੀ ਗਿਣਤੀ ਵਿੱਚ ਨੋਜਵਾਨ ਬਜ਼ੁਰਗ ਅਤੇ ਬੀਬੀਆਂ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ